ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉਮਰ ਤੇ ਫ਼ਾਰੂਕ ਅਬਦੁੱਲ੍ਹਾ ਮਹਿਸੂਸ ਕਰਦੇ ਨੇ ਕਿ ਉਨ੍ਹਾਂ ਨਾਲ ਵਿਸਾਹਘਾਤ ਹੋਇਆ

ਉਮਰ ਤੇ ਫ਼ਾਰੂਕ ਅਬਦੁੱਲ੍ਹਾ ਮਹਿਸੂਸ ਕਰਦੇ ਨੇ ਕਿ ਉਨ੍ਹਾਂ ਨਾਲ ਵਿਸਾਹਘਾਤ ਹੋਇਆ

ਸ੍ਰੀਮਤੀ ਸਫ਼ੀਆ ਅਬਦੁੱਲ੍ਹਾ ਖ਼ਾਨ ਨੇ ਕਿਹਾ ਹੈ ਕਿ – ‘ਮੇਰਾ ਭਰਾ ਉਮਰ ਤੇ ਪਿਤਾ ਫ਼ਾਰੂਕ ਅਬਦੁੱਲ੍ਹਾ ਮਹਿਸੂਸ ਕਰਦੇ ਹਨ ਕਿ ਭਾਰਤ ਸਰਕਾਰ ਨੇ ਉਨ੍ਹਾਂ ਨਾਲ ਵਿਸ਼ਵਾਸਘਾਤ ਕਰਦਿਆਂ ਜੰਮੂ–ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ–370 ਖ਼ਤਮ ਕੀਤੀ ਹੈ।’ ਅਬਦੁੱਲ੍ਹਾ ਪਰਿਵਾਰ ’ਚੋਂ ਸ੍ਰੀਮਤੀ ਸਫ਼ੀਆ ਪਹਿਲੇ ਅਜਿਹੇ ਵਿਅਕਤੀ ਹਨ, ਜਿਨ੍ਹਾਂ ਨੇ ਪਿਓ–ਪੁੱਤਰ ਨੂੰ ਹਿਰਾਸਤ ਵਿੱਚ ਲਏ ਜਾਣ ਦੇ ਲਗਭਗ ਡੇਢ ਮਹੀਨੇ ਬਾਅਦ ਆਪਣੀ ਚੁੱਪੀ ਤੋੜੀ ਹੈ।

 

 

ਸ੍ਰੀਮਤੀ ਸਫ਼ੀਆ ਅਬਦੁੱਲ੍ਹਾ ਖ਼ਾਨ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਫ਼ਾਰੂਕ ਅਬਦੁੱਲ੍ਹਾ ਨੂੰ ਜਨ–ਸੁਰੱਖਿਆ ਕਾਨੂੰਨ ਅਧੀਨ ਬੀਤੀ 15 ਸਤੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਤਦ ਤੱਕ ਉਹ ਆਪਣੇ ਘਰ ਵਿੱਚ ਹੀ ਨਜ਼ਰਬੰਦ ਸਨ।

 

 

ਉਨ੍ਹਾਂ ਦੱਸਿਆ,‘ਮੇਰੇ ਪਿਤਾ ਘਰ ਵਿੱਚ ਸੁੱਤੇ ਪਏ ਸਨ; ਜਦੋਂ ਇੱਕ ਮੈਜਿਸਟ੍ਰੇਟ ਆਪਣੇ ਹੋਰ ਅਧਿਕਾਰੀਆਂ ਸਮੇਤ ਰਾਤ ਸਮੇਂ ਘਰੇ ਆ ਗਏ। ਪਹਿਲਾਂ ਉਨ੍ਹਾਂ ਨੇ ਮੇਰੇ ਪਿਤਾ ਦੀ ਸਿਹਤ ਬਾਰੇ ਪੁੱਛਿਆ ਤੇ ਫਿਰ ਉਨ੍ਹਾਂ ਨੂੰ ਇੱਕ ਫ਼ਾਈਲ ਫੜਾ ਦਿੱਤੀ, ਜਿਸ ਵਿੱਚ ਉਨ੍ਹਾਂ ਦੀ ਗ੍ਰਿਫ਼ਤਾਰੀ ਦੇ ਕਾਰਨ ਬਿਆਨ ਕੀਤੇ ਗਏ ਸਨ।’ ਸ੍ਰੀਮਤੀ ਸਫ਼ੀਆ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਚੁੱਪ ਕਰ ਕੇ ਬੈਠਣ ਵਾਲਿਆਂ ਵਿੱਚੋਂ ਨਹੀਂ ਹਨ।

