ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Uber ਤੋਂ ਬਾਅਦ Ola ਦੇ 1400 ਮੁਲਾਜ਼ਮਾਂ 'ਤੇ ਪਈ ਕੋਰੋਨਾ ਦੀ ਮਾਰ

ਕੈਬ ਐਗ੍ਰੀਗੇਟਰ ਓਲਾ ਨੇ ਰਾਈਡਰਸ, ਫ਼ਾਈਨੈਂਸ਼ੀਅਲ ਸਰਵਿਸਿਜ਼ ਤੇ ਫੂਡ ਬਿਜ਼ਨੈਸ ਦੇ 1400 ਮੁਲਾਜ਼ਮਾਂ ਦੀ ਛੁੱਟੀ ਕਰਨ ਜਾ ਰਹੀ ਹੈ। ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਪਿਛਲੇ ਦੋ ਮਹੀਨਿਆਂ 'ਚ ਕੰਪਨੀ ਦੇ ਮਾਲੀਏ 'ਚ 95% ਦੀ ਗਿਰਾਵਟ ਆਈ ਹੈ। ਇਸ ਕਾਰਨ ਕੰਪਨੀ ਦੇ ਸੀਈਓ ਭਾਵੇਸ਼ ਅਗਰਵਾਲ ਨੇ ਕਿਹਾ ਹੈ ਕਿ ਪਿਛਲੇ ਦੋ ਮਹੀਨਿਆਂ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਸਵਾਰੀ, ਵਿੱਤੀ ਸੇਵਾਵਾਂ ਅਤੇ ਭੋਜਨ ਕਾਰੋਬਾਰ ਤੋਂ ਉਨ੍ਹਾਂ ਦੀ ਆਮਦਨ 'ਚ 95 ਫ਼ੀਸਦੀ ਦੀ ਗਿਰਾਵਟ ਆਈ ਹੈ ਅਤੇ ਇਸ ਕਾਰਨ ਉਹ 1400 ਮੁਲਾਜ਼ਮਾਂ ਨੂੰ ਨੌਕਰੀ ਤੋਂ ਹਟਾ ਰਹੇ ਹਨ।
 

ਮੁਲਾਜ਼ਮਾਂ ਨੂੰ ਭੇਜੀ ਗਈ ਇੱਕ ਈਮੇਲ 'ਚ ਅਗਰਵਾਲ ਨੇ ਸਪੱਸ਼ਟ ਕੀਤਾ ਕਿ ਕਾਰੋਬਾਰ ਦਾ ਭਵਿੱਖ ਬਹੁਤ ਅਸਪੱਸ਼ਟ ਤੇ ਅਨਿਸ਼ਚਿਤ ਹੈ ਅਤੇ ਯਕੀਨੀ ਤੌਰ 'ਤੇ ਇਸ ਸੰਕਟ ਦਾ ਅਸਰ ਸਾਡੇ 'ਤੇ ਲੰਮੇ ਸਮੇਂ ਤਕ ਰਹੇਗਾ। ਉਨ੍ਹਾਂ ਕਿਹਾ, "ਖ਼ਾਸ ਤੌਰ 'ਤੇ ਸਾਡੇ ਉਦਯੋਗ ਲਈ ਵਾਇਰਸ ਦਾ ਅਸਰ ਬਹੁਤ ਖ਼ਰਾਬ ਰਿਹਾ ਹੈ। ਪਿਛਲੇ ਦੋ ਮਹੀਨੀਆਂ 'ਚ ਸਾਡੀ ਕਮਾਈ 'ਚ 95% ਦੀ ਕਮੀ ਆਈ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਸੰਕਟ ਨੇ ਸਾਡੇ ਲੱਖਾਂ ਡਰਾਈਵਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਰੋਜ਼ੀ-ਰੋਟੀ ਨੂੰ ਪ੍ਰਭਾਵਿਤ ਕੀਤਾ ਹੈ।" ਅਗਰਵਾਲ ਨੇ ਕਿਹਾ ਕਿ ਕੰਪਨੀ ਨੇ 1400 ਮੁਲਾਜ਼ਮਾਂ ਦੀ ਛੁੱਟੀ ਕਰਨ ਦਾ ਫ਼ੈਸਲਾ ਕੀਤਾ ਹੈ।
 

