ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਘੁੰਮਣਾ ਫਿਰਨਾ ਚਾਹੁੰਦੇ ਹੋ ਤਾਂ ਪਹਿਲਾਂ ਜਾਣ ਲਓ ਪਹਾੜੀ ਇਲਾਕਿਆਂ ਦਾ ਤਾਪਮਾਨ

ਹਿਮਾਚਲ ਪ੍ਰਦੇਸ਼ ਚ ਸ਼ੀਤ ਲਹਿਰ ਹੋਰ ਤੇਜ਼ ਹੋਣ ਕਾਰਨ ਸੂਬੇ ਦੇ ਵਾਧੂ ਇਲਾਕਿਆਂ ਦੇ ਤਾਪਤਾਨ ਚ ਗਿਰਾਵਟ ਦਰਜ ਕੀਤੀ ਗਈ ਹੈ। ਸਿ਼ਮਲਾ ਦੇ ਮੌਸਮ ਵਿਗਿਆਨ ਵਿਭਾਗ ਦੇ ਨਿਰਦੇਸ਼ਕ ਮਨਮੋਹਨ ਸਿੰਘ ਨੇ ਬੁੱਧਵਾਰ ਨੂੰ ਦੱਸਿਆ ਕਿ ਲਾਹੌਲ ਅਤੇ ਸਪੀਤੀ ਜਿ਼ਲ੍ਹੇ ਦੇ ਪ੍ਰਸ਼ਾਸਨਿਕ ਕੇਂਦਰ ਕੇਲਾਂਗ ਚ ਤਾਪਮਾਨ ਸਿਫਰ ਤੋਂ 11.1 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ।

 

ਇਸ ਤੋਂ ਇਲਾਵਾ ਮਨਾਲੀ, ਕਲਪਾ, ਸੋਲਨ, ਚੰਬਾ, ਸ਼ਯੋਬਾਗ, ਸੁੰਦਰਨਗਰ ਅਤੇ ਭੁੰਟਰ ਚ ਤਾਪਮਾਨ ਸਿਫਰ ਤੋਂ ਹੇਠਾਂ ਦਰਜ ਕੀਤਾ ਗਿਆ। ਮਨਮੋਹਨ ਸਿੰਘ ਨੇ ਦੱਸਿਆ ਕਿ ਕਲਪਾ ਚ ਤਾਪਮਾਨ 4 ਡਿਗਰੀ ਸੈਲਸੀਅਸ, ਮਨਾਲੀ ਚ 3.4 ਡਿਗਰੀ ਸੈਲਸੀਅਸ, ਸ਼ਯੋਬਾਗ ਚ 2.7 ਡਿਗਰੀ ਸੈਲਸੀਅਤ, ਸੁੰਦਰਨਗਰ ਚ 1.3 ਡਿਗਰੀ ਸੈਲਸੀਅਸ, ਭੁੰਟਰ ਚ 1 ਡਿਗਰੀ ਸੈਲਸੀਅਸ, ਸੋਲਨ ਚ 0.7 ਡਿਗਰੀ ਸੈਲਸੀਅਤ ਅਤੇ ਚੰਬਾ ਚ 0.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

 

ਇਸ ਤੋਂ ਇਲਾਵਾ ਸਿ਼ਮਲਾ ਚ ਤਾਪਮਾਨ 2.7 ਡਿਗਰੀ ਸੈਲਸੀਅਸ ਅਤੇ ਡਲਹੌਜੀ ਚ ਤਾਪਮਾਨ 1.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Obsess you want about you mountainous areas temperature