ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਦੀਆਂ ਸੜਕਾਂ ’ਤੇ 4 ਤੋਂ 15 ਨਵੰਬਰ ਤੱਕ ਮੁੜ ਲਾਗੂ ਹੋਵੇਗਾ ‘ਆੱਡ–ਈਵਨ’

ਦਿੱਲੀ ਦੀਆਂ ਸੜਕਾਂ ’ਤੇ 4 ਤੋਂ 15 ਨਵੰਬਰ ਤੱਕ ਮੁੜ ਲਾਗੂ ਹੋਵੇਗਾ ‘ਆੱਡ–ਈਵਨ’

ਤਸਵੀਰ: The Quint

 

ਦਿੱਲੀ ਦੀਆਂ ਸੜਕਾਂ ਉੱਤੇ ਇੱਕ ਵਾਰ ਫਿਰ ‘ਆੱਡ–ਈਵਨ’ (ਟੌਂਕ–ਜਿਸਤ) ਯੋਜਨਾ ਵੇਖਣ ਨੂੰ ਮਿਲੇਗੀ। ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੇ ਅੱਜ ਸ਼ੁੱਕਰਵਾਰ ਨੂੰ ਇਹ ਐਲਾਨ ਕੀਤਾ ਕਿ ਦਿੱਲੀ ’ਚ ਆਉਂਦੀ 4 ਨਵੰਬਰ ਤੋਂ ਲੈ ਕੇ 15 ਨਵੰਬਰ ਤੱਕ ਵਾਹਨਾਂ ਲਈ ‘ਆੱਡ–ਈਵਨ’ ਨਿਯਮ ਲਾਗੂ ਕੀਤਾ ਜਾਵੇਗਾ।

 

 

ਮੰਨਿਆ ਜਾ ਰਿਹਾ ਹੈ ਕਿ ਪ੍ਰਦੂਸ਼ਣ ਨੂੰ ਧਿਆਨ ’ਚ ਰੱਖਦਿਆਂ ਕੇਜਰੀਵਾਲ ਸਰਕਾਰ ਨੇ ਇਹ ਫ਼ੈਸਲਾ ਲਿਆ ਹੈ। ਅਰਵਿੰਦ ਕੇਜਰੀਵਾਲ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਐਲਾਨ ਕੀਤਾ ਕਿ ਦਿੱਲੀ ਵਿੱਚ ਪ੍ਰਦੂਸ਼ਣ ਤੋਂ ਬਚਣ ਲਈ ਮਾਸਕ ਵੀ ਮਿਲਣਗੇ।

 

 

ਅਰਵਿੰਦ ਕੇਜਰੀਵਾਲ ਨੇ ਪ੍ਰੈੱਸ ਕਾਨਫ਼ਰੰਸ ਵਿੱਚ ਐਲਾਨ ਕੀਤਾ ਕਿ ਦਿੱਲੀ ਵਿੱਚ ਪ੍ਰਦੂਸ਼ਣ ਤੋਂ ਬਚਣ ਲਈ ਮਾਸਕ ਵੀ ਮਿਲਣਗੇ। ਸਰਕਾਰ ਨੇ ਕਿਹਾ ਕਿ ਅਕਤੂਬਰ ਤੋਂ ਦਿੱਲੀ ਸਰਕਾਰ ਮਾਸਕ ਵੀ ਵੰਡੇਗੀ। ਇੰਨਾ ਹੀ ਨਹੀਂ, ਦਿੱਲੀ ਵਿੱਚ ਵਾਤਾਵਰਨ ਮਾਰਸ਼ਲ ਦੀ ਨਿਯੁਕਤੀ ਵੀ ਹੋਵੇਗੀ।

 

 

ਸ੍ਰੀ ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਦਿੱਲੀ ਵਿੱਚ 4 ਨਵੰਬਰ ਨੂੰ ਈਵਨ (ਜਿਸਤ) ਨੰਬਰ ਵਾਲੀਆਂ ਗੱਡੀਆਂ ਚੱਲਣਗੀਆਂ ਅਤੇ 5 ਨੂੰ ਆੱਡ ਭਾਵ ਟੌਂਕ ਨੰਬਰ ਦੀਆਂ। ਇਸ ਦੇ ਨਾਲ ਹੀ ਪ੍ਰਦੂਸ਼ਣ ਸਬੰਧੀ ਸ਼ਿਕਾਇਤਾਂ ਲਈ ਵਾਰ–ਰੂਮ ਦਾ ਇੰਤਜ਼ਾਮ ਵੀ ਕੀਤਾ ਜਾਵੇਗਾ। ਸ੍ਰੀ ਕੇਜਰੀਵਾਲ ਨੇ ਕਿ ਦਿੱਲੀ ਦੇ ਪ੍ਰਦੂਸ਼ਣ ਵਿੱਚ ਲਗਭਗ 25 ਫ਼ੀ ਸਦੀ ਦੀ ਕਮੀ ਦਰਜ ਕੀਤੀ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Odd-Even will again be implemented on Delhi roads from 4th to 15th November