ਉਨ੍ਹਾਂ ਕਿਹਾ ਕਿ ਇਹ ਛਾਂਟੀ ਸਿਰਫ਼ ਇੱਕੋ ਵਾਰ ਹੋਵੇਗੀ ਅਤੇ ਸਵਾਰੀ ਸੇਵਾ ਲਈ ਇਸ ਨੂੰ ਇਸ ਹਫ਼ਤੇ ਦੇ ਅੰਤ ਤਕ ਓਲਾ ਫੂਡ ਤੇ ਓਲਾ ਫ਼ਾਈਨੈਂਸ਼ੀਅਲ ਸਰਵਿਸਿਜ਼ ਲਈ ਅਗਲੇ ਹਫ਼ਤੇ ਦੇ ਅੰਤ ਤਕ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਕਾਰਵਾਈ ਤੋਂ ਬਾਅਦ ਕੋਵਿਡ-19 ਨਾਲ ਸਬੰਧਤ ਕੋਈ ਹੋਰ ਛਾਂਟੀ ਨਹੀਂ ਕੀਤੀ ਜਾਵੇਗੀ।
 

ਅਗਰਵਾਲ ਨੇ ਕਿਹਾ ਕਿ ਜ਼ਿਆਦਾ ਤੋਂ ਜ਼ਿਆਦਾ ਕੰਪਨੀਆਂ ਦੇ ਵੱਡੀ ਗਿਣਤੀ ਵਿੱਚ ਮੁਲਾਜ਼ਮ ਘਰ ਤੋਂ ਕੰਮ ਕਰਨਗੇ, ਹਵਾਈ ਯਾਤਰਾ ਸੀਮਤ ਹੋਵੇਗੀ ਅਤੇ ਛੁੱਟੀਆਂ ਦੀਆਂ ਯੋਜਨਾਵਾਂ ਮੁਲਤਵੀ ਕਰ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਹ ਨਿਸ਼ਚਿਤ ਹੈ ਕਿ ਸੰਕਟ ਦਾ ਪ੍ਰਭਾਵ ਲੰਮਾ ਰਹੇਗਾ। ਕੋਰੋਨਾ ਤੋਂ ਬਾਅਦ ਦੁਨੀਆ ਅਚਾਨਕ ਬਦਲਣ ਵਾਲੀ ਨਹੀਂ ਹੈ। ਸਮਾਜਿਕ ਦੂਰੀ, ਚਿੰਤਾ ਤੇ ਸਾਵਧਾਨੀ ਲੰਮੇ ਸਮੇਂ ਲਈ ਰਹੇਗੀ।
 

ਪਿਛਲੇ ਕੁਝ ਹਫ਼ਤੇ 'ਚ ਉਬਰ, ਜ਼ੋਮੈਟੋ ਤੇ ਸਵੀਗੀ ਜਿਹੀ ਤਕਨੀਕ ਆਧਾਰਤ ਕੰਪਨੀਆਂ ਨੇ ਛਾਂਟੀ ਦਾ ਐਲਾਨ ਕੀਤਾ ਹੈ। ਜ਼ੋਮੈਟੋ ਨੇ ਆਪਣੇ 4000 ਮੁਲਾਜ਼ਮਾਂ 'ਚੋਂ 13 ਫ਼ੀਸਦੀ ਦੀ ਛਾਂਟੀ ਕੀਤੀ ਹੈ, ਜਦਕਿ ਸਵੀਗੀ ਨੇ ਕਿਹਾ ਹੈ ਕਿ ਉਹ ਦੁਨੀਆ ਭਰ 3000 ਲੋਕਾਂ ਦੀ ਛਾਂਟੀ ਕਰ ਰਹੀ ਹੈ। ਇਸੇ ਤਰ੍ਹਾਂ ਉਬਰ ਵੀ ਦੁਨੀਆ ਭਰ 'ਚ 3000 ਲੋਕਾਂ ਦੀ ਛਾਂਟੀ ਕਰ ਰਹੀ ਹੈ। ਉਬਰ ਨੇ ਲਗਭਗ 45 ਥਾਵਾਂ 'ਤੇ ਦਫ਼ਤਰ ਬੰਦ ਕਰਨ ਦੀ ਯੋਜਨਾ ਬਣਾਈ ਹੈ। ਉਬਰ ਅਗਲੇ 12 ਮਹੀਨਿਆਂ ਵਿੱਚ ਆਪਣਾ ਸਿੰਗਾਪੁਰ ਦਫ਼ਤਰ ਵੀ ਬੰਦ ਕਰ ਸਕਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ola to layoff 1400 staff as COVID 19 pandemic hits revenues