ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

RSS ਦਾ ਪ੍ਰਧਾਨ ਮੰਤਰੀ ਭਾਰਤ ਮਾਤਾ ਨਾਲ ਝੂਠ ਬੋਲਦਾ ਹੈ: ਰਾਹੁਲ ਗਾਂਧੀ

ਦੇਸ਼ 'ਚ ਹਿਰਾਸਤ ਕੇਂਦਰ (ਡਿਟੈਂਸ਼ਨ ਸੈਂਟਰ) ਨਾ ਹੋਣ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ਬਾਰੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਉਨ੍ਹਾਂ 'ਤੇ ਨਿਸ਼ਾਨਾ ਸਾਧਿਆ ਹੈ। ਰਾਹੁਲ ਦੇ ਦੋਸ਼ ਲਗਾਇਆ ਕਿ 'ਆਰਐਸਐਸ ਦੇ ਪ੍ਰਧਾਨ ਮੰਤਰੀ' ਭਾਰਤ ਮਾਤਾ ਨਾਲ ਝੂਠ ਬੋਲਦੇ ਹਨ। ਅਸਾਮ 'ਚ ਡਿਟੈਂਸ਼ਨ ਸੈਂਟਰ ਨਾਲ ਸਬੰਧਤ ਇੱਕ ਖਬਰ ਸ਼ੇਅਰ ਕਰਦਿਆਂ ਰਾਹੁਲ ਨੇ ਟਵੀਟ ਕੀਤਾ, "ਆਰਐਸਐਸ ਦਾ ਪ੍ਰਧਾਨ ਮੰਤਰੀ ਭਾਰਤ ਮਾਤਾ ਨਾਲ ਝੂਠ ਬੋਲਦਾ ਹੈ।"
 

ਦਰਅਸਲ ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੇ ਰਾਮਲੀਲਾ ਮੈਦਾਨ 'ਚ ਇੱਕ ਰੈਲੀ ਵਿੱਚ ਕਿਹਾ ਸੀ ਕਿ ਦੇਸ਼ 'ਚ ਹਿਰਾਸਤ ਕੇਂਦਰ ਬਾਰੇ ਫੈਲਾਈ ਜਾ ਰਹੀਆਂ ਅਫਵਾਹਾਂ ਬਿਲਕੁਲ ਝੂਠ ਹਨ। ਮੋਦੀ ਨੇ ਰੈਲੀ 'ਚ ਕਿਹਾ ਸੀ, "ਨਾਗਰਿਕਤਾ ਸੋਧ ਕਾਨੂੰਨ ਅਤੇ ਐਨਆਰਸੀ ਦਾ ਇੱਕ-ਦੂਜੇ ਨਾਲ ਕੋਈ ਸਬੰਧ ਨਹੀਂ ਹੈ। ਦੇਸ਼ ਦੇ ਮੁਸਲਮਾਨਾਂ ਨੂੰ ਡਿਟੈਂਸ਼ਨ ਸੈਂਟਰ 'ਚ ਨਹੀਂ ਭੇਜਿਆ ਜਾ ਰਿਹਾ, ਨਾ ਹੀ ਹਿੰਦੋਸਤਾਨ 'ਚ ਕੋਈ ਡਿਟੈਂਸ਼ਨ ਸੈਂਟਰ ਹੈ। ਕਾਂਗਰਸ ਅਤੇ ਅਰਬਨ ਨਕਸਲੀਆਂ ਵਲੋਂ ਉੱਡਾਈਆਂ ਗਈਆਂ ਡਿਟੈਂਸ਼ਨ ਸੈਂਟਰ ਦੀਆਂ ਅਫਵਾਹਾਂ ਝੂਠ ਹਨ। ਦੇਸ਼ ਨੂੰ ਤਬਾਹ ਕਰਨ ਦੇ ਨਾਪਾਕ ਇਰਾਦਿਆਂ ਨਾਲ ਇਹ ਅਫਵਾਹਾਂ ਉਡਾਈਆਂ ਜਾ ਰਹੀਆਂ ਹਨ।"
 

ਅੱਜ ਰਾਹੁਲ ਗਾਂਧੀ ਨੇ ਇਕ ਵੀਡੀਓ ਨੂੰ ਟਵੀਟ ਕਰਦੇ ਹੋਏ ਲਿਖਿਆ, "ਆਰ.ਐਸ.ਐਸ. ਦਾ ਪ੍ਰਧਾਨ ਮੰਤਰੀ ਭਾਰਤ ਮਾਤਾ ਨਾਲ ਝੂਠ ਬੋਲਦਾ ਹੈ।" ਉਨ੍ਹਾਂ ਨੇ ਜਿਸ ਵੀਡੀਓ ਨੂੰ ਟਵੀਟ ਕੀਤਾ ਹੈ, ਉਸ 'ਚ ਅਸਾਮ ਦੇ ਇੱਕ ਡਿਟੈਂਸ਼ਨ ਸੈਂਟਰ ਦਾ ਜ਼ਿਕਰ ਕੀਤਾ ਹੈ। ਰਾਹੁਲ ਗਾਂਧੀ ਨੇ ਆਪਣੇ ਟਵੀਟ 'ਤੇ ਝੂਠ ਝੂਠ ਝੂਠ ਦਾ ਹੈੱਸ਼ਟੈਗ ਵੀ ਲਗਾਇਆ ਹੈ।
 

ਦੱਸਣਯੋਗ ਹੈ ਕਿ ਨਾਗਰਿਕਤਾ ਸੋਧ ਕਾਨੂੰਨ ਬਣਨ ਤੋਂ ਬਾਅਦ ਇਸ ਦਾ ਵਿਰੋਧ ਕਰ ਰਹੇ ਦਲ, ਸੰਗਠਨ ਅਤੇ ਪ੍ਰਦਰਸ਼ਨਕਾਰੀ ਇਸ ਨੂੰ ਦੇਸ਼ ਭਰ 'ਚ ਐਨ.ਆਰ.ਸੀ. ਲਾਗੂ ਕੀਤੇ ਜਾਣ ਦੀ ਦਿਸ਼ਾ 'ਚ ਚੁੱਕਿਆ ਗਿਆ ਕਦਮ ਦੱਸ ਰਹੇ ਹਨ। ਸੀ.ਏ.ਏ. ਦੇ ਵਿਰੋਧੀ ਇਸ ਦੇ ਪੱਖ 'ਚ ਇਹ ਦਲੀਲ ਵੀ ਦੇ ਰਹੇ ਹਨ ਕਿ ਐਨ.ਆਰ.ਸੀ. 'ਚ ਜੋ ਲੋਕ ਆਪਣੀ ਨਾਗਰਿਕਤਾ ਸਾਬਤ ਕਰਨ ਲਈ ਦਸਤਾਵੇਜ਼ ਮੁਹੱਈਆ ਨਹੀਂ ਕਰਵਾ ਸਕਣਗੇ, ਉਨ੍ਹਾਂ ਨੂੰ ਕੈਦ ਕਰਨ ਲਈ ਦੇਸ਼ ਭਰ 'ਚ ਜਗ੍ਹਾ-ਜਗ੍ਹਾ ਡਿਟੈਂਸ਼ਨ ਸੈਂਟਰ ਬਣਾਏ ਜਾ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:On Rahul Gandhi Jhooth jibe at PM Modi BJP Amit Malviya scathing comeback