ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਹਰਿਆਣਾ ਦੇ ਕਈ ਜ਼ਿਲਿਆਂ ’ਚ ਅਫ਼ਸਰ ਸਰਗਰਮ

ਹਰਿਆਣਾ ਸਰਕਾਰ ਨੇ ਕੋਵਿਡ-19 ਦੇ ਫੈਲਾਵ ਨੂੰ ਰੋਕਣ ਲਈ ਵੱਖ-ਵੱਖ ਜਿਲਿਆਂ ਵਿੱਚ ਕੀਤੀ ਜਾ ਰਹੀ ਗਤੀਵਿਧੀਆਂ ਦੀ ਯੋਜਨਾ, ਤਾਲਮੇਲ ਅਤੇ ਨਿਗਰਾਨੀ ਦੇ ਲਾਗੂ ਕਰਣ ਲਈ ਵੱਖ-ਵੱਖ ਅਧਿਕਾਰੀਆਂ ਨੂੰ ਉਨਾਂ ਦੇ ਮੌਜੂਦਾ ਕਾਰਜਭਾਰ ਤੋਂ ਇਲਾਵਾ ਵੱਖ-ਵੱਖ ਜਿਲਿਆਂ ਵਿੱਚ ਤੈਨਾਤ ਕੀਤਾ ਹੈ।

 

ਸਿੱਖਿਆ ਵਿਭਾਗ ਦੇ ਪ੍ਰਧਾਨ ਸਕੱਤਰ ਮਹਾਵੀਰ ਸਿੰਘ ਨੂੰ ਭਿਵਾਨੀ, ਵਿਕਾਸ ਅਤੇ ਪੰਚਾਇਤ ਵਿਭਾਗ  ਦੇ ਪ੍ਰਧਾਨ ਸਕੱਤਰ ਸੁਧੀਰ ਰਾਜਪਾਲ ਨੂੰ ਪਲਵਲ, ਖਾਨ ਅਤੇ ਭੂਵਿਗਿਆਨ ਵਿਭਾਗ  ਦੇ ਪ੍ਰਧਾਨ ਸਕੱਤਰ ਆਨੰਦ  ਮੋਹਨ ਸ਼ਰਨ ਨੂੰ ਪੰਚਕੂਲਾ, ਫੌਜੀ ਅਤੇ ਨੀਮ ਫੌਜੀ ਭਲਾਈ ਵਿਭਾਗ ਦੇ ਪ੍ਰਧਾਨ ਸਕੱਤਰ ਰਾਜਾ ਸ਼ੇਖਰ ਵੁੰਡਰੂ ਨੂੰ ਨੂੰਹ, ਕਿਰਤ ਵਿਭਾਗ ਦੇ ਪ੍ਰਧਾਨ ਸਕੱਤਰ ਵਿਨਿਤ ਗਰਗ ਨੂੰ ਕਰਨਾਲ, ਗ੍ਰਾਮ ਅਤੇ ਆਯੋਜਨਾ ਵਿਭਾਗ ਦੇ ਪ੍ਰਧਾਨ ਸਕੱਤਰ ਅਪੂਰਵਾ ਕੁਮਾਰ  ਸਿੰਘ ਨੂੰ ਸੋਨੀਪਤ, ਨਿਗਰਾਨੀ ਅਤੇ ਤਾਲਮੇਲ ਵਿਭਾਗ ਦੀ ਪ੍ਰਧਾਨ ਸਕੱਤਰ ਦਿਪਤੀ ਉਮਾਸ਼ੰਕਰ ਨੂੰ ਅੰਬਾਲਾ ਵਿੱਚ ਨਿਯੁਕਤ ਕੀਤਾ ਗਿਆ ਹੈ।

 

