ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚਰਚ ਦੇ ਬਿਸ਼ਪ 'ਤੇ ਨਨ ਨੇ ਲਗਾਇਆ 2 ਸਾਲਾਂ 'ਚ 13 ਵਾਰ ਰੇਪ ਦਾ ਦੋਸ਼

ਚਰਚ ਦੇ ਬਿਸ਼ਪ 'ਤੇ ਨਨ ਨੇ ਲਗਾਇਆ 2 ਸਾਲਾਂ ਚ 13 ਵਾਰ ਰੇਪ ਕਰਨ ਦਾ ਦੋਸ਼

ਕੇਰਲਾ ਚ ਇਕ ਨਨ ਨੇ ਉੱਤਰੀ ਭਾਰਤ ਦੇ ਡਾਓਸਿਸ ਦੇ ਕੈਥੋਲਿਕ ਬਿਸ਼ਪ ਉੱਤੇ ਇਲਜ਼ਾਮ ਲਗਾਇਆ ਕਿ ਚਾਰ ਸਾਲ ਪਹਿਲਾਂ ਉਸ ਨੇ ਨੇੜੇ ਦੇ ਇਕ ਕਸਬੇ 'ਚ ਕਈ ਵਾਰ ਉਸਦਾ ਸਰੀਰਕ ਸ਼ੋਸ਼ਣ ਕੀਤਾ ਸੀ। ਨਨ ਨੇ ਇਸ ਬਾਰੇ ਪੁਲਿਸ ਨੇ ਸ਼ਿਕਾਇਤ ਦਰਜ ਕਰ ਲਈ ਹੈ।ਪੁਲਿਸ ਨੇ ਕਿਹਾ ਕਿ ਕੋਟਾਯਾਮ ਜ਼ਿਲ੍ਹੇ ਦੇ ਪੁਲਿਸ ਮੁਖੀ ਨੂੰ ਸ਼ਿਕਾਇਤ ਚ ਨਨ ਨੇ ਦੋਸ਼ ਲਗਾਇਆ ਹੈ ਕਿ ਉਸਦਾ 13 ਵਾਰ ਜਿਨਸੀ ਸ਼ੋਸ਼ਣ ਕੀਤਾ ਗਿਆ।

 

ਉਨ੍ਹਾਂ ਨੇ ਦੱਸਿਆ ਕਿ ਨਨ ਨੇ ਕਿਹਾ ਹੈ ਕਿ 2014 ਚ ਇੱਕ ਅਨਾਥ ਆਸ਼ਰਮ ਦੇ ਨੇੜੇ ਇਕ ਗੈਸਟ ਹਾਊਸ ਵਿੱਚ ਪਹਿਲੀ ਵਾਰ ਉਸਦਾ ਜਿਨਸੀ ਸ਼ੋਸ਼ਣ ਕੀਤਾ ਗਿਆ। ਨਨ ਨੇ ਦਾਅਵਾ ਕੀਤਾ ਕਿ ਉਸਨੇ ਚਰਚ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਬਿਸ਼ਪ ਨੇ ਨਨ ਵਿਰੁੱਧ ਇੱਕ ਸ਼ਿਕਾਇਤ ਦਰਜ ਕੀਤੀ ਹੈ ਅਤੇ ਦੋਸ਼ ਲਗਾਇਆ ਹੈ ਕਿ ਉਹ ਆਪਣੇ ਤਬਾਦਲੇ ਦੇ ਕਾਰਨ ਬਦਲਾ ਲੈ ਰਹੀ ਹੈ। ਜ਼ਿਲ੍ਹਾ ਪੁਲਿਸ ਮੁਖੀ ਨੇ ਡਿਪਟੀ ਸੁਪਰਡੈਂਟ ਆਫ ਪੁਲਿਸ ਨੂੰ ਦੋਵਾਂ ਸ਼ਿਕਾਇਤਾਂ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Nun says Kerala bishop sexually abused her multiple times