ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੋਰਾਂ ਵਰਗਾ ਅਕਸ ਬਣਾ ਦਿੱਤਾ : ਵਿਜੈ ਮਾਲਿਆ

ਚੋਰਾਂ ਵਰਗਾ ਅਕਸ ਬਣਾ ਦਿੱਤਾ ਦਿੱਤੀ : ਵਿਜੈ ਮਾਲਿਆ

ਵਿਜੈ ਮਾਲਿਆ ਨੇ ਇਕ ਵਾਰ ਫਿਰ ਪਬਲਿਕ ਸੈਕਟਰ ਬੈਂਕ ਉਤੇ ਕਟਾਖ ਕੀਤਾ ਈਡੀ ਨੇ ਕੱਲ੍ਹ ਇਹ ਜਾਣਕਾਰੀ ਦਿੱਤੀ ਸੀ ਕਿ ਵਿਜੈ ਮਾਲਿਆ ਦੇ ਯੂਨਾਈਟਿਡ ਬਰੁਅਰੀਜ਼ ਹੋਲਡਿੰਗਜ਼ ਲਿਮ. (UBHL) ਦੇ ਸ਼ੇਅਰਾਂ ਦੀ ਵਿਕਰੀ ਤੋਂ 1008 ਕਰੋੜ ਰੁਪਏ ਮਿਲੇ ਹਨ ਫਰਾਰ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਨੇ ਟਵੀਟ ਕਰਕੇ ਲਿਖਿਆ ਕਿ ਅਜੇ ਤੱਕ ਮੇਰੀ ਬ੍ਰਾਂਡਿੰਗ ਚੋਰ ਦੀ ਬਣਾ ਦਿੱਤੀ ਹੈ ਜੋ ਪੀਐਸਯੂ ਬੈਕਾਂ ਦਾ ਪੈਸਾ ਲੈ ਕੇ ਭੱਜ ਗਿਆ ਬੈਂਕਾਂ ਨੇ ਆਪਣੇ ਪੈਸੇ ਦੀ ਰਿਕਵਰੀ ਅੱਜ ਅਤੇ ਪਹਿਲਾਂ ਵੀ ਕਾਫੀ ਰਿਕਵਰੀ ਕਰ ਲਈ ਹੈ ਇਹ ਸਾਰੇ ਮੇਰੇ ਸੇਟਲਮੈਂਟ ਪ੍ਰਸਤਾਵ ਵਿਚ ਵੀ ਸ਼ਾਮਲ ਸੀ ਤੁਸੀਂ ਭਾਵੇਂ ਕੁਝ ਵੀ ਕਰੋ ਪ੍ਰੰਤੂ ਤੁਹਾਨੂੰ ਗਲਤ ਹੀ ਕਿਹਾ ਜਾਵੇਗਾ ਮੇਰੇ ਨਾਲ ਅਜਿਹਾ ਹੀ ਵਰਤਾਓ ਹੋਇਆ ਹੈ

 

ਈਡੀ ਨੇ ਵਿਜੈ ਮਾਲਿਆ ਦੇ ਖਿਲਾਫ ਚਲ ਰਹੀ ਮਨੀ ਲਾਂਡਿਰਿੰਗ ਜਾਂਚ ਨੂੰ ਲੈ ਕੇ ਏਜੰਸੀਆਂ ਨੇ ਸ਼ੇਅਰਾਂ ਨੂੰ ਜਬਤ ਕੀਤਾ ਸੀ ਇਸ ਸ਼ੇਅਰ ਯੈਸ ਬੈਂਕ ਦੇ ਕੋਲ ਪਏ ਸਨ ਕਰਨਾਟਕ ਉਚ ਅਦਾਲਤ ਨੇ ਹਾਲ ਹੀ ਵਿਚ ਬੈਂਕ ਨੂੰ ਬੇਂਗਲੁਰੂ ਸਥਿਤ ਕਰਜ਼ਾ ਵਸੂਲੀ ਟ੍ਰਿਬਿਊਨਲ ਦੇ ਪੱਖ ਵਿਚ ਇਨ੍ਹਾਂ ਸ਼ੇਅਰਾਂ ਨੂੰ ਸੁਪੁਰਦ ਕਰਨ ਦਾ ਆਦੇਸ਼ ਦਿੱਤਾ ਸੀ

