ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

30 ਲੱਖ ਔਰਤਾਂ ਨੂੰ ਦੂਜਾ ਮੁਫ਼ਤ ਗੈਸ ਸਿਲੰਡਰ ਦੇਣ ’ਚ ਫਸੀ ਗਰਾਰੀ

30 ਲੱਖ ਔਰਤਾਂ ਨੂੰ ਦੂਜਾ ਮੁਫ਼ਤ ਗੈਸ ਸਿਲੰਡਰ ਦੇਣ ’ਚ ਫਸੀ ਗਰਾਰੀ

ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਅਧੀਨ ਦੇਸ਼ ਦੀਆਂ 30 ਲੱਖ ਔਰਤਾਂ ਨੂੰ ਦੂਜਾ ਮੁਫ਼ਤ ਗੈਸ ਸਿਲੰਡਰ (ਰੀਫ਼ਿਲ) ਦੇਣ ਦੀ ਯੋਜਨਾ ਵਿੱਚ ਇੱਕ ਗਰਾਰੀ ਫਸ ਗਈ ਹੈ। ਸਰਕਾਰ ਤੇ ਤੇਲ ਕੰਪਨੀਆਂ ਵਿਚਾਲੇ ਦੂਜਾ ਸਿਲੰਡਰ ਦੇਣ ਦੀ ਰਕਮ ਨੂੰ ਲੈ ਕੇ ਉਲਝਣ ਪੈਦਾ ਹੋ ਗਈ ਹੈ। ਸਰਕਾਰ ਨੇ ਤੇਲ ਕੰਪਨੀਆਂ ਨੂੰ ਪਹਿਲਾਂ ਫ਼ੰਡਾਂ ਦਾ ਭੁਗਤਾਨ ਕਰਨ ਲਈ ਕਿਹਾ ਹੈ, ਜਦ ਕਿ ਕੰਪਨੀਆਂ ਸਰਕਾਰ ਨੂੰ ਪਹਿਲਾਂ ਫ਼ੰਡ ਦੇਣ ਲਈ ਆਖ ਰਹੀਆਂ ਹਨ।

 

 

ਤੇਲ ਕੰਪਨੀਆਂ ਨੇ ਆਪਣੇ ਫ਼ੰਡ ’ਚੋਂ ਲਾਭਪਾਤਰੀਆਂ ਨੂੰ ਗੈਸ ਉਪਲਬਧ ਕਰਵਾਉਣ ਵਿੱਚ ਅਸਮਰੱਥਾ ਪ੍ਰਗਟਾਈ ਹੈ। ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਦੂਜੇ ਗੈਸ ਸਿਲੰਡਰ ਲਈ ਲਗਭਗ 130 ਕਰੋੜ ਰੁਪਏ ਤੇਲ ਕੰਪਨੀਆਂ ਇੱਕ ਵਾਰੀ ਵਿੱਚ ਨਹੀਂ ਦੇਣਾ ਚਾਹੁੰਦੀਆਂ।

 

 

ਕੰਪਨੀਆਂ ਨੇ ਸਰਕਾਰ ਨੂੰ ਫ਼ੰਡ ਜਾਰੀ ਕਰਨ ਦੀ ਬੇਨਤੀ ਕੀਤੀ ਹੈ। ਦੂਜੇ ਗੈਸ ਸਿਲੰਡਰ ਭਾਵ ਰੀਫ਼ਿਲ ਲਈ ਰਕਮ ਪਹਿਲਾਂ ਕੌਣ ਦੇਵੇਗਾ, ਇਸ ਬਾਰੇ ਕੋਈ ਮਾਪਦੰਡ ਹਾਲੇ ਤੱਕ ਤੈਅ ਨਹੀਂ ਹੋ ਸਕਿਆ।

 

 

ਵਿਭਾਗ ਨੇ ਭਾਰਤ ਪੈਟਰੋਲੀਅਮ, ਇੰਡੀਅਨ ਆਇਲ ਤੇ ਹਿੰਦੁਸਤਾਨ ਪੈਟਰੋਲੀਅਮ ਕੰਪਨੀਆਂ ਨੂੰ ਰਾਸ਼ੀ ਸਬੰਧੀ ਵਿਕਲਪ ਲਿਖਤੀ ਤੌਰ ਉੱਤੇ ਦੇਣ ਲਈ ਆਖਿਆ ਹੈ।

 

 

ਇੱਥੇ ਵਰਨਣਯੋਗ ਹੈ ਸਰਕਾਰ ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਨੂੰ ਦੂਜਾ ਘਰੇਲੂ ਗੈਸ ਸਿਲੰਡਰ ਅਗਲੇ ਮਹੀਨੇ ਤੋਂ ਦੇਣ ਲਈ ਆਖ ਦਿੱਤਾ ਹੈ।

 

 

ਇਸ ਦੇ ਨਾਲ ਹੀ 14 ਲੱਖ ਨਵੇਂ ਲਾਭਪਾਤਰੀਆਂ ਨੂੰ ਵੀ ਉੱਜਵਲਾ ਯੋਜਨਾ ਨਾਲ ਜੋੜਨ ਦਾ ਕੰਮ ਚੱਲ ਰਿਹਾ ਹੈ। ਇਹ ਦੂਜਾ ਸਿਲੰਡਰ ਵੀ ਮੁਫ਼ਤ ਦਿੱਤਾ ਜਾਣਾ ਤੈਅ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Obstacle in giving second free Gas cylinder to 30 lakh women