ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PM ਮੋਦੀ ਨੂੰ 'ਡਿਵਾਈਡਰ ਇਨ ਚੀਫ' ਦੱਸਣ ਵਾਲੇ ਆਤਿਸ਼ ਤਾਸੀਰ ਦਾ OCI ਕਾਰਡ ਰੱਦ

ਭਾਰਤ ਨੇ ਲੇਖਕ ਆਤਿਸ਼ ਅਲੀ ਤਾਸੀਰ ਦਾ ਓਵਰਸੀਜ਼ ਸਿਟੀਜ਼ਨਸ਼ਿਪ ਆਫ਼ ਇੰਡੀਆ (ਓਸੀਆਈ) ਕਾਰਡ ਰੱਦ ਕਰ ਦਿੱਤਾ ਹੈ। ਬ੍ਰਿਟਿਸ਼ ਵਿੱਚ ਪੈਦਾ ਹੋਏ ਪਾਕਿਸਤਾਨੀ ਮੂਲ ਦੇ ਲੇਖਕ ਆਤਿਸ਼ ਅਲੀ ਤਾਸੀਰ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਟਾਈਮ ਰਸਾਲੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਡਿਵਾਈਡਰ ਇਨ ਚੀਫ਼’ ਕਿਹਾ ਸੀ।

 

ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਕਥਿਤ ਤੌਰ 'ਤੇ ਇਸ ਤੱਥ ਨੂੰ ਲੁਕਾਇਆ ਸੀ ਕਿ ਉਨ੍ਹਾਂ ਦੇ ਪਿਤਾ ਪਾਕਿਸਤਾਨੀ ਮੂਲ ਦਾ ਸੀ। ਦੱਸ ਦੇਈਏ ਕਿ ਆਤਿਸ਼ ਤਾਸੀਰ ਦੇ ਪਿਤਾ ਸਲਮਾਨ ਤਾਸੀਰ ਪਾਕਿਸਤਾਨ ਦੇ ਪੰਜਾਬ ਸੂਬੇ ਦਾ ਰਾਜਪਾਲ ਸੀ ਜਿਨ੍ਹਾਂ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

 

ਗ੍ਰਹਿ ਮੰਤਰਾਲੇ ਦੇ ਇਕ ਬੁਲਾਰੇ ਨੇ ਦੱਸਿਆ ਕਿ ਸਿਟੀਜ਼ਨਸ਼ਿਪ ਐਕਟ 1955 ਦੇ ਅਨੁਸਾਰ, ਤਾਸੀਰ ਨੂੰ ਓਸੀਆਈ ਕਾਰਡ ਲਈ ਅਯੋਗ ਹੋ ਗਏ ਹਨ ਕਿਉਂਕਿ ਓਸੀਆਈ ਕਾਰਡ ਕਿਸੇ ਵੀ ਅਜਿਹੇ ਵਿਅਕਤੀ ਨੂੰ ਜਾਰੀ ਨਹੀਂ ਕੀਤਾ ਜਾਂਦਾ ਜਿਸ ਦੇ ਮਾਤਾ ਪਿਤਾ ਜਾਂ ਦਾਦਾ-ਦਾਦੀ ਪਾਕਿਸਤਾਨੀ ਹੋਣ।

 

ਗ੍ਰਹਿ ਮੰਤਰਾਲੇ ਨੇ ਦੱਸਿਆ ਕਿ 38 ਸਾਲਾ ਤਾਸੀਰ ਨੇ ਸਪੱਸ਼ਟ ਤੌਰ 'ਤੇ ਮੁੱਢਲੀਆਂ ਬੁਨਿਆਦੀ ਜ਼ਰੂਰਤਾਂ ਪੂਰੀਆਂ ਨਹੀਂ ਕੀਤੀਆਂ ਤੇ ਜਾਣਕਾਰੀ ਨੂੰ ਲੁਕਾਇਆ। ਕਾਨੂੰਨ ਦੇ ਅਨੁਸਾਰ, ਜੇ ਕੋਈ ਵਿਅਕਤੀ ਧੋਖਾਧੜੀ ਨਾਲ ਜਾਂ ਕੋਈ ਤੱਥ ਲੁਕਾ ਕੇ ਓਸੀਆਈ ਕਾਰਡ ਹਾਸਲ ਕਰਦਾ ਹੈ ਤਾਂ ਕਾਰਡ ਧਾਰਕ ਦੀ ਰਜਿਸਟਰੀ ਰੱਦ ਕਰ ਦਿੱਤੀ ਜਾਂਦੀ ਹੈ ਤੇ ਕਾਲੀ ਸੂਚੀ ਵਿੱਚ ਪਾ ਦਿੱਤਾ ਜਾਂਦਾ ਹੈ। ਭਵਿੱਖ ਵਿਚ ਉਸ 'ਤੇ ਭਾਰਤ ਚ ਦਾਖਲ ਹੋਣ 'ਤੇ ਵੀ ਪਾਬੰਦੀ ਲਗਾ ਦਿੱਤੀ ਜਾਵੇਗੀ।

 

ਬੁਲਾਰੇ ਨੇ ਇਸ ਗੱਲ ਤੋਂ ਵੀ ਇਨਕਾਰ ਕੀਤਾ ਕਿ ਸਰਕਾਰ ਟਾਈਮ ਮੈਗਜ਼ੀਨ ਚ ਲੇਖ ਲਿਖਣ ਤੋਂ ਬਾਅਦ ਤੋਂ ਤਾਸੀਰ ਦਾ ਓਸੀਆਈ ਕਾਰਡ ਰੱਦ ਕਰਨ ਬਾਰੇ ਵਿਚਾਰ ਕਰ ਰਹੀ ਸੀ। ਇਸ ਲੇਖ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਲੋਚਨਾ ਕੀਤੀ ਗਈ ਸੀ।

 

ਗ੍ਰਹਿ ਮੰਤਰਾਲੇ ਵੱਲੋਂ ਆਪਣਾ ਓਸੀਆਈ ਕਾਰਡ ਰੱਦ ਕਰਨ ਦੇ ਜਵਾਬ ਚ ਆਤਿਸ਼ ਤਾਸੀਰ ਨੇ ਟਵੀਟ ਕੀਤਾ ਕਿ ਉਸ ਨੂੰ ਜਵਾਬ ਦੇਣ ਲਈ 21 ਦਿਨ ਨਹੀਂ, 24 ਘੰਟੇ ਦਿੱਤੇ ਗਏ ਸਨ।

 

ਆਖਰ ਕੌਣ ਨੇ ਆਤਿਸ਼ ਤਾਸੀਰ?

 

 

 

 

 

 

 

..

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:OCI card canceled by writer Atish Taseer who calls PM Modi as divider in chief