ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੁੰਬਈ ਤੋਂ ਸਿੰਗਾਪੁਰ ਜਾ ਰਹੇ ਹਵਾਈ ਜਹਾਜ਼ ’ਚੋਂ ਤੇਲ ਲੀਕ, ਨਾਗਪੁਰ ਉਤਾਰਨਾ ਪਿਆ

ਮੁੰਬਈ ਤੋਂ ਸਿੰਗਾਪੁਰ ਜਾ ਰਹੇ ਹਵਾਈ ਜਹਾਜ਼ ’ਚੋਂ ਤੇਲ ਲੀਕ, ਨਾਗਪੁਰ ਉਤਾਰਨਾ ਪਿਆ

ਮੁੰਬਈ ਤੋਂ ਸਿੰਗਾਪੁਰ ਜਾ ਰਹੇ ਇੰਡੀਗੋ ਏਅਰਲਾਈਨਜ਼ ਦੇ ਹਵਾਈ ਜਹਾਜ਼ ਨੂੰ ਤੇਲ ਦੀ ਲੀਕੇਜ ਕਾਰਨ ਐਮਰਜੈਂਸੀ ਹਾਲਾਤ ਵਿੱਚ ਨਾਗਪੁਰ ਦੇ ਹਵਾਈ ਅੱਡੇ ’ਤੇ ਉਤਾਰਨਾ ਪਿਆ। ਏਅਰਲਾਈਨਜ਼ ਵੱਲੋਂ ਜਾਰੀ ਬਿਆਨ ਮੁਤਾਬਕ ਹਵਾਈ ਜਹਾਜ਼ ਦਾ ਤਕਨੀਕੀ ਨਿਰੀਖਣ ਚੱਲ ਰਿਹਾ ਹੈ। ਯਾਤਰੀਆਂ ਲਈ ਤਦ ਇੱਕ ਹੋਰ ਹਵਾਈ ਜਹਾਜ਼ ਦਾ ਇੰਤਜ਼ਾਮ ਕਰਨਾ ਪਿਆ ਤੇ ਉਡਾਣ ਪੰਜ ਘੰਟਿਆਂ ਦੀ ਦੇਰੀ ਨਾਲ ਰਵਾਨਾ ਹੋ ਸਕੀ।

 

 

ਪ੍ਰੈਟ ਐਂਡ ਵ੍ਹਿਟਨੀ ਇੰਜਣ ਵਾਲੇ ਹਵਾਈ ਜਹਾਜ਼ ਏਅਰਬੱਸ 320–ਨਿਓ ਨੇ ਅੱਜ ਮੁੰਬਈ ਤੋਂ ਵੱਡੇ ਤੜਕੇ 2:12 ਵਜੇ ਉਡਾਣ ਭਰੀ ਸੀ ਪਰ ਉਸ ਨੂੰ ਅਗਲੇ 45 ਮਿੰਟਾਂ ’ਚ ਹੀ ਨਾਗਪੁਰ ਦੇ ਹਵਾਈ ਅੱਡੇ ਉੱਤੇ ਉੱਤਰਨਾ ਪਿਆ।

 

 

ਉਸ ਤੋਂ ਬਾਅਦ ਹੈਦਰਾਬਾਦ ਤੋਂ ਦੂਜਾ ਹਵਾਈ ਜਹਾਜ਼ ਮੰਗਵਾਇਆ ਗਿਆ ਤੇ ਯਾਤਰੀਆਂ ਨੂੰ ਉਸ ਰਾਹੀਂ ਸਿੰਗਾਪੁਰ ਭੇਜਿਆ ਗਿਆ।

 

 

ਇੱਥੇ ਵਰਨਣਯੋਗ ਹੈ ਕਿ ਬੀਤੇ ਵਰ੍ਹੇ 25 ਨਵੰਬਰ ਨੂੰ ਸ਼ਹਿਰੀ ਹਵਾਬਾਜ਼ੀ ਬਾਰੇ ਡਾਇਰੈਕਟੋਰੇਟ ਜਨਰਲ (DGCA) ਨੇ ਇੰਡੀਗੋ ਨੂੰ ਏਅਰਬੱਸ 320 ਅਤੇ 321–ਨਿਓ ਹਵਾਈ ਜਹਾਜ਼ ਚਲਾਉਣ ਤੋਂ ਵਰਜਿਆ ਸੀ ਕਿਉਂਕਿ ਇਸ ਦੇ ਟਰਬਾਈਨ ਬਲੇਡ ਟਾਇਟੇਨੀਅਮ ਦੇ ਬਣੇ ਹੁੰਦੇ ਹਨ, ਜੋ ਛੇਤੀ ਨਸ਼ਟ ਹੋ ਜਾਂਦੇ ਹਨ ਤੇ ਉਹ ਹਵਾ ’ਚ ਉੱਡਦੇ ਸਮੇਂ ਕਿਸੇ ਵੀ ਵੇਲੇ ਇੰਜਣ ਨੂੰ ਬੰਦ ਕਰ ਸਕਦੇ ਹਨ।

 

 

ਤਕਨੀਕੀ ਮਾਹਿਰਾਂ ਮੁਤਾਬਕ ਇਹ ਬਲੇਡ ਨਿਕਲ–ਕ੍ਰੋਮੀਅਮ ਧਾਤ ਦੇ ਬਣੇ ਹੋਣੇ ਜ਼ਰੂਰੀ ਹਨ। ਇੰਡੀਗੋ ਇਸ ਵੇਲੇ ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਹੈ, ਜਿਸ ਕੋਲ 250 ਹਵਾਈ ਜਹਾਜ਼ ਹਨ। ਹਾਲੇ ਦੋ ਦਿਨ ਪਹਿਲਾਂ 31 ਦਸੰਬਰ ਨੂੰ ਉਸ ਨੇ ਚਾਰ ਨਵੇਂ ਹਵਾਈ ਜਹਾਜ਼ ਸ਼ਾਮਲ ਕੀਤੇ ਹਨ।

 

 

ਘਰੇਲੂ ਬਾਜ਼ਾਰ ਵਿੱਚ ਇਸ ਏਅਰਲਾਈਨ ਦਾ ਹਿੱਸਾ 47 ਫ਼ੀ ਸਦੀ ਹੈ। ਪਿੱਛੇ ਜਿਹੇ ਇਹ ਇੱਕ ਦਿਨ ਵਿੱਚ 1,500 ਉਡਾਣਾਂ ਦਾ ਸੰਚਾਲਨ ਕਰਨ ਵਾਲੀ ਦੇਸ਼ ਦੀ ਪਹਿਲੀ ਏਅਰਲਾਈਨ ਵੀ ਬਣੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Oil leak in Mumbai Singapore flight Emergency Landing at Nagpur