ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਡਾਇਣ ਦੱਸਕੇ ਬਜ਼ੁਰਗ ਮਹਿਲਾ ਨੂੰ ਪਿਲਾਇਆ ਮਲ–ਮੂਤਰ

ਡਾਇਣ ਦੱਸਕੇ ਬਜ਼ੁਰਗ ਮਹਿਲਾ ਨੂੰ ਪਿਲਾਇਆ ਮਲ–ਮੂਤਰ

ਡਾਇਣ ਦੱਸਕੇ ਇਕ ਬਜ਼ੁਰਗ ਪਹਾੜੀਆ ਮਹਿਲਾ ਨੂੰ ਝਾਰਖੰਡ ਦੇ ਦੁਮਕਾ ਵਿਚ ਪਿੰਡ ਦੇ ਕੁਝ ਲੋਕਾਂ ਨੇ ਅੱਤਿਆਚਾਰ ਕਰਕੇ ਮਲ ਮੂਤਰ ਪਿਲਾਇਆ। ਪੁਲਿਸ ਨੇ ਸ਼ਿਕਾਇਤ ਦੇ ਬਾਅਦ ਤਿੰਨ ਲੋਕਾਂ ਨੂੰ ਹਿਰਾਸਤ ਵਿਚ ਲੈ ਲਿਆ। ਇਹ ਘਟਨਾ ਐਤਵਾਰ ਨੂੰ ਸ਼ਿਕਾਰੀਪਾੜਾ ਦੇ ਕੁਮਹਾਰਟੋਲਾ ਪਿੰਡ ਵਿਚ ਹੋਈ। ਪੀੜਤ ਪਹਾੜੀਆ ਜਨਜਾਤੀ ਦੀ ਮਹਿਲਾ ਨੇ ਪਿੰਡ ਦੇ ਤਿੰਨ ਲੋਕਾਂ ਨੂੰ ਦੋਸ਼ੀ ਦਸਦੇ ਹੋਏ ਸ਼ਿਕਾਰੀਪਾੜਾ ਥਾਣੇ ਵਿਚ ਸ਼ਿਕਾਇਤ ਕੀਤੀ ਹੈ। ਮਲ ਮੂਤਰ ਦੇ ਮਾਮਲੇ ਨੂੰ ਸ਼ਿਕਾਰੀਪਾੜਾ ਥਾਣਾ ਦੀ ਪੁਲਿਸ ਨੇ ਗੰਭੀਰਤਾ ਨਾਲ ਲੈਂਦੇ ਹੋਏ ਤਿੰਨ ਲੋਕਾਂ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਪੁੱਛਗਿੱਛ ਕਰਨ ਵਿਚ ਜੁਟ ਗਈ। ਥਾਣਾ ਇੰਚਾਰਜ ਸਤਿੰਦਰ ਕੁਮਾਰ ਸਿੰਘ ਨੇ ਦੱਸਿਆ ਕਿ ਡਾਇਣ ਪੀੜਤ ਮਾਮਲੇ ਵਿਚ ਐਫਆਈਆਰ ਦਰਜ ਨਹੀਂ ਕੀਤੀ ਗਈ, ਪੁੱਛਗਿੱਛ ਚਲ ਰਹੀ ਹੈ।

 

ਇਸ ਘਟਨਾ ਨਾਲ ਪਿੰਡ ਵਾਸੀਆਂ ਵਿਚ ਨਰਾਜ਼ਗੀ ਹੈ। ਪਿੰਡ ਵਾਸੀਆਂ ਨੇ ਇਸ ਘਟਨਾ ਵਿਚ ਸ਼ਾਮਲ ਲੋਕਾਂ ਵਿਰੁਧ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਦੱਸਿਆ ਜਾਂਦਾ ਹੈ ਕਿ ਪਿੰਡ ਦੇ ਉਕਤ ਲੋਕਾਂ ਦੇ ਘਰਾਂ ਵਿਚ ਕਿਸੇ ਦੀ ਮੌਤ ਹੋ ਗਈ ਸੀ। ਮੌਤ ਦਾ ਕਾਰਨ ਬਜ਼ੁਰਗ ਮਹਿਲਾ ਨੂੰ ਮੰਨਕੇ ਪੀੜਤ ਕੀਤੇ ਜਾਣ ਲੱਗਿਆ। ਐਤਵਾਰ ਨੂੰ ਉਕਤ ਲੋਕਾਂ ਨੇ ਹਦ ਦੀ ਸੀਮਾ ਪਾਰ ਕਰਦੇ ਹੋਏ ਬਜ਼ੁਰਗ ਮਹਿਲਾ ਨੂੰ ਮਲਮੂਤਰ ਪਿਆ ਦਿੱਤਾ। ਇਸ ਮਾਮਲੇ ਵਿਚ ਸੋਮਵਾਰ ਨੂੰ ਰਾਜਨੀਤਿਕ ਤੇ ਸਮਾਜਿਕ ਸੰਗਠਨ ਲੋਕ ਥਾਣੇ ਵਿਚ ਦੋਵੇਂ ਪੱਖਾਂ ਵਿਚ ਗੱਲਬਾਤ ਕਰਾਉਣ ਦੇ ਯਤਨ ਵਿਚ ਲੱਗੇ ਹੋਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:old lady By telling witch Drink Dirty in jharkhand