ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

OMG : ਕਾਰ ਚਲਾ ਰਹੇ ਆਦਮੀ ਨੂੰ ਹੈਲਮੇਟ ਨਾ ਪਾਉਣ ਲਈ ਮਿਲਿਆ ਚਲਾਨ 

ਯੂਪੀ ਵਿੱਚ ਆਰਟੀਓ ਨੇ ਕਾਰ ਚਾਲਕ ਨੂੰ ਹੈਲਮੇਟ ਨਾ ਪਾਉਣ ਲਈ ਚਲਾਨ ਭੇਜ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਘਟਨਾ ਹਮੀਰਪੁਰ ਜ਼ਿਲ੍ਹੇ ਦੇ ਮੰਨਾ ਪਿੰਡ ਦੀ ਹੈ। ਰਿਪੋਰਟ ਅਨੁਸਾਰ ਇਹ ਮਾਮਲਾ ਉਸ ਸਮੇਂ ਜ਼ਾਹਰ ਹੋਇਆ ਜਦੋਂ ਲਾਈਟ ਮੋਟਰ ਵਾਹਨ ਦੇ ਮਾਲਕ ਪ੍ਰਸ਼ਾਂਤ ਤਿਵਾਰੀ ਦੇ ਮੋਬਾਈਲ ਵਿੱਚ 500 ਰੁਪਏ ਦਾ ਮੋਬਾਈਲ ਚਲਾਨ ਮਿਲਿਆ।

 

ਆਰਟੀਓ ਦੇ ਸੰਦੇਸ਼ ਵਿੱਚ ਲਿਖਿਆ ਗਿਆ ਸੀ ਕਿ ਤੁਹਾਨੂੰ 500 ਰੁਪਏ ਜੁਰਮਾਨਾ ਲਗਾਇਆ ਗਿਆ ਹੈ ਕਿਉਂਕਿ ਤੁਸੀਂ 30 ਨਵੰਬਰ 2019 ਨੂੰ ਮਹਿੰਦਰਾ ਬੋਲੈਰੋ ਕਾਰ ਚਲਾ ਰਹੇ ਸੀ ਅਤੇ ਹੈਲਮੇਟ ਨਹੀਂ ਪਾਇਆ ਹੋਇਆ ਸੀ। ਕਾਰ ਚਲਾਉਂਦੇ ਸਮੇਂ ਹੈਲਮੇਟ ਨਾ ਪਾਉਣ ਦੀ ਚਲਾਨ ਖ਼ਬਰ ਤੋਂ ਲੋਕ ਹੈਰਾਨ ਹਨ।

 

ਇਸ ਤੋਂ ਪਹਿਲਾਂ ਕਾਨਪੁਰ ਦੇ ਵਸਨੀਕ ਪੀਯੂਸ਼ ਵਰਸ਼ਨੀ ਨੇ ਵੀ ਦਾਅਵਾ ਕੀਤਾ ਹੈ ਕਿ ਉਹ ਹੁਣ ਹੈਲਮਟ ਪਾ ਕੇ ਕਾਰ ਚਲਾਉਂਦਾ ਹੈ ਕਿਉਂਕਿ ਇੱਕ ਵਾਰ ਕਾਰ ਚਲਾਉਣ ਉੱਤੇ ਉਨ੍ਹਾਂ ਦੇ ਹੈਲਮੇਟ ਨਾ ਪਹਿਣਨ ਦਾ ਚਾਲਾਨ ਹੋ ਚੁੱਕਾ ਹੈ।

 

ਪੀਯੂਸ਼ ਨੂੰ 27 ਅਗਸਤ ਨੂੰ ਕਾਰ ਚਲਾਉਂਦੇ ਸਮੇਂ ਹੈਲਮੇਟ ਨਾ ਪਾਉਣ ਦੇ ਚਲਾਨ ਕੱਟਿਆ ਗਿਆ ਸੀ। ਪੁਲਿਸ ਅਤੇ ਆਰਟੀਓ ਦੀ ਇਸ ਘੋਰ ਲਾਪ੍ਰਵਾਹੀ ਦੇ ਵਿਰੋਧ ਵਜੋਂ ਹੁਣ ਉਹ ਕਾਰ ਚਲਾਉਂਦੇ ਸਮੇਂ ਵੀ ਹੈਲਮੇਟ ਪਾਉਂਦਾ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:OMG: The man driving the car fined Rs 500 for not wearing a helmet in hamirpur district of uttar pradesh