ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੱਜਣ ਦੀ ਅਪੀਲ ’ਤੇ ਸੁਣਵਾਈ ਟਲੀ, ਜੱਜ ਖੰਨਾ ਨੇ ਖੁਦ ਨੂੰ ਅਲੱਗ ਕੀਤਾ

ਸੱਜਣ ਦੀ ਅਪੀਲ ’ਤੇ ਸੁਣਵਾਈ ਟਲੀ, ਜੱਜ ਖੰਨਾ ਨੇ ਖੁਦ ਨੂੰ ਅਲੱਗ ਕੀਤਾ

ਸੁਪਰੀਮ ਕੋਰਟ ਦੇ ਜੱਜ ਸੰਜੀਵ ਖੰਨਾ ਨੇ 1984 ਦੇ ਸਿੱਖ ਕਤਲੇਆਮ ਨਾਲ ਜੁੜੇ ਇਕ ਮਾਮਲੇ ਵਿਚ ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ ਦੀ ਅਪੀਲ ਉਤੇ ਸੁਣਵਾਈ ਤੋਂ ਖੁਦ ਨੂੰ ਸੋਮਵਾਰ ਨੂੰ ਅਲੱਗ ਕਰ ਲਿਆ ਹੈ।

 

ਸੱਜਣ ਕੁਮਾਰ ਨੇ 1984 ਦੇ ਸਿੱਖ ਕਤਲੇਆਮ ਨਾਲ ਜੁੜੇ ਇਕ ਮਾਮਲੇ ਵਿਚ ਦਿੱਲੀ ਹਾਈ ਕੋਰਟ ਵੱਲੋਂ ਉਨ੍ਹਾਂ ਨੂੰ ਦੋਸ਼ੀ ਬਣਾਏ ਜਾਣ ਦੇ ਆਦੇਸ਼ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਹੈ। ਜਿਸ ਉਤੇ ਅੱਜ ਸੁਣਵਾਈ ਕੀਤੀ ਜਾਣੀ ਸੀ, ਜੱਜ ਸੰਜੀਵ ਖੰਨਾ ਦੇ ਅਲੱਗ ਹੋਣ ਨਾਲ ਸੁਣਵਾਈ ਟਲ ਗਈ। ਇਹ ਮਾਮਲਾ ਸੁਣਵਾਈ ਲਈ ਮੁੱਖ ਜੱਜ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲਾ ਬੈਂਚ ਦੇ ਸਾਹਮਣੇ ਆਇਆ ਸੀ।

 

73 ਸਾਲਾ ਸੱਜਣ ਕੁਮਾਰ ਨੂੰ ਹਾਈਕੋਰਟ ਨੇ 17 ਦਸੰਬਰ ਨੂੰ ਉਮਰ ਕੈਦ ਦੀ ਸਜਾ ਸੁਣਾਈ ਸੀ। ਇਹ ਸਜਾ ਕੱਟਣ ਲਈ ਉਨ੍ਹਾਂ ਨੇ 31 ਦਸੰਬਰ 2018 ਨੂੰ ਹੇਠਲੀ ਅਦਾਲਤ ਦੇ ਸਾਹਮਣੇ ਸਮਰਪਣ ਕੀਤਾ ਸੀ।

 

ਇਹ ਮਾਮਲਾ 1 ਅਤੇ 2 ਨਵੰਬਰ 1984 ਨੂੰ ਦੰਗਿਆਂ ਦੌਰਾਨ ਦੱਖਣੀ ਪੱਛਮੀ ਦਿੱਲੀ ਵਿਚ ਸਥਿਤ ਦਿੱਲੀ ਛਾਉਣੀ ਦੇ ਰਾਜ ਨਗਰ ਪਾਰਟ 1 ਵਿਚ ਪੰਜ ਸਿੱਖਾਂ ਦਾ ਕਤਲ ਅਤੇ ਰਾਜ ਨਗਰ ਪਾਰਟ 2 ਵਿਚ ਇਕ ਗੁਰਦੁਆਰੇ ਨੂੰ ਅੱਗ ਲਗਾਉਣ ਨਾਲ ਜੁੜਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:On appeal of 1984 anti-Sikh riots convict Sajjan Kumar Justice Sanjiv Khanna rescues himself from hearing