ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੇਸ਼ੱਕ ਮੈਨੂੰ ਫਾਂਸੀ ਹੋ ਜਾਵੇ: ਲਾਲੂ ਪ੍ਰਸਾਦ ਯਾਦਵ

ਰਾਸ਼ਟਰੀ ਜਨਤਾ ਦਲ (ਆਰਜੇਡੀ) ਮੁਖੀ ਲਾਲੂ ਪ੍ਰਸਾਦ ਯਾਦਵ ਨੇ ਟਵੀਟ ਕਰਦਿਆਂ ਕਿਹਾ ਕਿ ਉਹ ਸਿਧਾਂਤਾਂ ਨਾਲ ਸਮਝੌਤਾ ਨਹੀਂ ਕਰ ਸਕਦੇ ਬੇਸ਼ੱਕ ਫਾਂਸੀ ਕਿਉਂ ਨਾ ਹੋ ਜਾਵੇ। ਆਰਜੇਡੀ ਪ੍ਰਧਾਨ ਨੇ ਇੱਕ ਭਾਜਪਾ ਨਾਲ ਜੁੜੀ ਰਿਪੋਰਟ ਨੂੰ ਆਪਣੇ ਟਵਿਟਰ ਖਾਤੇ ਤੇ ਸਾਂਝਾ ਕਰਦਿਆਂ ਲਿਖਿਆ, ‘ਮੈਂ ਇਨ੍ਹਾਂ ਦੇ ਮਾੜੇ ਪ੍ਰਚਾਰ, ਲਾਲਚ, ਬਦਲੇ, ਤੰਗ ਕਰਨਾ ਅਤੇ ਕਿਸੇ ਪ੍ਰਕਾਰ ਦੀ ਬਲੈਕ ਮੇਲਿੰਗ ਤੋਂ ਨਹੀਂ ਡਰਦਾ, ਇਨ੍ਹਾਂ ਦੀ ਜਾਤੀਵਾਦ, ਨਫਰਤਵਾਦੀ, ਸੰਵਿਧਾਨ ਤੇ ਮਨੁੱਖੀ ਵਿਰੋਧੀ ਜ਼ਹਿਰੀਲੀ ਸਿਆਸਤ ਦਾ ਸਭ ਤੋਂ ਵੱਡਾ ਵਿਰੋਧੀ ਹਾਂ।’

 

ਦੱਸਣਯੋਗ ਹੈ ਕਿ ਲਾਲੂ ਪ੍ਰਸਾਦ ਯਾਦਵ ਇਸ ਸਮੇਂ ਰਿਮਸ ਦੇ ਪੇਇੰਗਵਾਰਡ ਚ ਭਰਤੀ ਹਨ। ਉਨ੍ਹਾਂ ਦੀ ਸਿਹਤ ਚ ਲੰਘੇ ਐਤਵਾਰ ਨੂੰ ਮਮੂਲੀ ਸੁਧਾਰ ਹੋਇਆ ਸੀ। ਐਤਵਾਰ ਨੂੰ ਉਨ੍ਹਾਂ ਦੇ ਸ਼ੁਗਰ ਦਾ ਪੱਧਰ 130 ਤੋਂ ਘੱਟ ਕੇ 105 ਆ ਗਿਆ।

 

ਡਾਕਟਰਾਂ ਨੇ ਲਾਲੂ ਪ੍ਰਸਾਦ ਯਾਦਵ ਨੂੰ ਖਾਣਪੀਣ ਚ ਖਾਸ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ ਜਿਸ ਵਿਚ ਪ੍ਰੋਟੀਨ ਦੀ ਮਾਤਰਾ ਘਟਾਉਣ ਨੂੰ ਕਿਹਾ ਗਿਆ ਹੈ। ਇਸ ਲਈ ਮੱਛੀ, ਮਟਨ ਆਦਿ ਹਾਈ ਪ੍ਰੋਟੀਨ ਡਾਇਟ ਲੈਣ ਲਈ ਪਾਬੰਦੀ ਲਗਾ ਦਿੱਤੀ ਗਈ ਹੈ। ਮਾਸਹਾਰੀ ਖਾਣੇ ਵਜੋਂ ਸਿਰਫ ਅੰਡੇ ਦਾ ਸਫੇਦ ਹਿੱਸਾ ਤੇ ਝਿੰਗਾ ਮੱਛੀ ਖਾਣ ਦੀ ਸਲਾਹ ਦਿੱਤੀ ਗਈ ਹੈ।

  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Of course I m hanged Lalu Prasad Yadav