ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ‘ਹਿੰਦੁਸਤਾਨ’ ਦੇ ਪ੍ਰਮੁੱਖ ਸੰਪਾਦਕ ਸ਼ਸ਼ੀ ਸ਼ੇਖਰ ਨੂੰ ਦਿੱਤੇ ਖਾਸ ਇੰਟਰਵਿਊ ਵਿਚ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੀ ਘੱਟੋ ਘੱਟ ਆਮਦਨ ਯੋਜਨਾ (ਨਿਆਂ) ਹਿੰਦੁਸਤਾਨ ਦੀ ਅਰਥ ਵਿਵਸਥਾ ਨੂੰ ‘ਰਿਮੋਨੇਟਾਈਜ’ ਕਰੇਗੀ। ਜਿਵੇਂ ਇੰਜਣ ਵਿਚ ਪੈਟਰੋਲ ਪਾਇਆ ਜਾਂਦਾ ਹੈ, ਨਿਆਂ ਯੋਜਨਾ ਦੇਸ਼ ਦੀ ਅਰਥ ਵਿਵਸਥਾ ਵਿਚ ਸਿੱਧਾ ਪੈਟਰੋਲ ਪਾ ਕੇ ਪੂਰੀ ਅਰਥ ਵਿਵਸਥਾ ਨੂੰ ‘ਜੰਪਸਟਾਰਟ’ ਕਰੇਗੀ।
ਜਦੋਂ ਰਾਹੁਲ ਗਾਂਧੀ ਤੋਂ ਪੁੱਛਿਆ ਗਿਆ ਕਿ ਆਪਣੇ ਨਿਆਂ ਰਾਹੀਂ ਪੋਲੀਟਿਕਲ ਨੈਰੇਟਿਵ ਨੂੰ ਬਦਲਣ ਦੀ ਕੋਸ਼ਿਸ਼ ਕੀਤੀ। ਅੱਜ ਸਰਕਾਰ ਕੋਲ ਪੈਸੇ ਦੀ ਤੰਗੀ ਹੈ, ਤਾਂ ਫਿਰ ਤੁਸੀਂ ਇਸ ਨੂੰ ਆਉਂਦਿਆਂ ਹੀ ਕਿਵੇਂ ਲਾਗੂ ਕਰੋਗੇ? ਤਾਂ ਉਨ੍ਹਾਂ ਕਿਹਾ ਕਿ ਅਸੀਂ ਸਦਾ ਆਪਣਾ ਵਾਅਦਾ ਨਿਭਾਆ ਹੈ। ਅਸੀਂ ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ, ਪੰਜਾਬ, ਕਰਨਾਟਕ ਵਿਚ ਕਿਸਾਨ ਦੀ ਕਰਜ਼ਾ ਮੁਆਫੀ ਦੀ ਗੱਲ ਕੀਤੀ। ਨਰਿੰਦਰ ਮੋਦੀ ਜੀ ਨੇ ਕਿਹਾ, ਕਿਸਾਨ ਦੀ ਕਰਜ਼ਾ ਮੁਆਫੀ ਲਈ ਪੈਸੇ ਨਹੀਂ ਹੈ। ਅਸੀਂ ਕਾਂਗਰਸ ਸਰਕਾਰ ਬਣਾਉਣ ਦੇ 48 ਘੰਟੇ ਵਿਚ ਕਰਜ਼ਾ ਮੁਆਫੀ ਕਰਕੇ ਦਿਖਾਈ।
ਕਾਂਗਰਸ ਪ੍ਰਧਾਨ ਨੇ ਕਿਹਾ ਕਿ ਹੁਣ ਉਹ ਕਹਿ ਰਹੇ ਹਨ ਕਿ ਨਿਆਂ ਯੋਜਨਾ ਦਾ ਪੰਜ ਕਰੋੜ ਪਰਿਵਾਰਾਂ ਦੇ ਲਈ 72,000 ਰੁਪਏ ਸਾਲਾਨਾ ਕਿਹਾ ਤਾਂ ਆਵੇਗੇ? ਮੈਂ ਦੱਸਦਾ ਹਾਂ ਕਿ ਉਹ ਮੋਦੀ ਜੀ ਨੇ ਮੁੱਠੀਭਰ ਉਦਯੋਗਪਤੀ ਦੋਸਤਾਂ ਦੀ ਜੇਬ ਤੋਂ ਕੱਢਾਂਗੇ? ਨਾ ਮੱਧ ਵਰਗ ਉਤੇ ਬੋਝ ਪਾਵਾਂਗੇ ਅਤੇ ਨਾ ਹੀ ਉਨ੍ਹਾਂ ਤੋਂ ਇਕ ਰੁਪਏ ਲਵਾਂਗੇ ਅਤੇ ਨਾ ਹੀ ਆਮਦਨ ਵਧਾਵਾਂਗੇ ਅਤੇ ਨਾ ਹੀ ਆਮਦਨ ਕਰ ਵਧਾਇਆ ਜਾਵੇਗਾ।
ਨਿਆਂ ਯੋਜਨਾ ਹਿੰਦੁਸਤਾਨ ਦੀ ਅਰਥ ਵਿਵਸਥਾ ਨੂੰ ‘ਰਿਮੋਨੇਟਾਈਜ’ ਕਰੇਗੀ। ਜਿਵੇਂ ਇੰਜਣ ਵਿਚ ਪੈਟਰੋਲ ਪਾਇਆ ਜਾਂਦਾ ਹੈ, ਨਿਆਂ ਯੋਜਨਾ ਦੇਸ਼ ਦੀ ਅਰਥ ਵਿਵਸਥਾ ਵਿਚ ਸਿੱਧੇ ਪੈਟਰੋਲ ਪਾ ਕੇ ਪੂਰੀ ਅਰਥ ਵਿਵਸਥਾ ਨੂੰ ‘ਜੰਪਸਟਾਰਟ’ ਕਰੇਗੀ। ਇਸ ਨਾਲ ਗਰੀਬ ਦੇ ਹੱਥ ਵਿਚ ਅਤੇ ਪੈਸਾ ਆਵੇਗਾ, ਮੰਗ ਵਧੇਗੀ, ਮੈਨੁਫੈਕਚਰਿੰਗ ਵਧੇਗੀ ਅਤੇ ਨੌਜਵਾਨਾਂ ਨੂੰ ਰੁਜ਼ਾਗਰ ਮਿਲੇਗਾ।
ਜਦੋਂ ਰਾਹੁਲ ਗਾਂਧੀ ਤੋਂ ਪੁੱਛਿਆ ਗਿਆ ਕਿ ਤੁਸੀਂ ਨਰਿੰਦਰ ਮੋਦੀ ਦੀਆਂ ਤਿੰਨ ਅਸਫਲਾਤਵਾਂ ਕਿਉਂ ਮੰਨਦੇ ਹੋ? ਤਾਂ ਉਨ੍ਹਾਂ ਕਿਹਾ ਕਿ ਬੇਰੁਜ਼ਗਾਰੀ, ਹਿੰਦੁਸਤਾਨ ਦੀ ਅਰਥਵਿਵਸਥਾ ਦਾ ਖਤਮਾ, ਨੋਟਬੰਦੀ ਅਤੇ ਗੱਬਰ ਸਿੰਘ ਟੈਕਸ। ਮੋਦੀ ਜੀ ਨੇ ਦੇਸ਼ ਨੂੰ ‘ਡਿਮੋਨੇਟਾਈਜ’ ਕੀਤਾ। ਅਸੀਂ ‘ਰਿਮੋਨੇਟਾਈਜ’ ਕਰਾਂਗੇ। ਅਸੀਂ ਇਸ ਲਈ ਨਿਆਂ ਯੋਜਨਾ ਲੈ ਕੇ ਆਏ। ਉਨ੍ਹਾਂ ਦੀ ਇਕ ਹੋਰ ਖਾਮੀ ਹੈ ਕਿ ਉਨ੍ਹਾਂ ਨੂੰ ਖੇਤੀ ਖੇਤਰ ਦੀਆਂ ਸਮੱਸਿਆਵਾਂ ਦੀ ਜਾਣਕਾਰੀ ਨਹੀਂ। ਨਰਿੰਦਰ ਮੋਦੀ ਜੀ ਨੂੰ ਇਹ ਸਮਝ ਨਹੀਂ ਆਉਂਦੀ ਕਿ ਹਿੰਦੁਸਤਾਨ ਦੀ ਸਭ ਤੋਂ ਵੱਡੀ ਤਾਕਤ ਖੇਤੀ ਹੈ ਅਤੇ ਤੁਸੀਂ ਦਰਕਿਨਾਰ ਨਹੀਂ ਕਰ ਸਕਦੇ। ਉਨ੍ਹਾਂ ਦੀ ਇਕ ਹੋਰ ਖਾਮੀ ਹੈ ਕਿ ਕਾਲੇ ਧੰਨ ਖਿਲਾਫ ਲੜਾਈ ਵਿਚ ਉਹ ਫੇਲ੍ਹ ਸਾਬਤ ਹੋਏ ਹਨ।