ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਓਮਰ ਅਬਦੁੱਲਾ ਨੇ ਭਾਜਪਾ ’ਤੇ ਸੁੱਟੇ ਸਵਾਲਾਂ ਦੇ ਤੀਰ

1 / 2omar abdullah

2 / 2mehbooba mufti bjp

PreviousNext

ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਓਮਰ ਅਬਦੁੱਲਾ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਕੇਂਦਰ ਦੀ ਐਨਡੀਏ ਸਰਕਾਰ ਜੰਮੂ-ਕਸ਼ਮੀਰ ਚ ਹਾਲਾਤਾਂ ਨੂੰ ਜਿਸ ਤਰ੍ਹਾਂ ਕੱਚੇ ਅਤੇ ਪ੍ਰਯੋਗੀ ਢੰਗਾਂ ਨਾਲ ਸਾਂਭ ਰਹੀ ਹੈ, ਉਸਨੇ ਸੂਬੇ ਨੂੰ ਕਈ ਸਾਲਾਂ ਪਿੱਛੇ ਧੱਕ ਦਿੱਤਾ ਹੈ।

 

ਓਮਰ ਅਬਦੁੱਲਾ ਨੇ ਕਿਹਾ ਕਿ ਭਾਜਪਾ ਨੂੰ ਹਾਲੇ ਕਈ ਸਵਾਲਾਂ ਦੇ ਜਵਾਬ ਦੇਣੇ ਹਨ ਜਿਨ੍ਹਾਂ ਚ ਇੱਕ ਸਵਾਲ ਇਹ ਵੀ ਹੈ ਕਿ ਭਾਜਪਾ ਨੇ ਪੀਡੀਪੀ ਨਾਲ ਗਠਜੋੜ ਕਿਉ਼ਂ ਕੀਤਾ ਤੇ ਅਚਾਨਕ ਉਸਨੇ ਗਠਜੋੜ ਕਿਉਂ ਤੋੜ ਦਿੱਤਾ।

 

ਉਨ੍ਹਾਂ ਪੁੱਛਿਆ ਕਿ ਇੱਕ ਹੋਰ ਸਵਾਲ ਜਿਸਨੂੰ ਸੂਬੇ ਦੇ ਲੋਕ ਪੱਕੇ ਤੌਰ ਤੇ ਪੁੱਛਣਗੇ ਕਿ 26 ਵਿਧਾਇਕਾਂ ਬਾਵਜੂਦ ਭਾਜਪਾ ਨੇ ਦੋ ਮੈਂਬਰਾਂ ਵਾਲੀ ਪਾਰਟੀ (ਸਜਾਦ ਲੋਨ ਦੀ ਅਗਵਾਈ ਵਾਲੀ) ਨੂੰ ਸਮਰਥਨ ਦੇਣ ਦਾ ਫੈਸਲਾ ਕਿਉਂ ਕੀਤਾ।

 

ਨੈਸ਼ਨਲ ਕਾਨਫਰੰਸ (ਨੇਕਾਂ) ਦੇ ਸੀਨੀਅਰ ਆਗੂ ਓਮਰ ਅਬਦੁੱਲਾ ਨੇ ਕਸ਼ਮੀਰ ਚ ਸਿਆਸੀ ਉਲਟਫੇਰ ਨੂੰ ਸਾਂਭਣ ਚ ਭਾਜਪਾ ਦੀ ਨਿੰਦਾ ਕਰਦਿਆਂ ਕਿਹਾ ਕਿ ਅਗਲੇ ਸਾਲ 2019 ਚ ਚੋਣਾਂ ਨੂੰ ਧਿਆਨ ਚ ਰੱਖਦਿਆਂ ਭਾਜਪਾ ਆਪਣਾ ਨਜ਼ਰੀਆ ਬਦਲ ਰਹੀ ਹੈ ਤੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਉਨ੍ਹਾਂ ਨੇ ਸੂਬੇ ਨੂੰ ਕਈ ਸਾਲ ਪਿੱਛੇ ਧੱਕ ਦਿੱਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Omar Abdullah throws BJP questions on Arrow