ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਤੀਆਬਿੰਦ ਆਪ੍ਰੇਸ਼ਨ: ਅੱਖਾਂ ਦੀ ਰੋਸ਼ਨੀ ਗੁਆਉਣ ਵਾਲੇ ਮਰੀਜ਼ਾਂ ਦੀ ਗਿਣਤੀ 15 ਪੁੱਜੀ

ਘਾਤਕ ਬੈਕਟਰੀਆ ਦੇ ਸੰਕ੍ਰਮਣ ਦੇ ਚੱਲਦਿਆਂ ਇਥੇ ਇੱਕ ਪਰਮਾਰਥਿਕ ਹਸਪਤਾਲ ਵਿੱਚ ਵਿਗੜੇ ਮੋਤੀਆਬਿੰਦ ਆਪ੍ਰੇਸ਼ਨਾਂ ਦੇ ਦੋ ਦਿਨ ਬਾਅਦ ਹੋਰ ਪੀੜਤ ਮਰੀਜ਼ ਮੰਗਲਵਾਰ ਨੂੰ ਸਾਹਮਣੇ ਆਏ। ਇਸ ਤੋਂ ਬਾਅਦ ਆਪ੍ਰੇਸ਼ਨ ਨਾਲ ਸਬੰਧਤ ਅੱਖਾਂ ਦੀ ਰੋਸ਼ਨੀ ਗੁਆਉਣ ਵਾਲੇ ਮਰੀਜ਼ਾਂ ਦੀ ਗਿਣਤੀ 15 ਹੋ ਗਈ ਹੈ।

 

ਸ਼ਹਿਰ ਦੇ ਬਾਣਗੰਗਾ ਇਲਾਕੇ ਵਿੱਚ ਰਹਿਣ ਵਾਲੇ ਮਿਸਤਰੀ ਲਾਲ ਚੌਧਰੀ (68) ਨੇ ਪੱਤਰਕਾਰਾਂ ਨੂੰ ਦੱਸਿਆ ਕਿ 5 ਅਗਸਤ ਨੂੰ ਮੇਰੀ ਸੱਜੀ ਅੱਖ ਦਾ ਇੰਦੌਰ ਆਈ ਹਸਪਤਾਲ ਵਿੱਚ ਮੋਤੀਆਬਿੰਦ ਦਾ ਆਪ੍ਰੇਸ਼ਨ ਕੀਤਾ ਗਿਆ ਸੀ। ਮੇਰੀ ਪੱਟੀ 6 ਅਗਸਤ ਨੂੰ ਖੁੱਲ੍ਹ ਗਈ ਸੀ, ਉਦੋਂ ਤੋਂ ਹੀ ਮੇਰੀ ਇਸ ਅੱਖ ਤੋਂ ਕੁਝ ਵੀ ਦਿਖਾਈ ਨਹੀਂ ਦੇ ਰਿਹਾ।

 

ਚੌਧਰੀ ਨੇ ਦੱਸਿਆ ਕਿ ਮੋਤੀਆਬਿੰਦ ਆਪ੍ਰੇਸ਼ਨ ਖ਼ਰਾਬ ਹੋਣ ਤੋਂ ਬਾਅਦ ਪਰਮਾਰਥਿਕ ਹਸਪਤਾਲ ਦੇ ਪ੍ਰਬੰਧਕਾਂ ਨੇ ਉਸ ਨੂੰ ਇਸ ਸਰਜਰੀ ਦੀ ਥਾਂ ਵਸੂਲੀ ਫੀਸ ਵੀ ਵਾਪਸ ਕਰ ਦਿੱਤੀ ਸੀ।

 

ਮੁੱਖ ਮੈਡੀਕਲ ਅਤੇ ਸਿਹਤ ਅਧਿਕਾਰੀ ਪ੍ਰਵੀਨ ਜੜੀਆ ਨੇ ਦੱਸਿਆ ਕਿ ਚੌਧਰੀ ਦੀ ਅੱਖ ਵਿੱਚ ਗੰਭੀਰ ਸੰਕ੍ਰਮਣ ਹੈ। ਇਸ ਦੇ ਮੱਦੇਨਜ਼ਰ ਉਸ ਨੂੰ ਮੰਗਲਵਾਰ ਸ਼ਾਮ ਦੀ ਉਡਾਣ ਤੋਂ ਚੇਨਈ ਲਈ ਰਵਾਨਾ ਕੀਤਾ ਗਿਆ।

 

ਤਾਮਿਲਨਾਡੂ ਦੀ ਰਾਜਧਾਨੀ ਦੇ ਸ਼ੰਕਰ ਨੇਤਰਾਲਯ ਵਿੱਚ ਇਲਾਜ ਰਾਹੀਂ ਉਸ ਦੀ ਅੱਖ ਦੀ ਰੋਸ਼ਨੀ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Number of patients who lost eye light reached 15 after cataract operation