ਅਗਲੀ ਕਹਾਣੀ

ਪਹਿਲਾਂ ਕੈਬ ਬੁੱਕ ਕਰਵਾਈ, ਡਰਾਈਵਰ ਦੀ ਕੀਤੀ ਮਾਰਕੁੱਟ

ਪਹਿਲਾਂ ਕੈਬ ਬੁੱਕ ਕਰਵਾਈ, ਡਰਾਈਵਰ ਦੀ ਕੀਤੀ ਮਾਰਕੁੱਟ

ਹਰਿਆਰਬੰਦ ਚਾਰ ਬਦਮਾਸ਼ਾਂ ਨੇ ਦਿੱਲੀ ਦੇ ਕਰਨਾਲ ਬਾਈਪਾਸ ਰੋਡ ਤੋਂ ਕੈਬ ਬੁੱਕ ਕਰਾਉਣ ਬਾਅਦ ਉਸਦੇ ਡਰਾਈਵਰ ਦੀ ਮਾਰਕੁੱਟ ਕੀਤੀ ਅਤੇ ਫਿਰ ਉਸ ਤੋਂ ਕਾਰ, ਮੋਬਾਇਲ ਫੋਨ ਅਤੇ 6 ਹਜ਼ਾਰ ਰੁਪਏ ਨਗਦ ਲੁੱਟ ਲਈ। ਇਸ ਬਾਅਦ ਬਦਮਾਸ਼ਾਂ ਨੇ ਕੈਬ ਚਾਲਕ ਨੂੰ ਸੈਕਟਰ 105 ਕੋਲ ਚਲਦੀ ਕਾਰ ਤੋਂ ਹੇਠਾਂ ਸੁੱਟ ਦਿੱਤਾ ਅਤੇ ਭੱਜ ਗਏ। ਗੰਭੀਰ ਰੂਪ ਵਿਚ ਜ਼ਖਮੀ ਡਰਾਈਵਰ ਨੂੰ ਜ਼ਿਲ੍ਹਾ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਘਟਨਾ ਮੰਗਲਵਾਰ ਦੀ ਰਾਤ ਨੂੰ ਵਾਪਰੀ।

 

ਨਿਊਜ਼ ਏਜੰਸੀ ਭਾਸ਼ਾ ਅਨੁਸਾਰ ਥਾਣਾ ਸੈਕਟਰ 39 ਦੇ ਇੰਚਾਰਜ ਇੰਸਪੈਕਟਰ ਪ੍ਰਸ਼ਾਂਤ ਕਪਿਲ ਨੇ ਬੁੱਧਵਾਰ ਨੂੰ ਦੱਸਿਆ ਕਿ ਅਮਰੋਹਾ ਜ਼ਿਲ੍ਹੇ ਦਾ ਰਹਿਣ ਵਾਲੇ ਬ੍ਰਹਮਪਾਲ ਓਲਾ ਕੈਬ ਚਲਾਉਂਦਾ ਹੈ। ਰਾਤ ਕਰੀਬ 12 ਵਜੇ 4 ਲੋਕਾਂ ਨੇ ਦਿੱਲੀ ਦੇ ਕਰਨਾਲ ਬਾਈਪਾਸ ਕੋਲੋਂ ਨੋਇਡਾ ਲਈ ਉਸਦੀ ਕੈਬ ਬੂੱਕ ਕਰਵਾਈ। ਕਾਰ ਚਾਲਕ ਆਪਣੀ ਕਾਰ ਲੈ ਕੇ ਮੌਕੇ ਉਤੇ ਪਹੁੰਚਿਆ। ਚਾਰੇ ਵਿਅਕਤੀ ਕਾਰ ਵਿਚ ਸਵਾਰ ਹੋ ਗਏ।

 

ਕਪਿਲ ਕੁਮਾਰ ਨੇ ਦੱਸਿਆ ਕਿ ਚਾਰੇ ਵਿਅਕਤੀ ਉਸ ਨੂੰ ਦਿੱਲੀ, ਗੁਰੂਗ੍ਰਾਮ ਦੀਆਂ ਸੜਕਾਂ ਉਤੇ ਕਰੀਬ 3 ਘੰਟੇ ਤੱਕ ਘੁੰਮਾਉਂਦੇ ਰਹੇ ਅਤੇ ਬਾਅਦ ਵਿਚ ਉਸ ਨੂੰ ਲੈ ਕੇ ਨੋਇਡਾ ਆਏ। ਉਥੇ ਉਨ੍ਹਾਂ ਡਰਾਈਵਰ ਤੋਂ ਕਾਰ ਵਿਚ ਲੱਗੇ ਜੀਪੀਆਰਐਸ ਬਾਰੇ ਪੁੱਛਿਆ। ਡਰਾਈਵਰ ਦੇ ਜਵਾਬ ਨਾ ਦੇਣ ਉਤੇ ਬਦਮਾਸ਼ਾਂ ਨੇ ਉਸਦੀ ਮਾਰਕੁੱਟ ਕੀਤੀ।

 

ਥਾਣਾ ਮੁੱਖੀ ਨੇ ਦੱਸਿਆ ਕਿ ਡਰਾਈਵਰ ਤੋਂ ਉਸਦਾ ਮੋਬਾਇਲ ਫੋਨ ਅਤੇ ਛੇ ਹਜ਼ਾਰ ਰੁਪਏ ਨਗਦ ਲੁੱਟਣ ਬਾਅਦ ਬਦਮਾਸ ਉਸ ਨੂੰ ਸੈਕਟਰ 105 ਕੋਲ ਚਲਦੀ ਕਾਰ ਵਿਚੋਂ ਸੁੱਟ ਕੇ ਭੱਜ ਗਏ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ola cab mobile phone and cash looted from driver in Noida