 

 

ਡਾ. ਫ਼ਾਰੁਕ ਅਬਦੁੱਲ੍ਹਾ ਜੰਮੂ–ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਸਨ ਤੇ ਇਸ ਵੇਲੇ ਉਹ ਸ੍ਰੀਨਗਰ ਤੋਂ ਸੰਸਦ ਮੈਂਬਰ ਵੀ ਹਨ। ਉਨ੍ਹਾਂ ਨੂੰ ਜਿਹੜੇ ਕਾਨੂੰਨ ਅਧੀਨ ਗ੍ਰਿਫ਼ਤਾਰ ਕੀਤਾ ਗਿਆ ਹੈ, ਉਸ ਅਧੀਨ ਉਨ੍ਹਾਂ ਨੂੰ ਤਿੰਨ ਮਹੀਨਿਆਂ ਤੱਕ ਲਈ ਹਿਰਾਸਤ ਵਿੱਚ ਰੱਖਿਆ ਜਾ ਸਕਦਾ ਹੈ ਤੇ ਉਨ੍ਹਾਂ ਨੂੰ ਕਿਸੇ ਅਦਾਲਤ ਵਿੱਚ ਵੀ ਪੇਸ਼ ਕਰਨ ਦੀ ਜ਼ਰੂਰਤ ਨਹੀਂ ਹੈ।

 

 

‘ਦਿ ਵਾਇਰ’ ਵੱਲੋਂ ਪ੍ਰਕਾਸ਼ਿਤ ਜੁਨੈਦ ਕਾਠਜੂ ਦੀ ਰਿਪੋਰਟ ਮੁਤਾਬਕ ਫਿਰ ਅਗਲੇ ਦਿਨ ਸੋਮਵਾਰ ਭਾਵ 16 ਸਤੰਬਰ ਨੂੰ ਜੰਮੂ–ਕਸ਼ਮੀਰ ਦੇ ਤਿੰਨ ਵਾਰ ਮੁੱਖ ਮੰਤਰੀ ਰਹੇ ਡਾ. ਫ਼ਾਰੂਕ ਅਬਦੁੱਲ੍ਹਾ ਦੀ ਗੁਪਕਾਰ ਰੋਡ ਸਥਿਤ ਰਿਹਾਇਸ਼ਗਾਹ ਨੂੰ ਹੀ ਜੇਲ੍ਹ ਦਾ ਰੂਪ ਦੇ ਦਿੱਤਾ ਗਿਆ। ਜਨ–ਸੁਰੱਖਿਆ ਕਾਨੂੰਨ ਸਾਲ 1978 ’ਚ ਡਾ. ਫ਼ਾਰੁਕ ਅਬਦੁੱਲ੍ਹਾ ਦੇ ਪਿਤਾ ਤੇ ਨੈਸ਼ਨਲ ਕਾਨਫ਼ਰੰਸ ਦੇ ਬਾਨੀ ਸ਼ੇਖ਼ ਅਬਦੁੱਲ੍ਹਾ ਨੇ ਲਾਗੂ ਕੀਤਾ ਸੀ। ਹੁਣ ਤੱਕ ਇਸ ਕਾਨੂੰਨ ਦੀ ਵਰਤੋਂ ਅੱਤਵਾਦੀਆਂ ਜਾਂ ਵੱਖਵਾਦੀ ਆਗੂਆਂ ਨੂੰ ਹਿਰਾਸਤ ਵਿੱਚ ਰੱਖਣ ਲਈ ਕੀਤੀ ਜਾਂਦੀ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Omar and Farooq Abdullah feel betrayed says Abdullah family