ਇਸ ਤਰਾ, ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ ਨੂੰ ਯਮੁਨਾਨਗਰ,  ਰੋਹਤਕ  ਦੇ ਡਿਵੀਜਨਲ ਕਮਿਸ਼ਨਰ ਨੂੰ ਡੀ ਸੁਰੇਸ਼, ਸੈਰ ਵਿਭਾਗ ਦੇ ਮਹਾਨਿਦੇਸ਼ਕ ਰਾਜੀਵ ਰੰਜਨ ਨੂੰ ਫਤਿਹਾਬਾਦ, ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਦੇ ਮੁੱਖ ਪ੍ਰਸ਼ਾਸਕ ਪੰਕਜ ਯਾਦਵ  ਨੂੰ ਚਰਖੀ ਦਾਦਰੀ, ਹਰਿਆਣਾ ਬਿਜਲੀ ਵੰਡ ਨਿਗਮ ਦੇ ਪ੍ਰਬੰਧ ਨਿਦੇਸ਼ਕ ਮੁਹੰਮਦ ਸ਼ਾਈਨ ਨੂੰ ਰਿਵਾੜੀ, ਉੱਚਰੀ ਸਿੱਖਿਆ ਵਿਭਾਗ ਦੇ ਮਹਾਨਿਦੇਸ਼ਕ ਅਜੀਤ ਬਾਲਾਜੀ ਜੋਸ਼ੀ  ਨੂੰ ਪਾਣੀਪਤ, ਹਰਿਆਣਾ ਸੈਰ-ਸਪਾਟਾ ਵਿਕਾਸ ਨਿਗਮ ਲਿਮੀਟੇਡ  ਦੇ ਪ੍ਰਬੰਧ ਨਿਦੇਸ਼ਕ ਵਿਕਾਸ ਯਾਦਵ  ਨੂੰ ਮਹੇਂਦਗੜ, ਗੁਰੂਗ੍ਰਾਮ ਦੇ ਡਿਵੀਜਨਲ ਕਮਿਸ਼ਨਰ ਅਸ਼ੋਕ ਸਾਂਗਵਾਨ ਨੂੰ ਗੁਰੂਗ੍ਰਾਮ, ਹਿਸਾਰ  ਦੇ ਡਿਵੀਜਨਲ ਕਮਿਸ਼ਨਰ ਵਿਨੈ ਸਿੰਘ  ਨੂੰ ਹਿਸਾਰ, ਫਰੀਦਾਬਾਦ ਦੇ ਡਿਵੀਜਨਲ ਕਮਿਸ਼ਨਰ ਸੰਜੈ ਜੂਨ ਨੂੰ ਫਰੀਦਾਬਾਦ, ਵਿੱਤ ਵਿਭਾਗ  ਦੇ ਵਿਸ਼ੇਸ਼ ਸਕੱਤਰ ਜਗਦੀਪ ਸਿੰਘ ਨੂੰ ਸਿਰਸਾ, ਟ੍ਰਾਂਸਪੋਰਟ ਕਮਿਸ਼ਨਰ ਐਸ.ਐਸ. ਫੂਲਿਆ ਨੂੰ ਕੁਰੂਕਸ਼ੇਤਰ ਵਿੱਚ ਨਿਯੁਕਤ ਕੀਤਾ ਗਿਆ ਹੈ।

 

ਇਸ ਤਰਾਂ, ਪੁਲਿਸ ਮਹਾਨਿਦੇਸ਼ਕ ਕ੍ਰਾਇਮ ਪੀ.ਕੇ. ਅਗਰਵਾਲ  ਨੂੰ ਕੈਥਲ, ਹਰਿਆਣਾ ਪੁਲਿਸ ਰਿਹਾਇਸ਼ ਨਿਗਮ  ਦੇ ਚੇਅਰਮੈਨ ਕ੍ਰਿਸ਼ਣ ਕੁਮਾਰ ਸਿੰਧੂ ਨੂੰ ਝੱਜਰ ਅਤੇ ਜੰਗਲ ਵਿਭਾਗ  ਦੇ ਸਕੱਤਰ ਡੀ.ਕੇ. ਸਿਨਹਾ ਨੂੰ ਜੀਂਦ ਵਿੱਚ ਤੈਨਾਤ ਕੀਤਾ ਗਿਆ ਹੈ।

 

ਇਸ ਤੋਂ ਇਲਾਵਾ, ਪੀਸੀਸੀਐਫ ਅਤੇ ਸੀਈਓ ਸੀਏਐਮਪੀਏ, ਪੰਚਕੂਲਾ ਵਿਨਿਤ ਗਰਗ ਨੂੰ ਯਮੁਨਾਨਗਰ, ਹਰਿਆਣਾ ਜੰਗਲ ਵਿਕਾਸ ਨਿਗਮ ਦੇ ਪੀਸੀਸੀਏਫ ਅਤੇ ਏਏਮਡੀ ਪੰਕਜ ਗੋਇਲ ਨੂੰ ਜੀਂਦ ਅਤੇ ਚਕਬੰਦੀ ਵਿਭਾਗ  ਦੇ ਨਿਦੇਸ਼ਕ ਅਸ਼ੋਕ ਕੁਮਾਰ  ਗਰਗ ਨੂੰ ਸਿਰਸਾ ਵਿੱਚ ਨਿਯੁਕਤ ਕੀਤਾ ਗਿਆ ਹੈ। ਉਥੇ ਹੀ, ਫੌਜੀ ਅਤੇ ਨੀਮ ਫੌਜੀ ਭਲਾਈ ਵਿਭਾਗ ਦੇ ਪ੍ਰਧਾਨ ਸਕੱਤਰ ਰਾਜਾ ਸ਼ੇਖਰ ਵੁੰਡਰੂ ਨੂੰ ਗੁਰੂਗ੍ਰਾਮ ਵਿੱਚ ਵੀ ਤੈਨਾਤ ਕੀਤਾ ਗਿਆ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Officers active in several districts of Haryana to stop the spread of Covid-19