ਅਗਲੀ ਕਹਾਣੀ

ਤੇਲ ਕੰਪਨੀਆਂ ਦਾ ਏਅਰ ਇੰਡੀਆ ਨੂੰ ਅਲਟੀਮੇਟਮ, ਪੈਟਰੋਲ ਸਪਲਾਈ ਬੰਦ ਕਰਨ ਦੀ ਚੇਤਾਵਨੀ

ਤੇਲ ਕੰਪਨੀਆਂ ਦਾ ਏਅਰ ਇੰਡੀਆ ਨੂੰ ਅਲਟੀਮੇਟਮ, ਪੈਟਰੋਲ ਸਪਲਾਈ ਬੰਦ ਕਰਨ ਦੀ ਚੇਤਾਵਨੀ

ਏਅਰ ਇੰਡੀਆ ਨੂੰ ਅਲਟੀਮੇਟਮ ਦਿੰਦਿਆਂ ਜਨਤਕ ਖੇਤਰ ਦੀਆਂ ਤੇਲ ਕੰਪਨੀਆਂ ਨੇ ਕੱਲ੍ਹ ਵੀਰਵਾਰ ਏਅਰ ਇੰਡੀਆ ਨੂੰ ਇੱਕ ਮਹੀਨੇ ਦਾ ਭੁਗਤਾਨ 18 ਅਕਤੂਬਰ ਤੱਕ ਕਰਨ ਨੂੰ ਕਿਹਾ ਹੈ ਤੇ ਨਾਲ ਹੀ ਚੇਤਾਵਨੀ ਦਿੱਤੀ ਕਿ ਜੇ ਤਦ ਤੱਕ ਭੁਗਤਾਨ ਨਾ ਕੀਤਾ ਗਿਆ, ਤਾਂ ਉਹ ਛੇ ਘਰੇਲੂ ਹਵਾਈ ਅੱਡਿਆਂ ਉੱਤੇ ਪੈਟਰੋਲ ਦੀ ਸਪਲਾਈ ਰੋਕ ਦੇਣਗੀਆਂ।

 

 

ਇੰਡੀਅਨ ਆਇਲ, ਭਾਰਤ ਪੈਟਰੋਲੀਅਮ ਤੇ ਇੰਦੁਸਤਾਨ ਪੈਟਰੋਲੀਅਮ ਨੇ ਏਅਰ ਇੰਡੀਆ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਇੱਕੋ–ਵਾਰੀ ’ਚ ਮਾਸਿਕ ਭੁਗਤਾਨ ਨਾ ਹੋਣ ਕਾਰਨ ਤੇਲ ਦੇ ਬਕਾਇਆ ਬਿਲਾਂ ਵਿੱਚ ਕਮੀ ਨਹੀਂ ਆਈ ਹੈ। ਇਸ ਚਿੱਠੀ ਦੀ ਇੱਕ ਕਾਪੀ ਖ਼ਬਰ ਏਜੰਸੀ ਪੀਟੀਆਈ ਕੋਲ ਹੈ।

 

 

ਤਿੰਨੇ ਤੇਲ ਕੰਪਨੀਆਂ ਪਹਿਲਾਂ ਦੱਸ ਚੁੱਕੀਆਂ ਹਨ ਕਿ ਏਅਰ ਇੰਡੀਆ ਉੱਤੇ ਉਨ੍ਹਾਂ ਦਾ 5,000 ਕਰੋੜ ਰੁਪਏ ਦਾ ਤੇਲ ਭੁਗਤਾਨ ਬਕਾਇਆ ਹੈ। ਅੱਠ ਮਹੀਨੇ ਪੁਰਾਣੇ ਬਿਲ ਵੀ ਅਦਾ ਨਹੀਂ ਕੀਤੇ ਗਏ।

 

 

ਇੰਡੀਅਨ ਆਇਲ, ਭਾਰਤ ਪੈਟਰੋਲੀਅਮ ਤੇ ਹਿੰਦੁਸਤਾਨ ਪੈਟਰੋਲੀਅਮ ਨੇ 22 ਅਗਸਤ ਨੂੰ ਕੋਚੀ, ਮੋਹਾਲੀ, ਪੁਣੇ, ਪਟਨਾ, ਰਾਂਚੀ ਤੇ ਵਿਸ਼ਾਖਾਪਟਨਮ ਹਵਾਈ ਅੱਡਿਆਂ ਉੱਤੇ ਤੇਲ ਦੀ ਸਪਲਾਈ ਰੋਕ ਦਿੱਤੀ ਸੀ। ਇਸ ਦਾ ਮੁੱਖ ਕਾਰਨ ਏਅਰ ਇੰਡੀਆ ਵੱਲੋਂ ਭੁਗਤਾਨ ਦੇਰੀ ਨਾਲ ਕਰਨਾ ਹੈ।

 

 

ਸ਼ਹਿਰੀ ਹਵਾਬਾਜ਼ੀ ਬਾਰੇ ਮੰਤਰਾਲੇ ਦੇ ਦਖ਼ਲ ਉੱਤੇ ਇਨ੍ਹਾਂ ਤੇਲ ਕੰਪਨੀਆਂ ਨੇ ਤੇਲ ਸਪਲਾਈ ਸੱਤ ਸਤੰਬਰ ਨੂੰ ਮੁੜ ਸ਼ੁਰੂ ਕਰ ਦਿੱਤੀ ਸੀ ਪਰ ਹੁਣ ਕੰਪਨੀਆਂ ਨੇ ਆਪਣੀ ਚਿੱਠੀ ਵਿੱਚ ਕਿਹਾ ਹੈ ਕਿ ਜੇ ਹਰ ਮਹੀਨੇ ਇੱਕੋ ਵਾਰੀ ਵਿੱਚ ਭੁਗਤਾਨ ਨਾ ਕੀਤੇ ਗਏ ਤਾਂ ਉਹ 18 ਅਕਤੂਬਰ ਤੋਂ ਏਅਰ ਇੰਡੀਆ ਦੀ ਤੇਲ ਸਪਲਾਈ ਬੰਦ ਕਰ ਦੇਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Oil Companies ultimatum to Air India for balance payments