ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਜਟ 2020–21 ਦਾ ਟੀਚਾ ਰੁਜ਼ਗਾਰ ਮੁਹੱਈਆ ਕਰਵਾਉਣਾ ਤੇ ਕਾਰੋਬਾਰ ਮਜ਼ਬੂਤੀ

ਬਜਟ 2020–21 ਦਾ ਟੀਚਾ ਰੁਜ਼ਗਾਰ ਮੁਹੱਈਆ ਕਰਵਾਉਣਾ ਤੇ ਕਾਰੋਬਾਰ ਮਜ਼ਬੂਤੀ

ਕੇਂਦਰੀ ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਅੱਜ ਦੇਸ਼ ਦਾ ਆਮ ਸਾਲਾਨਾ ਬਜਟ 2020–21 ਪੇਸ਼ ਕਰ ਰਹੇ ਹਨ। ਉਨ੍ਹਾਂ ਲੋਕ ਸਭਾ ’ਚ ਬਜਟ ਪੇਸ਼ ਕਰਦਿਆਂ ਕਿਹਾ ਕਿ ਇਸ ਬਜਟ ਦਾ ਟੀਚਾ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣਾ, ਕਾਰੋਬਾਰ ਮਜ਼ਬੂਤ ਕਰਨਾ, ਸਾਰੀਆਂ ਘੱਟ–ਗਿਣਤੀਆਂ, ਅਨੁਸੂਚਿਤ ਜਾਤਾਂ, ਅਨੁਸੂਚਿਤ ਕਬੀਲਿਆਂ ਦੀਆਂ ਔਰਤਾਂ ਦੀਆਂ ਇੱਛਾਵਾਂ ਪੂਰੀਆਂ ਕਰਨਾ ਹੈ।

 

 

ਸ੍ਰੀਮਤੀ ਸੀਤਾਰਮਣ ਨੇ ਕਿਹਾ ਕਿ ਉਹ ਦੂਰਦਰਸ਼ੀ ਆਗੂ ਸਵਰਗੀ ਅਰੁਣ ਜੇਟਲੀ ਨੂੰ ਸ਼ਰਧਾਂਜਲੀ ਭੇਟ ਕਰਦੇ ਹਨ। ਜੀਐੱਸਟੀ ਦੇ ਢਾਂਚਾਗਤ ਸੁਧਾਰਾਂ ਵਿੱਚ ਸਭ ਤੋਂ ਇਤਿਹਾਸਕ ਰਿਹਾ ਹੈ। ਉਨ੍ਹਾਂ ਕਿਹਾ ਕਿ ਜੀਐੱਸਟੀ ਹੌਲੀ–ਹੌਲੀ ਪਰਪੱਕ ਹੁੰਦਾ ਜਾ ਰਿਹਾ ਹੈ ਤੇ ਉਸ ਨੇ ਦੇਸ਼ ਨੂੰ ਆਰਥਿਕ ਮੋਰਚੇ ’ਤੇ ਏਕੀਕ੍ਰਿਤ ਕੀਤਾ ਹੈ।

 

 

ਵਿੱਤ ਮੰਤਰੀ ਸ੍ਰੀਮਤੀ ਸੀਤਾਰਮਣ ਨੇ ਕਿਹਾ ਕਿ ਜਨਤਾ ਨੇ ਸਾਡੀ ਆਰਥਿਕ ਨੀਤੀ ਵਿੱਚ ਭਰੋਸੇ ਨੂੰ ਦੁਹਰਾਇਆ ਤੇ ਦ੍ਰਿੜ੍ਹਾਇਆ ਹੈ।

 

 

ਇਸ ਤੋਂ ਪਹਿਲਾਂ ਵਿੱਤ ਮੰਤਰੀ ਨੇ 15ਵੇਂ ਵਿੱਤ ਕਮਿਸ਼ਨ ਦੀ ਰਿਪੋਰਟ ਵੀ ਲੋਕ ਸਭਾ ਸਾਹਵੇਂ ਰੱਖੀ। ਸ੍ਰੀਮਤੀ ਨਿਰਮਲਾ ਸੀਤਾਰਮਣ ਆਪਣੇ ਵੱਲੋਂ ਦੂਜਾ ਬਜਟ ਪੇਸ਼ ਕਰ ਰਹੇ ਹਨ।

 

 

ਸ੍ਰੀਮਤੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਵਿੱਤੀ ਵਰ੍ਹੇ 2014–15 ਤੋਂ 2018–19 ਦੌਰਾਨ 7.4 ਫ਼ੀ ਸਦੀ ਦੀ ਔਸਤ ਆਰਥਿਕ ਵਾਧਾ ਦਰ ਹਾਸਲ ਕੀਤੀ ਗਈ। ਭਾਰਤ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਅਰਥ–ਵਿਵਸਥਾ ਹੋ ਗਿਆ। ਉਨ੍ਹਾਂ ਕਿਹਾ ਕਿ ਇੱਕ ਅਪ੍ਰੈਲ, 2020 ਤੋਂ ਜੀਐੱਸਟੀ ਦੀ ਨਵੀਂ ਸਰਲ ਰਿਟਰਨ ਵਿਵਸਥਾ ਲਾਗੂ ਹੋਵੇਗੀ।
 

 

ਵਿੱਤ ਮੰਤਰੀ ਨੇ ਕਿਹਾ ਕਿ ਜੀਐੱਸਟੀ ਨਾਲ ਟ੍ਰਾਂਸਪੋਰਟ ਤੇ ਲਾਜਿਸਟਿਕ ਖੇਤਰ ਵਿੱਚ ਮੁਹਾਰਤ ਵਧੀ, ਇੰਸਪੈਕਟਰ ਰਾਜ ਖ਼ਤਮ ਹੋਇਆ, ਲਘੂ ਤੇ ਦਰਮਿਆਨੇ ਉਦਯੋਗ ਖੇਤਰ ਨੂੰ ਲਾਭ ਹੋਇਆ। ਗਾਹਕਾਂ ਨੂੰ ਇੱਕ ਲੱਖ ਕਰੋੜ ਰੁਪਏ ਦੀ ਸਾਲਾਨਾ ਬਚਤ  ਹੋਈ।

 

 

ਬਜਟ ਭਾਸ਼ਣ ਵਿੱਚ ਸ੍ਰੀਮਤੀ ਨਿਰਮਲਾ ਸੀਤਾਰਮਣ ਨੇ ਕਸ਼ਮੀਰੀ ਭਾਸ਼ਾ ਵਿੱਚ ਕਿਹਾ ਕਿ ਸਾਡਾ ਵਤਨ ਖਿੜਦੇ ਹੋਏ ਸ਼ਾਲੀਮਾਰ ਬਾਗ਼ ਜਿਹਾ, ਡਲ ਝੀਲ ਵਿੱਚ ਖਿੜਦੇ ਹੋਏ ਕਮਲ ਦੇ ਫੁੱਲ ਜਿਹਾ, ਨੌਜਵਾਨਾਂ ਦੇ ਗਰਮ ਖ਼ੂਨ ਜਿਹਾ, ਮੇਰਾ ਵਤਨ, ਤੇਰਾ ਵਤਨ, ਦੁਨੀਆ ਦਾ ਸਭ ਤੋਂ ਪਿਆਰਾ ਵਤਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Objective of Budget 2020-21 to generate Employment and Business empowerment