 

ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕਿਹਾ ਕਿ ਇਸ ਤੋਂ ਬਾਅਦ ਡੀਆਰਟੀ ਦੇ ਵਸੂਲੀ ਅਧਿਕਾਰੀ ਨੇ ਯੂਬੀਐਚਐਲ ਦੇ 74,04,932 ਸ਼ੇਅਰਾਂ ਦੀ ਬਿਕਰੀ ਲਈ ਇਸ ਮਹੀਨੇ ਦੀ ਸ਼ੁਰੂਆਤ ਵਿਚ ਨੋਟਿਸ ਪ੍ਰਕਾਸ਼ਤ ਕੀਤਾ ਸੀ

 

ਏਜੰਸੀ ਨੇ ਕਿਹਾ ਕਿ ਈਡੀ ਵੱਲੋਂ ਉਠਾਏ ਗਏ ਕਦਮਾਂ ਤੇ ਦਿੱਤੀ ਗਈਆਂ ਜਾਣਕਾਰੀਆਂ ਅਤੇ ਕਿੰਗਫਿਸ਼ਰ ਏਅਰਲਾਈਨਜ ਅਤੇ ਵਿਜੈ ਮਾਲਿਆ ਉਤੇ ਭਾਰਤੀ ਸਟੇਟ ਬੈਂਕ ਦੀ ਅਗਵਾਈ ਵਾਲੇ ਸਮੂਹ ਦੇ ਭਾਰੀ ਬਕਾਏ ਨੂੰ ਦੇਖਦੇ ਹੋਏ ਵਿਸ਼ੇਸ਼ ਪੀਐਮਐਲਏ ਅਦਾਲਤ ਨੇ 26 ਮਾਰਚ ਨੂੰ ਸ਼ੇਅਰਾਂ ਨੂੰ ਵੇਚਣ ਦੀ ਮਨਜ਼ੂਰੀ ਦਿੱਤੀ

 

ਇਸ ਤੋਂ ਬਾਅਦ ਡੀਆਰਟੀ ਦੇ ਵਸੂਲੀ ਅਧਿਕਾਰੀ ਨੇ ਬੁੱਧਵਾਰ ਨੂੰ ਸ਼ੇਅਰਾਂ ਦੀ ਵਿਕਰੀ ਅਤੇ ਇਸ ਨਾਲ 1008 ਕਰੋੜ ਰੁਪਏ ਮਿਲੇ ਹਨ ਈਡੀ ਨੇ ਦੱਸਿਆ ਕਿ ਯੂਬੀਐਲ ਦੇ ਇਹ ਸ਼ੇਅਰ ਯੂਬੀਐਚਐਲ ਕੋਲ ਸਨ ਅਤੇ ਕਿੰਗਫਿਸ਼ਰ ਏਅਰਲਾਈਨਜ਼ ਨੇ ਕਰਜ਼ੇ ਬਦਲੇ ਇਹ ਸ਼ੇਅਰ ਆਪਣੇ ਕੋਲ ਰੱਖੇ ਸਨ

 

ਜ਼ਿਕਰਯੋਗ ਹੈ ਕਿ ਮਾਲਿਆ ਇਸ ਸਮੇਂ ਲੰਡਨ ਵਿਚ ਹੈ ਅਤੇ ਉਨ੍ਹਾਂ ਨੂੰ ਭਾਰਤ ਲਿਆਉਣ ਲਈ ਕਾਰਵਾਈ ਚਲ ਰਹੀ ਹੈ। ਬੈਂਕ ਨਾਲ 9,000 ਕਰੋੜ ਰੁਪਏ ਦੀ ਕਰਜ਼ਾ ਧੋਖਾਧੜੀ ਮਾਮਲੇ ਵਿਚ ਮਾਲਿਆ ਦੇ ਖਿਲਾਫ ਈਡੀ ਅਤੇ ਸੀਬੀਆਈ ਜਾਂਚ ਕਰ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:on selling Vijay mallya shares of UBHL he said bank created thief type branding