ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਦੇ 400 ਪੈਟਰੋਲ ਪੰਪ ਹੜਤਾਲ ’ਤੇ, ਕੇਜਰੀਵਾਲ ਨੇ ਭਾਜਪਾ ’ਤੇ ਲਾਇਆ ਨਿਸ਼ਾਨਾ

ਗੁਆਂਢੀ ਸੂਬੇ ਯੂਪੀ ਅਤੇ ਹਰਿਆਣਾ ਚ ਸਸਤਾ ਪੈਟਰੋਲ-ਡੀਜ਼ਲ ਹੋਣ ਕਾਰਨ ਦਿੱਲੀ ਚ ਵਿਕਰੀ ਘਟਣ ਕਾਰਨ ਦੁਖੀ ਦਿੱਲੀ ਦੇ ਪੈਟਰੋਲ ਪੰਪ ਮਾਲਿਕ ਸੋਮਵਾਰ ਨੂੰ ਹੜਤਾਲ ਤੇ ਹਨ। ਜਿਸ ਕਾਰਨ ਦਿੱਲੀ ਦੇ ਲਗਭਗ 400 ਪੈਟਰੋਲ ਪੰਪ ਬੰਦ ਹਨ।

 

ਸੀਐਨਜੀ ਪੰਪ ਵੀ ਬੰਦ ਹਨ। ਪੈਟਰੋਲ ਪੰਪ ਮਾਲਿਕਾਂ ਦਾ ਕਹਿਣਾ ਹੈ ਕਿ ਗੁਆਂਢੀ ਸੂਬਿਆਂ ਨੇ ਵੈਟ ਘਟਾ ਕੇ ਆਪਣੀਆਂ ਦਰਾਂ ਘਟਾ ਦਿੱਤੀਆਂ ਹਨ। ਯੂਪੀ ਦੀ ਤੁਲਨਾ ਚ ਦਿੱਲੀ ਚ ਪੈਟਰੋਲ ਲਗਭਗ 3 ਰੁਪਏ ਸਸਤਾ ਅਤੇ ਡੀਜ਼ਲ 2 ਰੁਪਏ ਵਾਧੂ ਮਹਿੰਗਾ ਹੈ। ਜਿਸ ਕਾਰਨ ਦਿੱਲੀ ਵਾਲੇ ਲਵੀ ਯੂਪੀ ਜਾ ਕੇ ਤੇਲ ਭਰਵਾ ਰਹੇ ਹਨ।

 

ਆਲ ਇੰਡੀਆ ਪੈਟਰੋਲੀਅਮ ਡੀਲਰਸ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਅਜੇ ਬੰਸਲ ਨੇ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਕਿ ਲੋਕਾਂ ਨੂੰ ਕੋਈ ਵੀ ਪ੍ਰੇਸ਼ਾਨੀ ਹੋਵੇ। ਦਿੱਲੀ ਸਰਕਾਰ ਅਜਿਹਾ ਹੱਲ ਕੱਢੇ ਜਿਸ ਨਾਲ ਦਿੱਲੀ ਚ ਪੈਟਰੋਲ ਅਤੇ ਡੀਜ਼ਲ ਦੇ ਮੁੱਲ ਗੁਆਂਢੀ ਸੂਬਿਆਂ ਦੇ ਬਰਾਬਰ ਹੋਵੇ ਜਾਂ ਘੱਟ ਹੋਵੇ।

 

ਦੂਜੇ ਪਾਸੇ ਇਸ ਮੁੱਦੇ ਤੇ ਸਿਆਸਤ ਵੀ ਤੇਜ਼ ਹੋ ਗਈ ਹੈ। ਭਾਜਪਾ ਅਤੇ ਆਪ ਨੇ ਇੱਕ ਦੂਜੇ ਤੇ ਪਲਟਵਾਰ ਕੀਤਾ ਹੈ।

 

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੈਟਰੋਲ ਪੰਪ ਮਾਲਿਕਾਂ ਨੇ ਮੈਨੂੰ ਨਿਜੀ ਤੌਰ ਤੇ ਦੱਸਿਆ ਹੈ ਕਿ ਇਹ ਹੜਤਾਲ ਭਾਜਪਾ ਵੱਲੋਂ ਕਰਵਾਈ ਗਈ ਹੈ ਜਿਸ ਨੂੰ ਤੇਲ ਕੰਪਨੀਆਂ ਸਮਰਥਨ ਹੈ। ਭਾਜਪਾ ਦੇ ਲੋਕ ਪੰਪ ਮਾਲਿਕਾਂ ਨੂੰ ਅਜਿਹਾ ਕਰਨ ਲਈ ਦਬਾਅ ਬਣਾ ਰਹੇ ਹਨ। ਭਾਜਪਾ ਨੂੰ ਜਵਾਬ ਲੋਕ ਚੋਣਾਂ ਚ ਦੇਣਗੇ।

 

ਦਿੱਲੀ ਭਾਜਪਾ ਪ੍ਰਧਾਨ ਮਨੋਜ ਤਿਵਾੜੀ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਪੈਟਰੋਲ-ਡੀਜ਼ਲ ਤੇ ਵੈਟ ਘਟਾਉਣ ਨੂੰ ਤਿਆਰ ਨਹੀਂ ਹਨ। ਜਦਕਿ ਹੋਰਨਾਂ ਸੂਬਿਆਂ ਅਤੇ ਕੇਂਦਰ ਸਰਕਾਰ ਨੇ ਘਟਾ ਦਿੱਤੇ ਹਨ। ਕੇਜਰੀਵਾਲ ਜੇਕਰ 5 ਰੁਪਏ ਵੈਟ ਘਟਾ ਦੇਣ ਤਾਂ ਦਿੱਲੀ ਚ ਪੈਟਰੋਲ -ਡੀਜ਼ਲ ਹੋਰਨਾਂ ਸੂਬਿਆਂ ਦੇ ਮੁਕਾਬਲੇ ਕਾਫੀ ਸਸਤਾ ਹੋ ਜਾਵੇਗਾ। ਪਰ ਕੇਜਰੀਵਾਲ ਆਪਣੀ ਜਿ਼ੱਦ ਤੇ ਅੜ੍ਹੇ ਹਨ ਤੇ ਦਿੱਲੀ ਦੇ ਲੋਕਾਂ ਦਾ ਜੀਉਣਾ ਮੁਸ਼ਕਲ ਕਰ ਰਹੇ ਹਨ।


  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:On the 400 petrol pump strike in Delhi Kejriwal on BJP targeted