ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰ ’ਚ ਅੱਤਵਾਦੀਆਂ ਦੀ ਘਟੀ ਗਿਣਤੀ, 2020 ’ਚ ਮਾਰੇ ਗਏ 25 ਅੱਤਵਾਦੀ: J&K DGP

ਜੰਮੂ ਕਸ਼ਮੀਰ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਦਿਲਬਾਗ ਸਿੰਘ ਨੇ ਸ਼ਨੀਵਾਰ ਨੂੰ ਕਿਹਾ ਕਿ ਕਸ਼ਮੀਰ ਵਿੱਚ ਸੂਚੀਬੱਧ ਅੱਤਵਾਦੀਆਂ ਦੀ ਗਿਣਤੀ 250 ਤੋਂ ਹੇਠਾਂ ਆ ਗਈ ਹੈ। ਇਸ ਸਾਲ ਦੇ ਪਹਿਲੇ ਦੋ ਮਹੀਨਿਆਂ ਚ ਸੁਰੱਖਿਆ ਬਲਾਂ ਵੱਲੋਂ ਕੀਤੇ ਗਏ ਇੱਕ ਦਰਜਨ ਦੇ ਲਗਭਗ ਮੁਹਿੰਮਾਂ ਚ 25 ਅੱਤਵਾਦੀ ਮਾਰੇ ਗਏ ਹਨ।

 

ਉਨ੍ਹਾਂ ਇਹ ਵੀ ਕਿਹਾ ਕਿ ਇਸ ਸਾਲ ਹੁਣ ਤੱਕ ਸਿਰਫ 3 ਅੱਤਵਾਦੀਆਂ ਦੇ ਅੰਤਰਰਾਸ਼ਟਰੀ ਸਰਹੱਦ ਵਿੱਚ ਘੁਸਪੈਠ ਹੋਣ ਦੀ ਪੁਸ਼ਟੀ ਹੋਈ ਹੈ।

 

ਡੀਜੀਪੀ ਨੇ ਕਿਹਾ, “ਪਹਿਲਾਂ ਸੂਚੀਬੱਧ ਅੱਤਵਾਦੀਆਂ ਦੀ ਗਿਣਤੀ ਹੁਣ ਘੱਟ ਗਈ ਹੈ। ਸੂਚੀਬੱਧ 240-250 ਦੇ ਕਰੀਬ ਅੱਤਵਾਦੀ ਵਾਦੀ ਚ ਹਨ। ਇੱਥੇ ਤਿੰਨ ਅਖੌਤੀ ਅਤੇ ਪ੍ਰਮਾਣਿਤ ਅੱਤਵਾਦੀ ਹਨ ਜੋ ਪਿਛਲੇ ਦੋ ਮਹੀਨਿਆਂ ਚ ਘੁਸਪੈਠ ਕਰ ਚੁੱਕੇ ਹਨ। ਉਨ੍ਹਾਂ ਚੋਂ ਇਕ ਜੈਸ਼-ਏ-ਮੁਹੰਮਦ ਅੱਤਵਾਦੀ ਹਾਲ ਹੀ ਵਿਚ ਤਰਾਲ ਵਿਚ ਮਾਰਿਆ ਗਿਆ ਸੀ।

 

ਡੀਜੀਪੀ ਨੇ ਕਿਹਾ ਕਿ 2020 ਚ ਹੁਣ ਤੱਕ ਇੱਕ ਦਰਜਨ ਸਫਲ ਮੁਹਿੰਮਾਂ ਚਲਾਈਆਂ ਗਈਆਂ, ਜਿਨ੍ਹਾਂ ਚੋਂ 10 ਕਸ਼ਮੀਰ ਘਾਟੀ ਚ ਅਤੇ ਦੋ ਜੰਮੂ ਖੇਤਰ ਵਿੱਚ ਹੋਈਆਂ। ਉਨ੍ਹਾਂ ਕਿਹਾ, ‘ਹੁਣ ਤੱਕ ਇਨ੍ਹਾਂ ਅਪਰੇਸ਼ਨਾਂ ਵਿੱਚ 25 ਅੱਤਵਾਦੀ ਮਾਰੇ ਗਏ ਹਨ। ਵਾਦੀ ਚ 9 ਅੱਤਵਾਦੀ ਗ੍ਰਿਫਤਾਰ ਕੀਤੇ ਗਏ ਹਨ, ਜਦੋਂਕਿ ਜੰਮੂ ਚ ਤਿੰਨ ਅੱਤਵਾਦ ਵਿਚ ਫੜੇ ਗਏ ਹਨ। ਕਿਸੇ ਨਾ ਕਿਸੇ ਢੰਗ ਨਾਲ ਅੱਤਵਾਦੀ ਗਤੀਵਿਧੀਆਂ ਨੂੰ ਉਤਸ਼ਾਹਤ ਕਰਨ ਅਤੇ ਮਦਦ ਦੇਣ ਲਈ 40 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

 

ਵੀਪੀਐਨਜ਼ ਰਾਹੀਂ ਸੋਸ਼ਲ ਮੀਡੀਆ ਦੀ ਦੁਰਵਰਤੋਂ ਦਾ ਜ਼ਿਕਰ ਕਰਦਿਆਂ ਸਿੰਘ ਨੇ ਕਿਹਾ, ‘ਸੋਸ਼ਲ ਮੀਡੀਆ ਦੀ ਦੁਰਵਰਤੋਂ ਦੇ ਹੋਰ ਮਾਮਲੇ ਸਾਹਮਣੇ ਆ ਰਹੇ ਹਨ। ਹੰਦਵਾੜਾ ਦੇ ਵਸਨੀਕ ਵਸੀਮ ਡਾਰ ਨੂੰ ਜਨਤਕ ਭਾਵਨਾ ਭੜਕਾਉਣ ਦੇ ਇਰਾਦੇ ਨਾਲ ਸੋਸ਼ਲ ਮੀਡੀਆ 'ਤੇ ਗੈਰ ਜ਼ਿੰਮੇਵਾਰਾਨਾ ਸਮੱਗਰੀ ਪੋਸਟ ਕਰਨ ਦੇ ਦੋਸ਼ ਚ ਗ੍ਰਿਫਤਾਰ ਕੀਤਾ ਗਿਆ ਸੀ। ਅਸੀਂ ਅਜਿਹੀਆਂ ਘਟਨਾਵਾਂ 'ਤੇ ਗੰਭੀਰਤਾ ਨਾਲ ਨੋਟਿਸ ਲੈ ਰਹੇ ਹਾਂ ਅਤੇ ਕਾਰਵਾਈ ਕੀਤੀ ਜਾਵੇਗੀ।'

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:number of terrorist went down in jammu and kashmir 25 killed in 2020 only