ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

TMC ਸੰਸਦ ਮੈਂਬਰ ਨੁਸਰਤ ਜਹਾਂ ਨੇ ਜਾਰੀ ਹੋਏ ਫਤਵੇ ਦਾ ਦਿੱਤਾ ਕਰਾਰਾ ਜਵਾਬ

ਤ੍ਰਿਣਮੂਲ ਕਾਂਗਰਸ ਦੀ ਨਵ ਨਿਯੁਕਤ ਹੋਈ ਸੰਸਦ ਮੈਂਬਰ ਨੁਸਰਤ ਜਹਾਂ ਨੇ ਹਾਲ ਹੀ ਆਪਣੇ ਬੁਆਏ-ਫ਼੍ਰੈਂਡ ਨਿਖਿਲ ਜੈਨ ਨਾਲ ਵਿਆਹ ਕੀਤਾ ਹੈ। ਵਿਆਹ ਤੋਂ ਬਾਅਦ ਉਨ੍ਹਾਂ ਦੀ ਬਿੰਦੀ, ਸੁਰਖੀ, ਮੰਗਲਸੂਤਰ, ਸਿੰਦੂਰ ਵਾਲੀ ਤਸਵੀਰ ਸੋਸ਼ਲ ਮੀਡੀਆ ਚ ਕਾਫੀ ਵਾਇਰਲ ਹੋ ਗਈ ਜਿਸ ਤੋਂ ਬਾਅਦ ਉਨ੍ਹਾਂ ਖਿਲਾਫ ਦੇਵਬੰਦ ਦੇ ਧਰਮਗੁਰੂਆਂ ਨੇ ਫਤਵਾ ਜਾਰੀ ਕਰ ਦਿੱਤਾ।

 

ਧਰਮਗੁਰੂਆਂ ਦਾ ਕਹਿਣਾ ਹੈ ਕਿ ਮੁਸਲਿਮ ਲੜਕੀਆਂ ਨੂੰ ਸਿਰਫ ਮੁਸਲਿਮ ਲੜਕਿਆਂ ਨਾਲ ਹੀ ਨਿਕਾਹ ਕਰਨਾ ਚਾਹੀਦਾ ਹੈ। ਇਸ ਤੇ ਨੁਸਰਤ ਜਹਾਂ ਨੇ ਆਪਣੇ ਟਵਿੱਟਰ ਖਾਤੇ ਤੇ ਜਵਾਬ ਦਿੰਦਿਆਂ ਕਿਹਾ, ਮੈਂ ਪੂਰੇ ਭਾਰਤ ਦੀ ਅਗਵਾਈ ਕਰਦੀ ਹਾਂ, ਜਿਹੜੀ ਜਾਤ, ਧਰਮ ਅਤੇ ਪੰਥ ਦੀਆਂ ਹਦਾਂ ਤੋਂ ਪਰੇ ਹੈ। ਜਿੱਥੇ ਤਕ ਮੇਰੀ ਗੱਲ ਹੈ ਤਾਂ ਮੈਂ ਸਾਰੇ ਧਰਮਾਂ ਦਾ ਸਮਾਨ ਤੌਰ ਤੇ ਸਤਕਾਰ ਕਰਦੀ ਹਾਂ। ਮੈਂ ਹਾਲੇ ਵੀ ਮੁਸਲਿਮ ਹਾਂ। ਉਨ੍ਹਾਂ ਲੋਕਾਂ ਨੂੰ ਇਸ ਬਾਰੇ ਚ ਕੁਝ ਨਹੀਂ ਕਹਿਣਾ ਚਾਹੀਦਾ ਕਿ ਮੈਂ ਕੀ ਪਾਵਾਂ ਤੇ ਕੀ ਨਾ ਪਾਵਾਂ। ਤੁਹਾਡਾ ਵਿਸ਼ਵਾਸ ਪਹਿਨਾਵੇ ਤੋਂ ਪਰੇ ਹੁੰਦਾ ਹੈ। ਸਾਰੇ ਧਰਮਾਂ ਦੇ ਕੀਮਤੀ ਸਿਧਾਂਤਾਂ ਚ ਵਿਸ਼ਵਵਾਸ ਕਰਨ ਅਤੇ ਉਨ੍ਹਾਂ ਨੂੰ ਮੰਨਣਾ ਕਿਤੇ ਜ਼ਿਆਦਾ ਵੱਡੀ ਗੱਲ ਹੈ।

 

ਦੱਸਣਯੋਗ ਹੈ ਕਿ ਨੁਸਰਤ ਦੇ ਪਤੀ ਨਿਖਿਲ ਕੋਲਕਾਤਾ ਦੇ ਵਪਾਰੀ ਹਨ। ਦੋਨਾਂ ਨੇ ਹਾਲ ਹੀ ਤੁਰਕੀ ਚ ਆਪੋ ਆਪਣੇ ਨੇੜਲੇ ਰਿਸ਼ਤੇਦਾਰਾਂ ਦੀ ਹਾਜ਼ਰੀ ਚ ਵਿਆਹ ਕੀਤਾ ਸੀ। 4 ਜੁਲਾਈ ਨੂੰ ਦੋਵੇਂ ਕੋਲਕਾਤਾ ਚ ਇਕ ਵੱਡੀ ਪਾਰਟੀ ਵੀ ਦੇਣ ਵਾਲੇ ਹਨ।

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Nusrat Jahan TMC sansad slams against fatwa raised against her