ਅਗਲੀ ਕਹਾਣੀ

ਉੜੀਸਾ : ਤੂਫਾਨ ਬਾਅਦ ਡਿਗਾਂ ਡਿੱਗਣ ਨਾਲ 12 ਦੀ ਮੌਤ

ਉੜੀਸਾ : ਤੂਫਾਨ ਬਾਅਦ ਡਿਗਾਂ ਡਿੱਗਣ ਨਾਲ 12 ਦੀ ਮੌਤ

ਉੜੀਸਾ ਦੇ ਗਜਪਤੀ ਜਿ਼ਲ੍ਹੇ `ਚ ਤਿੱਤਲੀ ਤੂਫਾਨ ਦੇ ਬਾਅਦ ਹੋਈ ਭਾਰੀ ਬਾਰਸ਼ ਕਾਰਨ ਢਿਗਾਂ ਡਿੱਗਣ ਨਾਲ ਘੱਟ ਤੋਂ ਘੱਟ 12 ਲੋਕਾਂ ਦੇ ਮਾਰਨ ਦਾ ਖ਼ਦਸਾ ਪ੍ਰਗਟਾਇਆ ਜਾ ਰਿਹਾ ਹੈ, ਜਦੋਂਕਿ ਚਾਰ ਲੋਕ ਗੰੁਮ ਹਨ। ਇਹ ਜਾਣਕਾਰੀ ਵਿਸ਼ੇਸ਼ ਰਾਹਤ ਕਮਿਸ਼ਨਰ ਬੀ ਪੀ ਸੇਠੀ ਨੇ ਸ਼ਨੀਵਾਰ ਨੂੰ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਘਟਨਾ ਉਸ ਸਮੇਂ ਹੋਈ ਜਦੋਂ ਸ਼ੁੱਕਰਵਾਰ ਸ਼ਾਮ ਭਾਰੀ ਮੀਂਹ ਦੇ ਬਾਅਦ ਕੁਝ ਪਿੰਡ ਵਾਸੀਆਂ ਨੇ ਇਕ ਗੁਫਾਨੁਮਾ ਥਾਂ `ਤੇ ਸ਼ਰਣ ਲਈ ਸੀ।


ਸੇਠੀ ਨੇ ਦੱਸਿਆ ਕਿ ਗਜਪਤੀ ਜਿ਼ਲ੍ਹੇ ਦੇ ਰਾਏਗੜ੍ਹਾ ਪ੍ਰਖੰਡ ਦੇ ਤਹਿਤ ਬਰਘਾਰਾ ਪਿੰਡ `ਚ ਭਾਰੀ ਮੀਂਹ ਨਾਲ ਜ਼ਮੀਨ ਖਿੱਸਕਣ ਕਾਰਨ ਕਰੀਬ 12 ਲੋਕਾਂ ਦੇ ਮਰਨ ਦੀ ਖ਼ਬਰ ਹੈ। ਉਨ੍ਹਾਂ ਦੱਸਿਆ ਕਿ ਚਾਰ ਲੋਕ ਗੁੰਮ ਹਨ ਅਤੇ ਉਨ੍ਹਾਂ ਦੇ ਮਲਬੇ `ਚ ਦਬੇ ਹੋਣ ਦੀ ਖਦਸਾ ਹੈ। ਉਨ੍ਹਾਂ ਦੱਸਿਆ ਕਿ ਗਜਪਤੀ ਜਿ਼ਲ੍ਹੇ ਦੇ ਜਿ਼ਲ੍ਹਾ ਦੇ ਜਿ਼ਲ੍ਹਾ ਅਧਿਕਾਰੀ ਨੂੰ ਘਟਨਾ ਸਥਾਨ `ਤੇ ਜਾਣ ਅਤੇ ਸਥਿਤੀ ਦਾ ਜਾਇਜਾ ਲੈ ਕੇ ਵਿਸਥਾਰਤ ਰਿਪੋਰਟ ਦੇਣ ਨੂੰ ਕਿਹਾ ਗਿਆ ਹੈ।


ਸੇਠੀ ਨੇ ਦੱਸਿਆ ਕਿ ਰਿਪੋਰਟ ਮਿਲਣ ਦੇ ਬਾਅਦ ਸਰਕਾਰੀ ਪ੍ਰਬੰਧਾਂ ਅਨੁਸਾਰ ਪ੍ਰਭਾਵਿਤ ਲੋਕਾਂ ਨੂੰ ਆਰਥਿਕ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ।

 

ਬਚਾਅ ਦਲ ਭੇਜਿਆ


ਅਧਿਕਾਰੀਆਂ ਨੇ ਦੱਸਿਆ ਕਿ ਲਗਾਤਾਰ ਮੀਂਹ ਨਾਲ ਪ੍ਰਭਾਵਿਤ ਇਲਾਕੇ `ਚ ਐਨਡੀਆਰਐਫ ਦੇ ਕੰਮਰੀਆਂ ਸਮੇਤ ਇਕ ਬਚਾਅ ਦਲ ਨੂੰ ਭੇਜਿਆ ਗਿਆ ਹੈ। ਪਾਲਸਾ ਦੇ ਨਜ਼ਦੀਕ ਗੋਪਾਲਪੁਰ ਦੇ ਦੱਖਣੀ-ਪੱਛਮੀ `ਚ ਚੱਕਰਵਾਤ ਕਾਰਨ ਡਿਗਾਂ ਡਿੱਗੀਆਂ ਸਨ।

 

ਇਸ ਵਿਚ, ਅਧਿਕਾਰੀਆਂ ਨੇ ਦੱਸਿਆ ਕਿ ਹੋਰ ਇਲਾਕਿਆਂ `ਚ ਪਾਣੀ ਘੱਟਣ ਦੇ ਨਾਲ ਹੀ ਰਾਹਤ ਤੇ ਬਚਾਅ ਮੁਹਿੰਮ ਜੋਰ ਫੜਨ ਲੱਗੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Odisha: 12 killed 4 missing after cave hideout crumbles in rockslide triggered by Cyclone Titli