ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲਾਲੂ ਪ੍ਰਸਾਦ ਯਾਦਵ ਦੇ ਜਨਮ ਦਿਨ ’ਤੇ ਕੱਟਿਆ 32 ਕਿਲੋ ਦਾ ਕੇਕ

ਆਰਜੇਡੀ ਦੇ ਕੌਮੀ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਮੰਗਲਵਾਰ ਨੂੰ 72 ਸਾਲ ਦੇ ਹੋ ਗਏ। ਲਾਲੂ ਚਾਰਾ ਘੁਟਾਲਾ ਮਾਮਲੇ ਚ ਸਜ਼ਾਯਾਫਤਾ ਹਨ ਤੇ ਮੌਜੂਦਾ ਸਮੇਂ ਚ ਰਾਂਚੀ ਦੇ ਇਕ ਹਸਪਤਾਲ ਚ ਇਲਾਜ ਕਰਵਾ ਰਹੇ ਹਨ। ਪਟਨਾ ਵਿਖੇ ਰਾਸ਼ਟਰੀ ਜਨਤਾ (ਆਰਜੇਡੀ) ਦੇ ਮੁਖੀ ਦੇ ਲਾਲੂ ਦੇ ਜਨਮ ਦਿਨ ਤੇ ਪਾਰਟੀ ਵਰਕਰਾਂ ਨੇ ਉਨ੍ਹਾਂ ਦੀ ਗੈਰਹਾਜ਼ਰੀ ਚ 32 ਕਿਲੋ ਦਾ ਕੇਕ ਕੱਟਿਆ ਤੇ ਉਨ੍ਹਾਂ ਲਈ ਚੰਗੀ ਸਿਹਤ ਤੇ ਲੰਮੀ ਉਮਰ ਹੋਣ ਦੀ ਪ੍ਰਾਰਥਨਾ ਕੀਤੀ।

 

 

ਲਾਲੂ ਦੇ ਵੱਡੇ ਬੇਟੇ ਤੇਜਪ੍ਰਤਾਪ ਯਾਦਵ ਨੇ ਆਪਣੇ ਘਰ ਵਿਖੇ ਕੇਕ ਕੱਟ ਕੇ ਆਪਣੇ ਪਿਤਾ ਦਾ ਜਨਮਦਿਨਿ ਮਨਾਇਆ। ਤੇਜਪ੍ਰਤਾਪ ਦੇ ਛੋਟੇ ਭਰਾ ਤੇ ਲਾਲੂ ਦੀ ਗੈਰਹਾਜ਼ਰੀ ਚ ਆਰਜੇਡੀ ਦੀ ਕਮਾਨ ਸੰਭਾਲਣ ਵਾਲੇ ਤੇਜਸਵੀ ਯਾਦਵ ਲੋਕ ਸਭਾ ਚੋਣਾਂ ਚ ਆਪਣੀ ਪਾਰਟੀ ਨੂੰ ਮਿਲੀ ਕਰਾਰੀ ਹਾਰ ਮਗਰੋਂ ਸਿਆਸਤ ਤੋਂ ਦੂਰ ਹਨ।

 

ਤੇਜਪ੍ਰਤਾਪ ਨੇ ਕਿਹਾ, ਮੈਂ ਆਪਣੇ ਪਿਤਾ ਦੇ ਸਿਹਤਮੰਦ ਅਤੇ ਜਲਦ ਰਿਹਾਈ ਲਈ ਪ੍ਰਾਰਥਨਾ ਕਰਦਾ ਹਾਂ। ਮੈਂ ਉਨ੍ਹਾਂ ਨੂੰ ਆਪਣੀ ਸ਼ੁੱਭਕਾਮਨਾਵਾਂ ਦਿੰਦਿਆਂ ਇਕ ਚਿੱਠੀ ਲਿਖੀ ਹੈ।

 

ਕੇਕ ਕੱਟ ਸਮਾਗਮ ਚ ਸ਼ਾਮਲ ਹੋਣ ਬਾਰੇ ਉਨ੍ਹਾਂ ਕਿਹਾ ਕਿ ਮੈਂ ਆਪਣੀ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰ ਰਿਹਾ ਹਾਂ, ਪਿਤਾ ਦੇ ਜਨਮਦਿਨ ’ਤੇ ਉਨ੍ਹਾਂ ਦੀ ਵਿਰਾਸਤ ਨੂੰ ਮਜ਼ਬੂਤ ਕਰਨ ਤੋਂ ਵੱਧ ਕੇ ਕੀ ਚੰਗਾ ਹੋ ਸਕਦਾ ਹੈ।

 

ਲਾਲੂ ਦੀ ਪਤਨੀ ਰਾਬੜੀ ਦੇਵੀ ਨੇ ਵੀ ਆਪਣੇ ਪਤੀ ਲਾਲੂ ਪ੍ਰਸਾਦ ਯਾਦਵ ਨੂੰ ਟਵੀਟ ਕਰਕੇ ਜਨਮਦਿਨ ਦੀਆਂ ਮੁਬਾਰਕਾਂ ਦਿੰਦਿਆਂ ਉਨ੍ਹਾਂ ਨੂੰ ਅਵਤਾਰ ਦੱਸਦਿਆਂ ਬਾਕੀ ਉਮਰ ਲੱਗ ਜਾਣ ਦੀ ਦੀ ਕਾਮਨਾ ਕੀਤੀ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਲਾਲੂ ਦੀ ਸਿਹਤਯਾਬੀ ਲਈ ਪ੍ਰਾਰਥਨਾ ਕੀਤੀ ਹੈ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:on Lalu yadav 72rd birthday RJD workers cut cake of 32 kg