ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉਮਰ ਅਬਦੁੱਲਾ ਨੂੰ ਕੀਤਾ ਜਾਵੇਗਾ ਤਬਦੀਲ, ਹੁਣ ਘਰ ’ਚ ਹੀ ਰਹਿਣਗੇ ਨਜ਼ਰਬੰਦ

ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਹੀ ਹਰੀ ਨਿਵਾਸ ਵਿਖੇ ਨਜ਼ਰਬੰਦ ਰੱਖੇ ਗਏ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੂੰ 163 ਦਿਨਾਂ ਬਾਅਦ ਤਬਦੀਲ ਕੀਤਾ ਜਾਵੇਗਾਉਨ੍ਹਾਂ ਨੂੰ ਸ੍ਰੀਨਗਰ ਦੇ ਗੁਪਕਾਰ ਖੇਤਰ ਉਨ੍ਹਾਂ ਦੀ ਰਿਹਾਇਸ਼ ਤਬਦੀਲ ਕਰ ਦਿੱਤਾ ਜਾਵੇਗਾਹਾਲਾਂਕਿ, ਇਥੇ ਵੀ ਉਨ੍ਹਾਂ ਨੂੰ ਹਿਰਾਸਤ ਰੱਖਿਆ ਜਾਵੇਗਾਉਮਰ ਅਬਦੁੱਲਾ ਸਣੇ ਜੰਮੂ-ਕਸ਼ਮੀਰ ਦੇ ਕਈ ਪ੍ਰਮੁੱਖ ਨੇਤਾ 4 ਅਗਸਤ ਤੋਂ ਹੀ ਨਜ਼ਰਬੰਦ ਹਨ

 

ਜੰਮੂ ਕਸ਼ਮੀਰ ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਉਮਰ ਅਬਦੁੱਲਾ ਨੂੰ ਉਨ੍ਹਾਂ ਦੇ ਗੁਪਤ ਘਰ ਤਬਦੀਲ ਕੀਤਾ ਜਾ ਰਿਹਾ ਸੀਇਸ ਦੀ ਤਿਆਰੀ ਵੀ ਪੂਰੀ ਕਰ ਲਈ ਗਈ ਹੈਅਧਿਕਾਰੀ ਨੇ ਇਹ ਜਾਣਕਾਰੀ ਨਹੀਂ ਦਿੱਤੀ ਕਿ ਕਿਹੜੀ ਤਰੀਕ ਨੂੰ ਅਬਦੁੱਲਾ ਨੂੰ ਉਸ ਦੇ ਘਰ ਤਬਦੀਲ ਕਰ ਦਿੱਤਾ ਜਾਵੇਗਾ

 

ਸੂਤਰਾਂ ਨੇ ਐਚਟੀ ਨੂੰ ਦੱਸਿਆ ਕਿ ਕੁਝ ਅਧਿਕਾਰੀਆਂ ਨੇ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੂੰ ਉਨ੍ਹਾਂ ਦੀ ਸਰਕਾਰੀ ਰਿਹਾਇਸ਼ 'ਤੇ ਤਬਦੀਲ ਕਰਨ ਲਈ ਕਿਹਾ ਹੈ ਪਰ ਸਰਕਾਰ ਨੇ ਇਹ ਪ੍ਰਸਤਾਵ ਠੁਕਰਾਉਂਦਿਆਂ ਕਿਹਾ ਕਿ ਸੁਰੱਖਿਆ ਏਜੰਸੀਆਂ ਵਿਚਾਲੇ ਸਲਾਹ-ਮਸ਼ਵਰੇ ਦੀ ਲੋੜ ਸੀ

 

ਉਥੇ ਹੀ, ਇਕ ਅਧਿਕਾਰੀ ਨੇ ਨਿਊਜ਼ ਏਜੰਸੀ ਭਾਸ਼ਾ ਨੂੰ ਦੱਸਿਆ ਕਿ ਜੰਮੂ-ਕਸ਼ਮੀਰ ਪ੍ਰਸ਼ਾਸਨ ਘਾਟੀ ਦਾ ਦੌਰਾ ਕਰਨ ਵਾਲੀ ਕੇਂਦਰ ਸਰਕਾਰ ਦੇ ਮੰਤਰੀ ਮੰਡਲ ਲਈ ਹਰੀ ਨਿਵਾਸ ਦੀ ਵਰਤੋਂ ਕਰਨ ਦੀ ਯੋਜਨਾ ਬਣਾ ਰਿਹਾ ਹੈ

 

ਦੱਸ ਦੇਈਏ ਕਿ ਰੇਲ ਮੰਤਰੀ ਪਿਯੂਸ਼ ਗੋਇਲ, ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਅਤੇ ਗ੍ਰਹਿ ਰਾਜ ਮੰਤਰੀ ਜੀ ਕਿਸ਼ਨ ਰੈਡੀ ਸਮੇਤ ਕੇਂਦਰੀ ਸਰਕਾਰ ਦੇ ਮੰਤਰੀਆਂ ਦੀ ਟੀਮ ਜਲਦੀ ਘਾਟੀ ਦਾ ਦੌਰਾ ਕਰਨ ਜਾ ਰਹੀ ਹੈ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Omar Abdullah will be shifted now under house arrest