ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਓਮ ਪ੍ਰਕਾਸ਼ ਚੌਟਾਲਾ ਦੀ ਪਤਨੀ ਸਨੇਹ ਲਤਾ ਦੇ ਦੇਹਾਂਤ ਦੀ ਖ਼ਬਰ ਅਫ਼ਵਾਹ

ਇੰਡੀਅਨ ਨੈਸ਼ਨਲ ਲੋਕ ਦਲ ਦੇ ਆਗੂ ਸ੍ਰੀ ਓਮ ਪ੍ਰਕਾਸ਼ ਚੌਟਾਲਾ ਦੀ ਪਤਨੀ ਸਨੇਹ ਲਤਾ।

ਅੱਜ ਇੰਡੀਅਨ ਨੈਸ਼ਨਲ ਲੋਕ ਦਲ ਦੇ ਆਗੂ ਸ੍ਰੀ ਓਮ ਪ੍ਰਕਾਸ਼ ਚੌਟਾਲਾ ਦੀ ਪਤਨੀ ਸਨੇਹ ਲਤਾ ਦੇ ਦੇਹਾਂਤ ਦੀ ਅਫ਼ਵਾਹ ਫੈਲ ਗਈ। ਸ੍ਰੀਮਤੀ ਸਨੇਹ ਲਤਾ ਬੀਮਾਰ ਵੀ ਹਨ ਤੇ ਉਨ੍ਹਾਂ ਦੀ ਹਾਲਤ ਗੰਭੀਰ ਵੀ ਹੈ ਪਰ ਹਾਲੇ ਉਹ ਠੀਕਠਾਕ ਹਨ। ਇਹ ਖ਼ਬਰ ਕਿਸ ਨੇ ਫੈਲਾਈ ਇਸ ਦਾ ਪਤਾ ਲਾਇਆ ਜਾ ਰਿਹਾ ਹੈ।

 

 

ਸ੍ਰੀਮਤੀ ਸਨੇਹ ਲਤਾ ਨੂੰ ਕੱਲ੍ਹ ਹੀ ਗੁਰੂਗ੍ਰਾਮ (ਗੁੜਗਾਓਂ) ਦੇ ਮੇਦਾਂਤਾ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਡਾ. ਸੁਸ਼ੀਲ ਕਟਾਰੀਆ ਉਨ੍ਹਾਂ ਦਾ ਇਲਾਜ ਕਰ ਰਹੇ ਹਨ।

 

 

ਉਨ੍ਹਾਂ ਨੂੰ ਬੁਖ਼ਾਰ ਸੀ, ਜਿਸ ਕਾਰਨ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਣਾ ਪਿਆ ਸੀ ਪਰ ਅੱਜ ਉਨ੍ਹਾਂ ਦੇ ਅਕਾਲ ਚਲਾਣੇ ਦੀ ਖ਼ਬਰ ਪਤਾ ਨਹੀਂ ਕਿਵੇਂ ਫੈਲ ਗਈ। ਇੰਡੀਅਨ ਨੈਸ਼ਨਲ ਲੋਕ ਦਲ ਦੇ ਟਵਿਟਰ ਹੈਂਡਲ ਉੱਤੇ ਤਦ ਇਸ ਦਾ ਸਪੱਸ਼ਟੀਕਰਣ ਦਿੱਤਾ ਗਿਆ ਕਿ ਅਜਿਹਾ ਕੁਝ ਨਹੀਂ ਵਾਪਰਿਆ।

ਇੰਡੀਅਨ ਨੈਸ਼ਨਲ ਲੋਕ ਦਲ ਦੇ ਆਗੂ ਸ੍ਰੀ ਓਮ ਪ੍ਰਕਾਸ਼ ਚੌਟਾਲਾ ਦੀ ਪਤਨੀ ਸਨੇਹ ਲਤਾ।

 

ਸ੍ਰੀ ਚੌਟਾਲਾ ਇਸ ਵੇਲੇ ਅਧਿਆਪਕ ਭਰਤੀ ਘੁਟਾਲੇ ’ਚ ਕੈਦ ਦੀ ਸਜ਼ਾ ਕੱਟ ਰਹੇ ਹਨ ਤੇ ਕਦੀ–ਕਦਾਈਂ ਪੈਰੋਲ ’ਤੇ ਹੀ ਬਾਹਰ ਆਉਂਦੇ ਹਨ।

 

 

ਇੰਡੀਅਨ ਨੈਸ਼ਨਲ ਲੋਕ ਦਲ ਦੇ ਮੁਖੀ ਸ੍ਰੀ ਚੌਟਾਲਾ ਦੀ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨਾਲ ਪੁਰਾਣੀ ਦੋਸਤੀ ਹੈ; ਇਸੇ ਲਈ ਦੋਵੇਂ ਪਾਰਟੀਆਂ ਵਿਚਾਲੇ ਲੰਮਾ ਸਮਾਂ ਆਪਸੀ ਗੱਠਜੋੜ ਵੀ ਬਣਿਆ ਰਿਹਾ ਹੈ।

 

 

ਮਾਂ ਦੇ ਦੇਹਾਂਤ ਦੀ ਅਫ਼ਵਾਹ ਫੈਲਣ ਤੋਂ ਬਾਅਦ ਇਹ ਖ਼ਬਰ ਵੀ ਆ ਗਈ ਸੀ ਕਿ ਪੁੱਤਰ ਅਭੇ ਚੌਟਾਲਾ ਨੇ ਚਰਖੀ–ਦਾਦਰੀ ਰੈਲੀ ਰੱਦ ਕਰ ਦਿੱਤੀ ਹੈ। ਸ੍ਰੀਮਤੀ ਸਨੇਹ ਲਤਾ ਦੇ ਦੇਹਾਂਤ ਦੀ ਅਫ਼ਵਾਹ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਦੀਆਂ ਖ਼ਬਰਾਂ ਵੀ ਆਉਣ ਲੱਗੀਆਂ ਸਨ।

 

 

ਅਜਿਹੀਆਂ ਅਫ਼ਵਾਹਾਂ ਕਾਰਨ ਇੰਡੀਅਨ ਨੈਸ਼ਨਲ ਲੋਕ ਦਲ ਦੇ ਆਗੂ ਤੇ ਕਾਰਕੁੰਨ ਸ੍ਰੀ ਚੌਟਾਲਾ ਦੀ ਰਿਹਾਇਸ਼ਗਾਹ ’ਤੇ ਇਕੱਠੇ ਹੋਣਾ ਸੁਭਾਵਕ ਸੀ।

 

 

ਸ੍ਰੀ ਓਮ ਪ੍ਰਕਾਸ਼ ਚੌਟਾਲਾ ਤੇ ਉਨ੍ਹਾਂ ਦਾ ਪੁੱਤਰ ਅਜੇ ਚੌਟਾਲਾ ਜੇਬੀਟੀ ਘੁਟਾਲੇ ਵਿੱਚ 10 ਸਾਲ ਕੈਦ ਦੀ ਸਜ਼ਾ ਭੁਗਤ ਰਹੇ ਹਨ। ਇਸ ਵੇਲੇ ਉਹ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਕੈਦ ਹਨ।

ਇੰਡੀਅਨ ਨੈਸ਼ਨਲ ਲੋਕ ਦਲ ਦੇ ਆਗੂ ਸ੍ਰੀ ਓਮ ਪ੍ਰਕਾਸ਼ ਚੌਟਾਲਾ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:OM Parkash Chautala s wife Sneh Lata no more