ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਦੋਂ ਟ੍ਰੈਫਿਕ ਉਲੰਘਣਾ ਕਾਰਨ ਬੱਸ ਮਾਲਕ ਦਾ ਹੋਇਆ 6 ਲੱਖ 72 ਹਜ਼ਾਰ ਰੁਪਏ ਦਾ ਚਲਾਨ

ਉੜੀਸਾ ਵਿੱਚ ਇੱਕ ਬੱਸ ਮਾਲਕ ਦਾ ਵੀਰਵਾਰ ਨੂੰ ਮੋਟਰ ਵਹੀਕਲ ਐਕਟ ਤਹਿਤ 6 ਲੱਖ 72 ਹਜ਼ਾਰ ਰੁਪਏ ਦਾ ਚਲਾਨ ਕੱਟਿਆ ਗਿਆ ਹੈ, ਜੋ ਕਿ ਹੁਣ ਤੱਕ ਦੀ ਇੱਕ ਵੱਡੀ ਰਕਮ ਹੈ। ਇਹ ਚਲਾਨ ਟ੍ਰੈਫਿਕ ਨਿਯਮਾਂ ਅਤੇ ਟ੍ਰੈਫਿਕ ਨਿਯਮਾਂ ਦੀਆਂ ਸਖਤ ਧਾਰਾਵਾਂ ਤਹਿਤ ਕੱਟਿਆ ਗਿਆ ਹੈ।

 

ਬੱਸ 27 ਸਵਾਰੀਆਂ ਦੇ ਨਾਲ ਬੌਧ ਤੋਂ ਭੁਵਨੇਸ਼ਵਰ ਜਾ ਰਹੀ ਸੀ। ਪਰ, 3 ਫਰਵਰੀ ਨੂੰ ਬੌਧ ਵਿੱਚ ਟ੍ਰਾਂਸਪੋਰਟ ਵਿਭਾਗਾਂ ਦੇ ਅਧਿਕਾਰੀਆਂ ਨੇ ਦਸਤਾਵੇਜ਼ਾਂ ਦੀ ਜਾਂਚ ਲਈ ਉਸ ਨੂੰ ਰੋਕਿਆ ਅਤੇ ਉਸ ਤੋਂ ਬਾਅਦ ਇਹ ਖਾਮੀਆਂ ਮਿਲੀਆਂ।

 

ਬੌਧ ਦੇ ਇਕ ਸੀਨੀਅਰ ਟਰਾਂਸਪੋਰਟ ਅਧਿਕਾਰੀ ਨੇ ਦੱਸਿਆ ਕਿ ਬੱਸ ਦਾ ਮਾਲਕ ਤਲਤ ਪਰਪ੍ਰੀਣ ਹੈ ਜਿਸ ਦਾ 1 ਮਾਰਚ, 2018 ਤੋਂ 6.5 ਲੱਖ ਰੁਪਏ ਦਾ ਰੋਡ ਟੈਕਸ ਬਕਾਇਆ ਹੈ। ਅਧਿਕਾਰੀ ਨੇ ਕਿਹਾ - ਫਿਟਨਸ ਸਰਟੀਫਿਕੇਟ ਦਾ ਚਾਲਾਨ, ਆਮ ਉਲੰਘਣਾ, ਪਰਮਿਟ ਦੀਆਂ ਸ਼ਰਤਾਂ ਅਤੇ ਬੀਮਾ ਜੋੜਨ ਤੋਂ ਬਾਅਦ 6 ਲੱਖ 72 ਹਜ਼ਾਰ ਰੁਪਏ ਦਾ ਚਲਾਨ ਕੱਟਿਆ ਗਿਆ। ਉਨ੍ਹਾਂ ਦੱਸਿਆ ਕਿ ਚਲਾਨ ਜਾਰੀ ਕਰਨ ਤੋਂ ਬਾਅਦ ਬੱਸ ਨੂੰ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੇ ਜ਼ਬਤ ਕਰ ਲਿਆ ਹੈ।

 

ਪਿਛਲੇ ਸਾਲ ਅਗਸਤ ਵਿੱਚ ਨਾਗਾਲੈਂਡ ਦੇ ਇਕ ਟਰੱਕ ਡਰਾਈਵਰ ਦਾ ਪੱਛਮੀ ਉੜੀਸਾ ਦੇ ਸੰਬਲਪੁਰ ਵਿੱਚ ਓਲਡ ਮੋਟਰ ਵਹੀਕਲ ਸਿਸਟਮ 2019 ਦੇ ਉਲੰਘਣਾ ਦੇ ਚਲਦਿਆਂ 6 ਲੱਖ 53 ਹਜ਼ਾਰ ਦਾ ਚਲਾਨ ਕੱਟਿਆ ਗਿਆ ਸੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Odisha bus owner fined Rs six lakhs and seventy two thousand for MV Act violation