ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੰਮੂ ਕਸ਼ਮੀਰ : ਫੈਕਸ ਮਸ਼ੀਨ ਨੇ ਘੋਟਿਆ ਲੋਕਤੰਤਰ ਦਾ ਗਲਾ : ਉਮਰ ਅਬਦੁੱਲਾ

ਜੰਮੂ ਕਸ਼ਮੀਰ : ਫੈਕਸ ਮਸ਼ੀਨ ਨੇ ਘੋਟਿਆ ਲੋਕਤੰਤਰ ਦਾ ਗਲਾ : ਉਮਰ ਅਬਦੁੱਲਾ

ਜੰਮੂ ਕਸ਼ਮੀਰ `ਚ ਬੁੱਧਵਾਰ ਨੂੰ ਨਾਟਕੀ ਘਟਨਾਕ੍ਰਮ `ਚ ਪਹਿਲੇ ਤਿੰਨ ਮੁੱਖ ਪਾਰਟੀਆਂ ਪੀਪਲਜ਼ ਡੇਮੋਕ੍ਰੇਟਿਕ ਪਾਰਟੀ (ਪੀਡੀਪੀ), ਕਾਂਗਰਸ ਅਤੇ ਨੈਸ਼ਨਲ ਕਾਨਫਰੰਸ (ਐਨਸੀ) ਨੇ ਨਾਲ ਮਿਲਕੇ ਸਰਕਾਰ ਬਣਾਉਣ ਦਾ ਦਾਅਵਾ ਕੇਸ਼ ਕੀਤਾ ਸੀ। ਪ੍ਰੰਤੂ ਉਸਦੇ ਬਾਅਦ ਰਾਜਪਾਲ ਸੱਤਿਆਪਾਲ ਮਲਿਕ ਨੇ ਸੰਵਿਧਾਨ ਤੋਂ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਵਿਧਾਨ ਸਭਾ ਨੂੰ ਭੰਗ ਕਰ ਦਿੱਤਾ। ਇਸ ਤੋਂ ਬਾਅਦ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਉਮਰ ਅਬਦੁੱਲਾ ਨੇ ਕਿਹਾ ਕਿ ਕਸ਼ਮੀਰ `ਚ ਨਵੀਂ ਸਾਜਿਸ਼ ਰਚੀ ਜਾ ਰਹੀ ਹੈ।


ਉਨ੍ਹਾਂ ਕਿਹਾ ਕਿ ਭਾਜਪਾ ਅਤੇ ਪੀਡੀਪੀ ਦੀ ਸਰਕਾਰ ਡਿੱਗੀ ਸੀ ਤਾਂ ਅਸੀਂ ਚਾਹੁੰਦੇ ਸੀ। ਭਾਜਪਾ ਸਰਕਾਰ ਬਣਾਉਣ ਦੀ ਸਾਜਿਸ਼ ਰਚ ਰਹੀ ਸੀ। ਰਾਜਪਾਲ ਦਫ਼ਤਰ `ਚ ਫੈਕਸ ਮਸ਼ੀਨ ਨਾ ਚੱਲਣ `ਤੇ ਉਮਰਅ ਬਦੁਲਾ ਨੇ ਕਿਹਾ ਕਿ ਫੈਕਸ਼ ਮਸ਼ੀਨ ਨੇ ਲੋਕਤੰਤਰ ਦਾ ਗਲਾ ਘੋਟਿਆ ਹੈ ਅਤੇ ਇਹ ਕਿਸ ਤਰ੍ਹਾਂ ਦੀ ਫੈਕਸ ਮਸ਼ੀਨ ਹੈ ਜੋ ਇਸ਼ਾਰੇ `ਤੇ ਚਲ ਰਹੀ ਹੈ। ਫੈਕਸ ਮਸ਼ੀਨ ਦੀ ਵੀ ਜਾਂਚ ਹੋਣੀ ਚਾਹੀਦੀ ਹੈ।


ਅਬਦੁਲਾ ਨੇ ਕਿਹਾ ਕਿ ਜਦੋਂ ਸਰਕਾਰ ਬਣਾਉਣ ਲਈ ਭਾਜਪਾ ਅਤੇ ਪੀਡੀਪੀ ਨਾਲ ਆ ਸਕਦੀ ਹੈ ਤਾਂ ਅਸੀਂ ਕਿਉਂ ਨਹੀਂ। ਉਨ੍ਹਾਂ ਕਿਹਾ ਕਿ ਵਿਧਾਇਕਾਂ ਦੀ ਖਰੀਦ ਫਰੋਖਤ ਕੀਤੀ ਜਾਂਚ ਹੋਣੀ ਚਾਹੀਦੀ ਹੈ ਅਤੇ ਅਸੀਂ ਕੁਰਸੀ ਦੀ ਸੌਦੇਬਾਜ਼ੀ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਅਸੀਂ ਜੰਮੂ-ਕਸ਼ਮੀਰ ਨੂੰ ਬਚਾਉਣਾ ਚਾਹੁੰਦੇ ਹਾਂ ਅਤੇ ਇਸ ਲਈ ਅਸੀਂ ਨਾਲ ਹਾਂ।


ਭਾਜਪਾ ਆਗੂ ਰਾਮ ਮਾਧਵ ਨੇ ਦੋਸ਼ਾਂ `ਤੇ ਉਮਰ ਨੇ ਕਿਹਾ ਕਿ ਉਹ ਸਬੂਤ ਲੈ ਕੇ ਆਉਣ ਅਤੇ ਬਿਨਾਂ ਸਬੂਤ ਦੇ ਕੁਝ ਨਾ ਬੋਲਣ। ਉਨ੍ਹਾਂ ਕਿਹਾ ਕਿ ਹਿੰਮਤ ਹੈ ਤਾਂ ਸਬੂਤ ਲੈ ਕੇ ਆਏ ਵਰਨਾ ਮੁਆਫੀ ਮੰਗੇ। ਸਬੂਤ ਲੋਕਾਂ ਦੀ ਅਦਾਲਤ `ਚ ਲੈ ਕੇ ਆਉਣ। ਉਨ੍ਹਾਂ ਕਿਹਾ ਕਿ ਅਸੀਂ ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਹਨ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Omar Abdullah Statment on Jammu and Kashmir assembly dissolved