ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਿਸਮਤ ਬਣਾਉਣ ਵਾਲੇ 'ਆਸ਼ੂਭਾਈ ਮਹਾਰਾਜ' ’ਤੇ ਲੱਗ‌ਿਆ ਗੈਂਗਰੇਪ ਦਾ ਦੋਸ਼, ਗ੍ਰਿਫ਼ਤਾਰ

ਮਾਂ-ਬੇਟੀ ਨਾਲ ਬਲਾਤਕਾਰ ਕਰਨ ਵਾਲੇ ਕਥਿਤ ਦੋਸ਼ੀ ਜੋਤਸ਼ੀ ਆਸ਼ੂਤੋਸ਼ ਮਹਾਰਾਜ ਨੂੰ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਸ਼ਾਹਦਰਾ ਇਲਾਕੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਕ੍ਰਾਈਮ ਬ੍ਰਾਂਚ ਦੀ ਟੀਮ ਆਸ਼ੂ ਮਹਾਰਾਜ ਤੋਂ ਪੁੱਛਗਿੱਛ ਕਰ ਰਹੀ ਹੈ। ਪੁਲਿਸ ਪਿਛਲੇ ਕਈ ਦਿਨਾਂ ਤੋਂ ਉਸਦੀ ਭਾਲ ਚ ਲੱਗੀ ਹੋਈ ਸੀ।


ਜਾਣਕਾਰੀ ਮੁਤਾਬਕ ਗਾਜਿ਼ਆਬਾਦ ਦੀ ਰਹਿਣ ਵਾਲੀ ਇੱਕ ਔਰਤ ਆਸ਼ੂਤੋਸ਼ ਮਹਾਰਾਜ ਉਰਫ ਆਸਿਫ ਖ਼ਾਨ ਖਿਲਾਫ ਬਲਾਤਕਾਰ ਦਾ ਮਾਮਲਾ ਦਰਜ ਕਰਵਾਇਆ ਸੀ। ਔਰਤ ਨੇ ਦੋਸ਼ ਲਗਾਇਆ ਸੀ ਕਿ ਆਸ਼ੂ ਬਾਬੇ ਨੇ ਦਿੱਲੀ ਦੇ ਆਪਣੇ ਆਸ਼ਰਮ ਚ ਉਸ ਨਾਲ ਕਈ ਸਾਲਾਂ ਤੱਕ ਸਮੂਹਿਕ ਬਲਾਤਕਾਰ ਕੀਤਾ। ਜਿਸ ਵਿਚ ਬਾਬੇ ਤੋਂ ਇਲਾਵਾ ਉਸਦਾ ਮੁੰਡਾ ਅਤੇ ਦੋਸਤ ਵੀ ਸ਼ਾਮਲ ਸਨ।


ਅਸਲੀ ਨਾਂ ਆਸਿਫ਼ ਖ਼ਾਨ


ਜਾਂਚ ਦੌਰਾਨ ਕ੍ਰਾਈਮ ਬ੍ਰਾਂਚ ਨੂੰ ਪਤਾ ਚੱਲਿਆ ਕਿ ਜੋਤਸ਼ੀ ਦਾ ਚੋਲ਼ਾ ਪਾ ਕੇ ਲੋਕਾਂ ਨੂੰ ਬੇਵਕੂਫ ਬਣਾਉਣ ਵਾਲੇ ਇਸ ਬਾਬੇ ਦਾ ਅਸਲ ਨਾਂ ਆਸਿਫ਼ ਖ਼ਾਨ ਹੈ। ਚੋਣ ਕਮਿਸ਼ਨ ਦੀ ਵੋਟਰ ਸੂਚੀ ਚ ਵੀ ਆਸ਼ੂ ਭਾਈ ਗੁਰੂਜੀ ਦੀ ਫ਼ੋਟੋ ਸਾਹਮਣੇ ਉਸਦਾ ਨਾਂ ਆਸਿਫ਼ ਖ਼ਾਨ ਲਿਖਿਆ ਹੋਇਆ ਹੈ। ਉਸਦੇ ਬੇਟੇ ਦੀ ਫ਼ੋਟੋ ਸਾਹਮਣੇ ਉਸਦਾ ਨਾਂ ਸਮਰ ਖ਼ਾਨ ਲਿਖ‌ਿਆ ਹੋਇਆ ਹੈ। ਵੋਟਰ ਸੂਚੀ ਚ ਪਿਓ-ਪੁੱਤ ਦਾ ਨਾਮ ਗਲਤੀ ਨਾਲ ਗਲਤ ਲਿਖੇ ਜਾਣ ਦੀ ਗੁੰਜਾਇਸ਼ ਨਾ ਦੇ ਬਰਾਬਰ ਹੀ ਹੇ। ਸਮਰ ਖਾਨ ਦਾ ਜਨਮ ਵਜੀਰਪੁਰ ਜੇਜੇ ਕਲੋਨੀ ਚ ਹੋਇਆ ਸੀ।

