ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉਮਰ ਅਬਦੁੱਲ੍ਹਾ ਰਿਹਾਅ, ਕਿਹਾ – ਮਹਿਬੂਬਾ ਮੁਫ਼ਤੀ ਤੇ ਹੋਰ ਆਗੂ ਵੀ ਰਿਹਾਅ ਹੋਣ

ਉਮਰ ਅਬਦੁੱਲ੍ਹਾ ਰਿਹਾਅ, ਕਿਹਾ – ਮਹਿਬੂਬਾ ਮੁਫ਼ਤੀ ਤੇ ਹੋਰ ਆਗੂ ਵੀ ਰਿਹਾਅ ਹੋਣ

ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ–ਕਸ਼ਮੀਰ ਦੇ ਪ੍ਰਸ਼ਾਸਨ ਨੇ ਅੱਜ ਮੰਗਲਵਾਰ ਨੂੰ ਵੱਡਾ ਫ਼ੈਸਲਾ ਲੈਂਦਿਆਂ ਜੰਮੂ–ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲ੍ਹਾ ਨੂੰ ਰਿਹਾਅ ਕਰ ਦਿੱਤਾ। ਉਹ ਜੰਮੂ–ਕਸ਼ਮੀਰ ’ਚੋਂ ਧਾਰਾ 370 ਹਟਾਹੇ ਜਾਣ ਵੇਲੇ ਭਾਵ ਪਿਛਲੇ ਵਰ੍ਹੇ 5 ਅਗਸਤ ਤੋਂ ਹੀ ਨਜ਼ਰਬੰਦ ਸਨ।

 

 

ਬਾਅਦ ’ਚ ਉਨ੍ਹਾਂ ਉੱਤੇ ਪਬਲਿਕ ਸੁਰੱਖਿਆ ਐਕਟ ਭਾਵ ਜਨ–ਸੁਰੱਖਿਆ ਕਾਨੂੰਨ (PSA) ਵੀ ਲਾ ਦਿੱਤਾ ਗਿਆ ਸੀ। ਪਰ ਅੱਜ ਉਹ ਹਟਾ ਦਿੱਤਾ ਗਿਆ। ਉਮਰ ਅਬਦੁੱਲ੍ਹਾ ਦੀ ਰਿਹਾਈ ਦਾ ਹੁਕਮ ਅੱਜ ਹੀ ਜਾਰੀ ਕੀਤਾ ਗਿਆ।

 

 

ਕਾਗਜ਼ੀ ਕਾਰਵਾਈ ਮੁਕੰਮਲ ਕਰ ਕੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ। ਸ੍ਰੀ ਉਮਰ ਅਬਦੁੱਲ੍ਹਾ ਆਪਣੀ ਕਾਰ ਰਾਹੀਂ ਘਰ ਪੁੱਜੇ। ਘਰ ਪੁੱਜ ਕੇ ਸ੍ਰੀ ਉਮਰ ਅਬਦੁੱਲ੍ਹਾ ਨੇ ਕਿਹਾ ਕਿ ਸ੍ਰੀ ਮਹਿਬੂਬਾ ਮੁਫ਼ਤੀ ਸਮੇਤ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ–ਕਸ਼ਮੀਰ ’ਚ ਤੇ ਇੱਥੋਂ ਬਾਹਰ ਹਿਰਾਸਤ ’ਚ ਰੱਖੇ ਸਾਰੇ ਲੋਕਾਂ ਨੂੰ ਰਿਹਾਅ ਕੀਤਾ ਜਾਣਾ ਚਾਹੀਦਾ ਹੈ।

 

 

ਸ੍ਰੀ ਉਮਰ ਅਬਦੁੱਲ੍ਹਾ ਨੇ ਕਿਹਾ ਕਿ ਇਨ੍ਹਾਂ ਔਖੇ ਹਾਲਾਤ ’ਚ ਹੋਰ ਸਾਰੀਆਂ ਸਿਆਸੀ ਤੇ ਗ਼ੇਰ–ਸਿਆਸੀ ਹਸਤੀਆਂ ਨੂੰ ਵੀ ਰਿਹਾਅ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੈਂ ਸੋਚਿਆ ਸੀ ਕਿ ਮੈਂ ਆਪਣੀਆਂ ਸ਼ਰਤਾਂ ਉੱਤੇ ਹੀ ਗੱਲ ਕਰਾਂਗਾ ਪਰ ਕੋਰੋਨਾ ਵਾਇਰਸ ਨਾਲ ਸਾਨੂੰ ਸਭ ਨੂੰ ਇੱਕਜੁਟ ਹੋ ਕੇ ਲੜਨਾ ਹੋਵੇਗਾ; ਇਸ ਕਾਰਨ ਮੈਂ ਤੁਹਾਡੇ ਸਾਹਵੇਂ ਆਪਣੀ ਗੱਲ ਰੱਖਣ ਲਈ ਆਇਆ ਹਾਂ।

 

 

ਬੀਤੇ ਦਿਨੀਂ ਜਦੋਂ ਸ੍ਰੀ ਉਮਰ ਅਬਦੁੱਲ੍ਹਾ ਦੇ ਪਿਤਾ ਡਾ. ਫ਼ਾਰੂਕ ਅਬਦੁੱਲ੍ਹਾ ਨੂੰ ਰਿਹਾਅ ਕੀਤਾ ਗਿਆ ਸੀ; ਤਦ ਤੋਂ ਹੀ ਲਗਭਗ ਤੈਅ ਮੰਨਿਆ ਜਾ ਰਿਹਾ ਸੀ ਕਿ ਹੁਣ ਉਨ੍ਹਾਂ ਨੂੰ ਵੀ ਰਿਹਾਅ ਕਰ ਦਿੱਤਾ ਜਾਵੇਗਾ।

 

 

ਸ੍ਰੀ ਉਮਰ ਅਬਦੁੱਲ੍ਹਾ ਨੂੰ ਲਗਭਗ ਸੱਤ ਮਹੀਨੇ ਨਜ਼ਰਬੰਦੀ ’ਚ ਕੱਟਣੇ ਪਏ। ਡਾ. ਫ਼ਾਰੂਕ ਅਬਦੁੱਲ੍ਹਾ ਨੂੰ ਬੀਤੀ 13 ਅਪ੍ਰੈਲ ਨੂੰ ਰਿਹਾਅ ਕਰ ਦਿੱਤਾ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Omar Abdullah released said Mehbooba Mufti and other leaders should also be released