ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗਊਆਂ ਦੇ ਢਿੱਡ ਵਿੱਚ ਛੇਕ ਕਰ ਕੇ ਖੋਜ ਕਰਨ ਵਾਲੇ ਵਿਗਿਆਨੀਆਂ ਦਾ ਹੋਣ ਲੱਗਾ ਵਿਰੋਧ

ਗਊਆਂ ਦੇ ਢਿੱਡ ਵਿੱਚ ਛੇਕ ਕਰ ਕੇ ਖੋਜ ਕਰਨ ਵਾਲੇ ਵਿਗਿਆਨੀਆਂ ਦਾ ਹੋਣ ਲੱਗਾ ਵਿਰੋਧ

ਸਕਾਟਲੈਂਡ ਦੇ ਇੱਕ ਦਿਹਾਤੀ ਕਾਲਜ ਵਿੱਚ ਇਸ ਵਿੱਚ ਗਊਆਂ ਦੇ ਢਿੱਡ ਵਿੱਚ ਛੇਕ ਕਰ ਕੇ ਅਧਿਐਨ ਕੀਤੇ ਜਾ ਰਹੇ ਹਨ। ਕਾਲਜ ਦੇ ਅਕਾਦਮਿਕ ਡਾਇਰੈਕਟਰ ਜੇਮੀ ਨਿਊ ਬਾਲਡ ਨੇ ਦੱਸਿਆ ਕਿ ਜੇ ਅਨਾਜ ਉਤਪਾਦਨ ਤੇ ਗ੍ਰੀਨਹਾਊਸ ਗੈਸਾਂ ਘਟਾਉਣੀਆਂ ਹਨ, ਤਾਂ ਗਊਆਂ ਦੇ ਢਿੱਡ ਦਾ ਅਧਿਐਨ ਜ਼ਰੂਰੀ ਹੈ।

 

 

ਪਰ ਫ਼ਰਾਂਸ ਦੇ ਇੱਕ ਪਸ਼ੂ–ਅਧਿਕਾਰ ਸਮੂਹ ‘ਐੱਲ–214’ ਨੇ ਇਸ ਦਾ ਜ਼ੋਰਦਾਰ ਵਿਰੋਧ ਕੀਤਾ ਹੈ। ਇਸ ਸਮੂਹ ਨੇ ਬਾਕਾਇਦਾ ਇੱਕ ਵਿਡੀਓ ਵੀ ਜਾਰੀ ਕੀਤਾ ਹੈ।

 

 

ਸਾਰਚੇਜ਼ ਐਕਸਪੈਰੀਮੈਂਟਲ ਫ਼ਾਰਮ ਵਿੱਚ ਇਸ ਵੇਲੇ 6 ਗਊਆਂ ਉੱਤੇ ਇਹ ਤਜਰਬਾ ਕੀਤਾ ਜਾ ਰਿਹਾ ਹੈ। ਇਸ ਦਾ ਮੰਤਵ ਲੱਖਾਂ ਪਸ਼ੂਆਂ ਦੇ ਹਾਜ਼ਮੇ ਵਿੱਚ ਸੁਧਾਰ ਲਿਆਉਣਾ, ਐਂਟੀ–ਬਾਇਓਟਿਕ ਦਵਾਈਆਂ ਦੀ ਵਰਤੋਂ ਘਟਾਉਣ ਤੇ ਨਾਲ ਹੀ ਨਾਈਟ੍ਰੇਟ ਤੇ ਮੀਥੇਨ ਗੈਸਾਂ ਦੀ ਨਿਕਾਸੀ ਘਟਾਉਣਾ ਹੈ।

 

 

ਖੋਜੀਆਂ ਦਾ ਕਹਿਣਾ ਹੈ ਕਿ ਗਊ ਦੇ ਢਿੱਡ ਦਾ ਅਧਿਐਨ ਕਰਨ ਲਈ ਜਾਂ ਤਾਂ ਮ੍ਰਿਤਕ ਗਊਆਂ ਦੇ ਨਮੂਨੇ ਲਏ ਜਾ ਸਕਦੇ ਹਨ, ਜਾਂ ਢਿੱਡ ਵਿੱਚ ਨਾਲ਼ੀ ਲਾਈ ਜਾ ਸਕਦੀ ਹੈ ਤੇ ਤੀਜਾ ਕੈਨਿਊਲੇਸ਼ਨ ਰਾਹੀਂ ਅਜਿਹਾ ਅਧਿਐਨ ਕੀਤਾ ਜਾ ਸਕਦਾ ਹੈ।

 

 

ਕੈਨਿਊਲੇਸ਼ਨ ਇੱਕ ਅਜਿਹੀ ਤਕਨੀਕ ਹੈ, ਜਿਸ ਵਿੱਚ ਨਸਾਂ ਰਾਹੀਂ ਸਰੀਰ ਵਿੱਚੋਂ ਖ਼ੂਨ ਜਾਂ ਹੋਰ ਤਰਲ ਪਦਾਰਥ ਕੱਢੇ ਜਾਂਦੇ ਹਨ। ਇਸ ਲਈ ਗਊ ਦੇ ਢਿੱਡ ਵਿੱਚ 15 ਸੈਂਟੀਮੀਟਰ ਤੱਕ ਦੇ ਵਿਆਸ ਵਾਲਾ ਛੇਕ ਕੀਤਾ ਜਾਂਦਾ ਹੈ। ਇਹ ਤਕਨੀਕ 19ਵੀਂ ਸਦੀ ਦੇ ਅਰੰਭ ਵਿੱਚ ਪਹਿਲੀ ਵਾਰ ਅਜ਼ਮਾਈ ਗਈ ਸੀ। ਇਸ ਦਾ ਮੰਤਵ ਗਊਆਂ ਦੀ ਹਾਜ਼ਮਾ ਪ੍ਰਣਾਲੀ ਦਾ ਅਧਿਐਨ ਕਰਨਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Objections raised on Hole in Cow s body by Scotland Scientiists