 

ਆਸਿਫ ਜੋਤਸ਼ੀ ਅਤੇ ਤੰਤਰ-ਮੰਤਰ ਦਾ ਕੰਮ ਕਰਦਾ ਸੀ। ਜਿਸ ਕਾਰਨ ਆਸਿਫ ਅਤੇ ਉਸਦੇ ਪਿਤਾ ਵਿਚਾਲੇ ਚੰਗੀ ਨਹੀਂ ਸੀ ਬਣਦੀ ਜਿਸ ਕਾਰਨ ਪਿਤਾ ਨੇ ਆਸਿਫ ਨੂੰ 20 ਸਾਲ ਪਹਿਲਾਂ ਘਰੋਂ ਕੱਢ ਦਿੱਤਾ ਸੀ। ਜਿਸਤੋਂ ਬਾਅਦ ਆਸਿਫ ਨੇ ਆਸ਼ੂ ਬਣ ਕੇ ਜੋਤਸ਼ੀ ਦਾ ਕੰਮ ਸ਼ੁਰੂ ਕੀਤਾ ਅਤੇ ਲੋਕਾਂ ਨੂੰ ਠੱਗ ਕੇ ਕਰੋੜਾਂ ਦੀ ਜਾਇਦਾਦ ਬਣਾ ਲਈ। ਆਸਿਫ ਦੇ ਪਰਿਵਾਰ ਵਰਤਮਾਨ ਚ ਵੀ ਵਜੀਰਪੁਰ ਜੇਜੇ ਕਾਲੋਨੀ ਚ ਹੀ ਰਹਿੰਦੇ ਹਨ।

 

ਆਸਿਫ ਤੇ ਲੱਗੇ ਦੋਸ਼ਾਂ ਮੁਤਾਬਕ ਔਰਤ ਦੀ ਬੀਮਾਰ ਧੀ ਦਾ ਇਲਾਜ ਕਰਨ ਦੇ ਬਹਾਨੇ ਦੋਸ਼ੀ ਆਸ਼ੂ ਮਹਾਰਾਜ ਨੇ ਔਰਤ ਅਤੇ ਉਸਦੀ ਨਾਬਾਲਿਗ ਧੀ ਨਾਲ ਆਪਣੀ ਰੋਹਿਣੀ ਆਸ਼ਰਮ ਚ ਲਿਜਾ ਕੇ ਦੋਨਾਂ ਨਾਲ ਬਲਾਤਕਾਰ ਕੀਤਾ। ਗੁਆਂਢੀਆਂ ਮੁਤਾਬਕ ਬਾਬੇ ਦੇ ਆਸ਼ਰਮ ਚ ਜਨਮ ਕੁੰਡਲੀ, ਹੱਥਾਂ ਦੀਆਂ ਲਕੀਰਾਂ, ਤੰਤਰ-ਮੰਤਰ ਅਤੇ ਕਈ ਤਰ੍ਹਾਂ ਦੇ ਇਲਾਜ ਹੁੰਦੇ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:On luck making asubhai Maharaj found gang charged arrested