ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ–ਈਰਾਨ ਤਣਾਅ ਕਾਰਨ ਮਹਿੰਗਾ ਹੋ ਗਿਆ ਤੇਲ

ਅਮਰੀਕਾ–ਈਰਾਨ ਤਣਾਅ ਕਾਰਨ ਮਹਿੰਗਾ ਹੋ ਗਿਆ ਤੇਲ

ਅਮਰੀਕਾ ਤੇ ਈਰਾਨ ਵਿਚਾਲੇ ਤਣਾਅ ਅੱਜ ਅਚਾਨਕ ਵਧ ਗਿਆ ਹੈ। ਇਰਾਕ ਦੀ ਰਾਜਧਾਨੀ ਬਗ਼ਦਾਦ ਦੇ ਹਵਾਈ ਅੱਡੇ ਉੱਤੇ ਅਮਰੀਕੀ ਹਵਾਈ ਹਮਲੇ ਤੋਂ ਬਾਅਦ ਇਹ ਤਣਾਅ ਵਧਿਆ ਹੈ। ਇਹ ਤਣਾਅ ਤਾਂ ਪਿੱਛੋਂ ਵਧਿਆ ਪਰ ਉਸ ਦੇ ਪ੍ਰਤੀਕਰਮ ਵਜੋਂ ਦੁਨੀਆ ਵਿੱਚ ਕੱਚੇ ਤੇਲ ਦੀ ਕੀਮਤ ਵਿੱਚ ਵੀ ਇੱਕਦਮ 4 ਫ਼ੀ ਸਦੀ ਵਾਧਾ ਹੋ ਗਿਆ।

 

 

ਅਕਤੂਬਰ 2019 ’ਚ ਕੱਚੇ ਤੇਲ ਦੀ ਕੀਮਤ 59.70 ਡਾਲਰ ਪ੍ਰਤੀ ਬੈਰਲ ਸੀ ਤੇ ਨਵੰਬਰ ਮਹੀਨੇ ਇਹ ਕੀਮਤ ਵਧ ਕੇ 53 ਡਾਲਰ ਹੋ ਗਈ। ਇੰਝ ਹੀ ਦਸੰਬਰ ਮਹੀਨੇ ਕੱਚੇ ਤੇਲ ਦੀ ਕੀਮਤ 65 ਡਾਲਰ ਪ੍ਰਤੀ ਬੈਰਲ ਤੱਕ ਚਲੀ ਗਈ ਸੀ। ਕੱਚੇ ਤੇਲ ਦੀ ਕੀਮਤ ਵਿੱਚ ਤੇਜ਼ੀ ਕਾਰਨ ਭਾਰਤ ’ਚ ਮਹਿੰਗਾਈ ਵਧਣ ਦਾ ਖ਼ਦਸ਼ਾ ਹੈ।

 

 

ਦਰਅਸਲ, ਕੱਚੇ ਤੇਲ ਦੀ ਕੀਮਤ ਵਧਣ ਕਾਰਨ ਸਾਨੂੰ ਦੂਜੇ ਦੇਸ਼ਾਂ ਤੋਂ ਇਹ ਖ਼ਰੀਦਣ ਉੱਤੇ ਵੱਧ ਖ਼ਰਚ ਕਰਨਾ ਪੈਂਦਾ ਹੈ ਅਤੇ ਚਾਲੂ ਖਾਤੇ ਦਾ ਘਾਟਾ ਵੀ ਵਧ ਜਾਂਦਾ ਹੈ। ਕੱਚੇ ਤੇਲ ਦੀ ਕੀਮਤ ਵਿੱਚ ਉਛਾਲ਼ ਕਾਰਨ ਰੁਪਏ ਉੱਤੇ ਵੀ ਦਬਾਅ ਵਧ ਜਾਂਦਾ ਹੈ। ਭਾਰਤ ਨੂੰ ਤੇਲ ਖ਼ਰੀਦਣ ਲਈ ਵੱਧ ਡਾਲਰ ਖ਼ਰਚ ਕਰਨੇ ਪੈਂਦੇ ਹਨ।

 

 

ਕੱਚੇ ਤੇਲ ਦੀ ਕੀਮਤ ਵਿੱਚ ਤੇਜ਼ੀ ਕਾਰਨ ਤੇਲ ਕੰਪਨੀਆਂ ਉੱਤੇ ਪੈਟਰੋਲ–ਡੀਜ਼ਲ ਦੀ ਕੀਮਤ ਵਧਾਉਣ ਦਾ ਦਬਾਅ ਵਧ ਜਾਂਦਾ ਹੈ। ਪੈਟਰੋਲ–ਡੀਜ਼ਲ ਦੀ ਕੀਮਤ ਵਧਣ ਕਾਰਨ ਮਹਿੰਗਾਈ ਵੀ ਵਧ ਜਾਂਦੀ ਹੈ।

 

 

ਮਹਿੰਗਾਈ ਕਾਰਨ ਆਮ ਆਦਮੀ ਲਈ ਰਾਸ਼ਨ–ਪਾਣੀ ਸਭ ਕੁਝ ਮਹਿੰਗਾ ਹੋ ਜਾਂਦਾ ਹੈ; ਜਿਸ ਦਾ ਅਸਰ ਰੋਜ਼ਮੱਰਾ ਦੀ ਜ਼ਿੰਦਗੀ ਉੱਤੇ ਪੈਂਦਾ ਹੈ। ਮਹਿੰਗਾਈ ਘੱਟ ਹੋਣ ਕਾਰਨ ਰਿਜ਼ਰਵ ਬੈਂਕ ਉੱਤੇ ਦਬਾਅ ਘੱਟ ਰਹਿੰਦਾ ਹੈ ਤੇ ਉਹ ਵਿਆਜ ਦਰ ਵਿੱਚ ਕਟੌਤੀ ਕਰ ਸਕਦਾ ਹੈ।

 

 

ਵਿਆਜ ਦਰ ਵਿੱਚ ਕਟੌਤੀ ਤੋਂ ਭਾਵ ਹੈ ਕਿ ਤੁਹਾਡੇ ਕਰਜ਼ੇ ਤੇ EMI ਘੱਟ ਹੋ ਜਾਂਦੇ ਹਨ। ਭਾਰਤ ਆਪਣੀ ਜ਼ਰੂਰਤ ਦਾ 80 ਫ਼ੀ ਸਦੀ ਤੇਲ ਬਾਹਰਲੇ ਦੇਸ਼ਾਂ ਤੋਂ ਹੀ ਮੰਗਵਾਉਂਦਾ ਹੈ। ਜੇ ਤੇਲ ਦੀ ਕੀਮਤ ਇੱਕ ਡਾਲਰ ਵੀ ਵਧ ਜਾਂਦੀ ਹੈ, ਤਾਂ ਭਾਰਤ ਦਾ ਤੇਲ ਬਿਲ ਸਾਲਾਨਾ 10,700 ਕਰੋੜ ਰੁਪਏ ਵਧ ਜਾਂਦਾ ਹੈ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Oil gone dearer due to US Iran tension