ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੋਕ ਸਭਾ 'ਚ ਨੁਸਰਤ ਜਹਾਂ ਨੇ ਆਪਣੇ ਸੰਸਦੀ ਖੇਤਰ ਲਈ ਕੀਤੀ ਇਹ ਮੰਗ

ਲੋਕ ਸਭਾ 'ਚ ਵੀਰਵਾਰ ਨੂੰ ਕਈ ਮੈਂਬਰਾਂ ਨੇ ਆਪਣੇ-ਆਪਣੇ ਖੇਤਰਾਂ 'ਤੇ ਰੇਲ ਪ੍ਰਾਜੈਕਟਾਂ ਦੇ ਵਿਸਤਾਰ ਅਤੇ ਨਵੀਆਂ ਰੇਲ ਗੱਡੀਆਂ ਦੀ ਮੰਗ ਕੀਤੀ। ਸਿਫਰ ਕਾਲ 'ਚ ਤ੍ਰਿਣਮੂਲ ਕਾਂਗਰਸ ਦੀ ਨੁਸਰਤ ਜਹਾਂ ਨੇ ਆਪਣੇ ਸੰਸਦੀ ਖੇਤਰ ਪੱਛਮ ਬੰਗਾਲ ਦੇ ਬਸ਼ੀਰਹਾਟ 'ਚ ਰੇਲਵੇ ਸੰਪਕਰ ਦਾ ਵਿਸਤਾਰ ਕੀਤੇ ਜਾਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਸ ਖੇਤਰ 'ਚ ਦੋ ਸਾਲ ਪਹਿਲਾਂ ਸਰਵੇਖਣ ਕਾਰਜ ਵੀ ਹੋਇਆ ਪਰ ਉਸ ਤੋਂ ਅੱਗੇ ਮਾਮਲਾ ਨਹੀਂ ਵਧਿਆ। ਉਨ੍ਹਾਂ ਨੇ ਰੇਲ ਮੰਤਰਾਲਾ ਨੂੰ ਇਸ ਮਾਮਲੇ 'ਚ ਨੋਟਿਸ ਲੈਣ ਦੀ ਮੰਗ ਕੀਤੀ।'


ਭਾਜਪਾ ਦੇ ਸ਼ੰਕਰ ਲਾਲਵਾਨੀ ਨੇ ਇੰਦੌਰ ਤੋਂ ਮੁੰਬਈ ਲਈ ਇਕ ਐਕਸਪ੍ਰੈਸ ਟਰੇਨ ਅਤੇ ਦਿੱਲੀ ਲਈ ਤੇਜਸ ਟਰੇਨ ਸ਼ੁਰੂ ਕਰਨ ਦੀ ਮੰਗ ਕੀਤੀ। ਭਾਜਪਾ ਦੇ ਅਜੇ ਭੱਟ ਨੇ ਆਪਣੇ ਖੇਤਰ 'ਚ ਰੇਲਵੇ ਵਿਸਤਾਰ ਦੀ ਮੰਗ ਕੀਤੀ।
 

ਬੰਗਾਲੀ ਅਦਾਕਾਰਾ ਤੇ MP ਨੁਸਰਤ ਜਹਾਂ ਆਈਸੀਯੂ ’ਚ ਦਾਖਲ

 

ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਸਜਦਾ ਅਹਿਮਦ ਨੇ ਲੋਕ ਸਭਾ 'ਚ ਵਕਫ਼ ਜਾਇਦਾਦਾਂ 'ਤੇ ਗੈਰ-ਕਾਨੂੰਨੀ ਕਬਜਿਆਂ ਦਾ ਮਾਮਲਾ ਚੁੱਕਿਆ ਅਤੇ ਕਿਹਾ ਕਿ ਇਨ੍ਹਾਂ ਜਾਇਦਾਦਾਂ ਨਾਲ ਸਬੰਧਤ ਹਜ਼ਾਰਾਂ ਮਾਮਲਿਆਂ ਦੀ ਜਾਂਚ ਲਈ ਇਕ ਵਿਸ਼ੇਸ਼ ਅਧਿਕਾਰ ਪ੍ਰਾਪਤ ਕਮੇਟੀ ਦਾ ਗਠਨ ਕੀਤਾ ਜਾਣਾ ਚਾਹੀਦਾ ਹੈ। ਸਦਨ 'ਚ ਸਿਫ਼ਰ ਕਾਲ ਦੌਰਾਨ ਸਜਦਾ ਨੇ ਇਹ ਮਾਮਲਾ ਚੁੱਕਦਿਆਂ ਕਿਹਾ ਕਿ ਰਿਪੋਰਟ ਮੁਤਾਬਕ ਵਕਫ਼ ਜਾਇਦਾਦਾਂ ਦੇ 24 ਹਜ਼ਾਰ ਤੋਂ ਵੱਧ ਮੁਕੱਦਮੇ ਚੱਲ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Nusrat Jahan demands railway line extension in her constituency