ਉੜੀਸਾ ਦੇ ਕੋਰਾਪੁਟ ਜ਼ਿਲ੍ਹੇ ਵਿਚ ਬੁੱਧਵਾਰ ਨੂੰ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ ਤਿੰਨ ਮਹਿਲਾਵਾਂ ਸਮੇਤ ਘੱਟ ਤੋਂ ਘੱਟ ਪੰਜ ਮਾਓਵਾਦੀ ਮਾਰੇ ਗਏ। ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪਾਦੁਆ ਥਾਣਾ ਖੇਤਰ ਦੇ ਤਹਿਤ ਆਉਣ ਵਾਲੇ ਜੰਗਲਾਂ ਵਿਚ ਇਹ ਮੁਕਾਬਲਾ ਹੋਇਆ। ਮੁਕਾਬਲਾ ਉਸ ਸਮੇਂ ਹੋਇਆ ਜਦੋਂ ਵਿਸ਼ੇਸ਼ ਮੁਹਿੰਮ ਸਮੂਹ (ਐਸਓਜੀ) ਅਤੇ ਡੀਵੀਐਫ ਖੇਤਰ ਵਿਚ ਤਲਾਸ਼ੀ ਮੁਹਿੰਮ ਵਿਚ ਲੱਗੀ ਸੀ।
ਅਧਿਕਾਰੀ ਨੇ ਦੱਸਿਆ ਕਿ ਮਾਓਵਾਦੀਆਂ ਨੇ ਐਸਓਜੀ ਅਤੇ ਡੀਵੀਐਫ ਕਰਮੀਆਂ ਉਤੇ ਗੋਲੀਆਂ ਚਲਾ ਦਿੱਤੀਆਂ, ਜਿਸਦਾ ਸੁਰੱਖਿਆ ਕਰਮੀਆਂ ਨੇ ਵੀ ਮੂੰਹਤੋੜ ਜਵਾਬ ਦਿੱਤਾ। ਏਡੀਜੀਪੀ (ਅਭਿਆਨ) ਆਰ ਪੀ ਕੋਚੇ ਨੇ ਕਿਹਾ ਕਿ ਮੁਕਾਬਲੇ ਵਿਚ ਮਾਰੇ ਗਏ ਪੰਜੇ ਮਾਓਵਾਦੀਆਂ ਵਿਚੋਂ ਤਿੰਨ ਮਹਿਲਾਵਾਂ ਹਨ।
Odisha: An encounter had broken out between naxals and troops of Special Operation Group at 4 PM today in Padua area of Koraput. 5 naxals, including 3 women naxals, were neutralised. More details awaited.
— ANI (@ANI) May 8, 2019
ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ 15 ਮਾਓਵਾਦੀਆਂ ਦੇ ਜੰਗਲਾਂ ਵਿਚ ਲੁੱਕੇ ਹੋਣ ਦੀ ਗੁਪਤ ਜਾਣਕਾਰੀ ਮਿਲਣ ਬਾਅਦ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ। ਕੋਰਾਪੁਟ ਦੇ ਐਸਪੀ ਕੇ ਵੀ ਸਿੰਘ ਨੇ ਦੱਸਿਆ ਕਿ ਸੁਰੱਖਿਆ ਕਰਮੀਆਂ ਨੇ ਮੌਕੇ ਉਤੇ ਪੰਜ ਬੰਦੂਕਾਂ ਵੀ ਬਰਾਮਦ ਕੀਤੀਆਂ ਹਨ।