ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਓਮ ਬਿਰਲਾ ਹੋਣਗੇ ਲੋਕ ਸਭਾ ਦੇ ਨਵੇਂ ਸਪੀਕਰ

ਓਮ ਬਿਰਲਾ ਹੋਣਗੇ ਲੋਕ ਸਭਾ ਦੇ ਨਵੇਂ ਸਪੀਕਰ

ਲੋਕ ਸਭਾ ਦਾ ਨਵਾਂ ਸਪੀਕਰ ਕੌਣ ਹੋਵੇਗਾ, ਹੁਣ ਇਹ ਲਗਭਗ ਤੈਅ ਹੋ ਗਿਆ ਹੈ। ਰਾਜਸਥਾਨ ਦੇ ਕੋਟਾ ਤੋਂ ਭਾਜਪਾ ਸੰਸਦ ਮੈਂਬਰ ਸ੍ਰੀ ਓਮ ਬਿਰਲਾ ਨਵੇਂ ਲੋਕ ਸਭਾ ਸਪੀਕਰ ਹੋ ਸਕਦੇ ਹਨ। ਉਹ ਅੱਜ ਆਪਣੀ ਨਾਮਜ਼ਦਗੀ ਦਾਖ਼ਲ ਕਰਨਗੇ।

 

 

ਸ੍ਰੀ ਬਿਰਲਾ ਦਰਅਸਲ ਸ੍ਰੀ ਅਮਿਤ ਸ਼ਾਹ ਦੇ ਬਹੁਤ ਨੇੜੇ ਸਮਝੇ ਜਾਂਦੇ ਹਨ। ਰਾਜਸਥਾਨ ਵਿਧਾਨ ਸਭਾ ਚੋਣਾਂ ਦੌਰਾਨ ਵੀ ਉਨ੍ਹਾਂ ਨੂੰ ਸੰਗਠਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ।

 

 

ਸ੍ਰੀ ਬਿਰਲਾ ਇਸ ਵਾਰ ਸਾਲ 2019 ਤੇ ਪਿਛਲੀ ਵਾਰ 2014 ਦੀ ਸੰਸਦੀ ਚੋਣ ਵੀ ਜਿੱਤੇ ਸਨ। ਉਹ ਤਿੰਨ ਵਾਰ ਵਿਧਾਇਕ ਵੀ ਰਹੇ ਹਨ।

 

 

17ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਦੇ ਅੱਜ ਦੂਜੇ ਦਿਨ ਵੀ ਨਵੇਂ ਸੰਸਦ ਮੈਂਬਰਾਂ ਦੀ ਸਹੁੰ–ਚੁਕਾਈ ਦੀ ਰਸਮ ਜਾਰੀ ਰਹੇਗੀ। ਕੁੱਲ 543 ਨਵੇਂ ਸੰਸਦ ਮੈਂਬਰਾਂ ਨੇ ਸਹੁੰ ਚੁੱਕਣੀ ਹੈ।

 

 

ਅੱਜ ਸੋਨੀਆ ਗਾਂਧੀ, ਮੁਲਾਇਮ ਸਿੰਘ ਯਾਦਵ, ਅਖਿਲੇਸ਼ ਯਾਦਵ ਜਿਹੇ ਬਹੁ–ਚਰਚਿਤ ਆਗੂ ਵੀ ਹਲਫ਼ ਲੈਣਗੇ।

 

 

ਸਦਨ ’ਚ ਨਵੇਂ ਸੰਸਦ ਮੈਂਬਰਾਂ ਨੂੰ ਸਹੁੰ ਚੁਕਾਉਣ ਲਈ ਪ੍ਰੋਟੈਮ ਸਪੀਕਰ ਵਜੋਂ ਟੀਕਮਗੜ੍ਹ ਤੋਂ ਭਾਜਪਾ ਸੰਸਦ ਮੈਂਬਰ ਵੀਰੇਂਦਰ ਕੁਮਾਰ ਨੂੰ ਕੱਲ੍ਹ ਨਿਯੁਕਤ ਕੀਤਾ ਗਿਆ ਸੀ। ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ ਨੇ ਉਨ੍ਹਾਂ ਨੂੰ ਪ੍ਰੋਟੈਮ ਸਪੀਕਰ ਦੇ ਅਹੁਦੇ ਦੀ ਸਹੁੰ ਚੁਕਾਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:OM Birla will be Lok Sabha s New Speaker