ਤਿੰਨ ਤਲਾਕ ਉਤੇ ਚਰਚਾ ਦੌਰਾਨ ਵੀਰਵਾਰ ਨੂੰ ਸਪੀਕਰ ਦੀ ਸੀਟ ਉਤੇ ਸਦਨ ਵਿਚ ਅਗਵਾਈ ਕਰ ਰਹੀ ਭਾਜਪਾ ਆਗੂ ਰਮਾ ਦੇਵੀ ਉਤੇ ਸਮਾਜਵਾਦੀ ਪਾਰਟੀ ਦੇ ਐਮਪੀ ਆਜਮ ਖਾਨ ਦੀ ਟਿੱਪਣੀ ਦਾ ਮਾਮਲਾ ਇਕ ਦਿਨ ਬਾਅਦ ਵੀ ਰੁਕਣ ਦਾ ਨਾਮ ਨਹੀਂ ਲੈ ਰਿਹਾ। ਇਸ ਮਾਮਲੇ ਉਤੇ ਸ਼ੁੱਕਰਵਾਰ ਨੂੰ ਵੀ ਲੋਕ ਸਭਾ ਵਿਚ ਮੈਂਬਰਾਂ ਨੇ ਜੰਮਕੇ ਹੰਗਾਮਾ ਕੀਤਾ ਅਤੇ ਸਦਨ ਵਿਚ ਆਜਮ ਖਾਨ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ।
ਲੋਕ ਸਭਾ ਵਿਚ ਮੈਂਬਰਾਂ ਦੀ ਇਸ ਮੰਗ ਅਤੇ ਹੰਗਾਮੇ ਦੇ ਚਲਦਿਆਂ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਪਹਿਲਾਂ ਸਾਰੀਆਂ ਪਾਰਟੀਆਂ ਦੇ ਆਗੂਆਂ ਨਾਲ ਇਸ ਮੁੱਦੇ ਉਤੇ ਮੀਟਿੰਗ ਬੁਲਾਉਣਗੇ ਅਤੇ ਉਸ ਤੋਂ ਬਾਅਦ ਫੈਸਲਾ ਕੀਤਾ ਜਾਵੇਗਾ।
ਜਦੋਂਕਿ, ਲੋਕ ਸਭਾ ਵਿਚ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਆਜਖ ਖਾਨ ਨੂੰ ਜਾਂ ਤਾਂ ਮੁਆਫੀ ਮੰਗਣੀ ਚਾਹੀਦੀ ਹੈ ਜਾਂ ਉਨ੍ਹਾਂ ਨੂੰ ਸਦਨ ਵਿਚੋਂ ਮੁਅੱਤਲ ਕੀਤਾ ਜਾਵੇ। ਤਾਂ ਉਥੇ, ਲੋਕ ਸਭਾ ਮੈਂਬਰ ਆਜਮ ਖਾਨ ਦੇ ਆਚਰਣ ਉਤੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਕਿਹਾ ਕਿ ਇਹ ਪੁਰਸ਼ਾਂ ਸਮੇਤ ਸਾਰੇ ਮੈਂਬਰਾਂ ਉਤੇ ਧੱਬਾ ਹੈ।
ਇਸ ਮਾਮਲੇ ਉਤੇ ਖੁਦ ਰਮਾ ਦੇਵੀ ਨੇ ਆਜਮ ਖਾਨ ਤੋਂ ਮੁਆਫੀ ਦੀ ਮੰਗ ਕੀਤੀ ਸੀ। ਰਮਾ ਦੇਵੀ ਨੇ ਕਿਹਾ ਕਿ ਆਜਮ ਖਾਨ ਨੇ ਕਦਮੇ ਵੀ ਮਹਿਲਾਵਾਂ ਦਾ ਸਨਮਾਨ ਨਹੀਂ ਕੀਤਾ।