ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਕੂਲ-ਕਾਲਜ ’ਚ ਕੁਰਾਨ ਦਾਨ ਕਰਨ ਦੀ ਸ਼ਰਤ ’ਤੇ ਮਿਲੀ ਜ਼ਮਾਨਤ

ਸੋਸ਼ਲ ਮੀਡੀਆ ’ਤੇ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਚ ਗ੍ਰਿਫਤਾਰ ਪਿਠੋਰੀਆ ਦੀ 19 ਸਾਲਾ ਲੜਕੀ ਤ੍ਰਿਚਾ ਭਾਰਤੀ ਉਰਫ ਤ੍ਰਿਚਾ ਪਟੇਲ ਨੂੰ ਰਾਂਚੀ ਦੇ ਸਿਵਲ ਕੋਰਟ ਨੇ ਸੋਮਵਾਰ ਨੂੰ ਇਕ ਖਾਸ ਸ਼ਰਤ ’ਤੇ ਜ਼ਮਾਨਤ ਦੇ ਦਿੱਤੀ।

 

ਅਦਾਲਤ ਨੇ ਦੋਸ਼ੀ ਲੜਕੀ ਨੂੰ 5 ਪਵਿੱਤਰ ਗ੍ਰੰਥ ਕੁਰਾਨ ਸਰਕਾਰੀ ਸਕੂਲ, ਕਾਲਜ ਜਾਂ ਯੂਨੀਵਰਸਿਟੀ ਚ ਦਾਨ ਕਰਨ ਦਾ ਹੁਕਮ ਦਿੱਤਾ। ਸੋਮਵਾਰ ਨੂੰ ਜੱਜ ਮਨੀਸ਼ ਕੁਮਾਰ ਸਿੰਘ ਦੀ ਅਦਾਲਤ ਚ ਦੋਸ਼ੀ ਲੜਕੀ ਦੀ ਜ਼ਮਾਨਤ ਅਪੀਲ ਤੇ ਇਹ ਹੁਕਮ ਸੁਣਾਇਆ ਗਿਆ।

 

ਅਦਾਲਤ ਨੇ ਕਿਹਾ ਕਿ ਦੋਸ਼ੀ ਲੜਕੀ ਇਸ ਸ਼ਰਤ ਨੂੰ 15 ਦਿਨਾਂ ਚ ਪੂਰਾ ਕਰੇ। ਇਸ ਦੇ ਨਾਲ ਹੀ ਲੜਕੀ ਨੂੰ ਸੁਰੱਖਿਆ ਦੇ ਇੰਤਜ਼ਾਮ ਕਰਨ ਲਈ ਪੁਲਿਸ ਪ੍ਰਸ਼ਾਸਨ ਨੂੰ ਵੀ ਹੁਕਮ ਦਿੱਤੇ ਗਏ। ਅਦਾਲਤ ਨੇ ਉਸਦੀ ਜ਼ਮਾਨਤ ਦੀ ਅਰਜ਼ੀ 7-7 ਹਜ਼ਾਰ ਦੇ ਦੋ ਨਿਜੀ ਮੁਚਲਕੇ ਤੇ ਮੰਨ ਲਈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Objectionable comment: Bail on condition of donating Quran to school girl