ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉਮਰ ਅਬਦੁੱਲ੍ਹਾ ਦੀ ਤਾਜ਼ਾ ਤਸਵੀਰ ਹੋਈ ਵਾਇਰਲ

ਉਮਰ ਅਬਦੁੱਲ੍ਹਾ ਦੀ ਤਾਜ਼ਾ ਤਸਵੀਰ ਹੋਈ ਵਾਇਰਲ

ਜੰਮੂ–ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲ੍ਹਾ ਦੀ ਹੁਣ ਇੱਕ ਨਵੀਂ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿੱਚ ਉਹ ਇੱਕ ਵਾਰ ਫਿਰ ਚਿੱਟੇ ਵਾਲ਼ਾਂ ਵਾਲ਼ੀ ਦਾੜ੍ਹੀ ’ਚ ਵਿਖਾਈ ਦੇ ਰਹੇ ਹਨ। ਉਨ੍ਹਾਂ ਪੀਲ਼ੀ ਤੇ ਨੀਲੀ ਟੀ–ਸ਼ਰਟ ਅਤੇ ਜੀਨਜ਼ ਪੈਂਟ ਪਾਈ ਹੋਈ ਹੈ।

 

 

ਇਸ ਵਾਰ ਉਨ੍ਹਾਂ ਨਾਲ ਉਨ੍ਹਾਂ ਦੇ ਡਾਕਟਰ ਵੀ ਵਿਖਾਈ ਦੇ ਰਹੇ ਹਨ। ਇਹ ਤਸਵੀਰ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀ ਹੈ।

 

 

ਸ੍ਰੀ ਉਮਰ ਅਬਦੁੱਲ੍ਹਾ ਦੀ ਪਹਿਲਾਂ ਵੀ ਇੱਕ ਤਸਵੀਰ ਬੀਤੇ ਜਨਵਰੀ ਮਹੀਨੇ ਵੀ ਵਾਇਰਲ ਹੋਈ ਸੀ। ਉਸ ਤਸਵੀਰ ’ਚ ਉਨ੍ਹਾਂ ਊਨੀ ਟੋਪੀ ਵੀ ਪਹਿਨੀ ਹੋਈ ਸੀ। ਉਸ ਤਸਵੀਰ ’ਚ ਸ੍ਰੀ ਉਮਰ ਮੁਸਕਰਾ ਰਹੇ ਸਨ ਤੇ ਪਿਛਲੇ ਪਾਸੇ ਬਰਫ਼ ਹੀ ਬਰਫ਼ ਵਿਖਾਈ ਦੇ ਰਹੀ ਸੀ।

ਉਮਰ ਅਬਦੁੱਲ੍ਹਾ ਦੀ ਤਾਜ਼ਾ ਤਸਵੀਰ ਹੋਈ ਵਾਇਰਲ

 

ਸ੍ਰੀ ਉਮਰ ਅਬਦੁੱਲ੍ਹਾ ਨੂੰ ਪਬਲਿਕ ਸੇਫ਼ਟੀ ਐਕਟ (PSA) ਅਧੀਨ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਨੂੰ ਉਨ੍ਹਾਂ ਦੀ ਭੈਣ ਸਾਰਾ ਅਬਦੁੱਲ੍ਹਾ ਪਾਇਲਟ ਨੇ ਸੁਪਰੀਮ ਕੋਰਟ ’ਚ ਚੁਣੌਤੀ ਦਿੱਤੀ ਹੈ। ਜਿਸ ਤੋਂ ਬਾਅਦ ਸੋਮਵਾਰ ਨੂੰ ਸੁਪਰੀਮ ਕੋਰਟ ਨੇ ਉਨ੍ਹਾਂ ਦੀ ਪਟੀਸ਼ਨ ਉੱਤੇ ਸੁਣਵਾਈ ਲਈ ਸਹਿਮਤੀ ਦਿੱਤੀ ਹੈ ਤੇ ਕਿਹਾ ਹੈ ਕਿ ਆਜ਼ਾਦੀ ਨਾਲ ਜੁੜੇ ਮਾਮਲੇ ’ਤੇ ਵਿਚਾਰ ਕੀਤਾ ਜਾ ਸਕਦਾ ਹੈ।

 

 

ਜੰਮੂ–ਕਸ਼ਮੀਰ ਪ੍ਰਸ਼ਾਸਨ ਦੀ ਨੁਮਾਇੰਦਗੀ ਕਰਦਿਆਂ ਅਟਾਰਨੀ ਜਨਰਲ (ਏਜੀ) ਕੇ.ਕੇ. ਵੇਣੂਗੋਪਾਲ ਨੇ ਜਸਟਿਸ ਅਰੁਣ ਮਿਸ਼ਰਾ ਦੀ ਪ੍ਰਧਾਨਗੀ ਹੇਠਲੇ ਬੈਂਚ ਸਾਹਵੇਂ ਦਲੀਲ ਦਿੱਤੀ ਸੀ ਕਿ ਪਟੀਸ਼ਨਰ ਵੱਲੋਂ ਮਾਮਲੇ ’ਚ ਹਾਈ ਕੋਰਟ ਨਾ ਜਾਣ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ ਹੈ।

 

 

ਏਜੀ ਨੇ ਇਸੇ ਤਰ੍ਹਾਂ ਦੀਆਂ ਪਟੀਸ਼ਨਾਂ ਦੇ ਹਾਈ ਕੋਰਟ ਸਾਹਵੇਂ ਦਾਇਰ ਹੋਣ ਦੇ ਅੰਕੜਿਆਂ ਤੇ ਉਨ੍ਹਾਂ ਦੀ ਪ੍ਰਗਤੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਇੱਥੇ ਤੱਕ ਕਿ ਹਿਰਾਸਤ ਦੇ ਮਾਮਲਿਆਂ ’ਚ ਮੰਨਿਆ ਜਾਂਦਾ ਹੈ ਕਿ ਕੋਈ ਵੀ ਹਾਈ ਕੋਰਟ ਨਾਲ ਸੰਪਰਕ ਕਰੇਗਾ।

 

 

ਜੰਮੂ–ਕਸ਼ਮੀਰ ਪ੍ਰਸ਼ਾਸਨ ਨੇ ਆਪਣੇ ਪ੍ਰਤੀਕਰਮ ’ਚ ਕਿਹਾ ਹੈ ਕਿ ਸ੍ਰੀ ਅਬਦੁੱਲ੍ਹਾ ਬੀਤੀ 5 ਅਗਸਤ ਤੋਂ ਪਹਿਲਾਂ ਧਾਰਾ–370 ਰੱਦ ਕੀਤੇ ਜਾਣ ਨੂੰ ਲੈ ਕੇ ਤਿੱਖੀ ਆਲੋਚਨਾ ਕਰਦੇ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Omar Abdullah s fresh photograph gone viral