ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ ਜਾਂਦੇ ਸਮੇਂ PM ਮੋਦੀ ਦੇ ਜਹਾਜ਼ ’ਚ ਆਈ ਖਰਾਬੀ

ਅਮਰੀਕਾ ਜਾਂਦੇ ਸਮੇਂ PM ਮੋਦੀ ਦੇ ਜਹਾਜ਼ ’ਚ ਆਈ ਖਰਾਬੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਮਰੀਕਾ ਦੇ ਹਊਸਟਨ ਜਾਂਦੇ ਹੋਏ ਜਹਾਜ਼ ਵਿਚ ਤਕਨੀਕੀ ਰੁਕਾਵਟ ਕਾਰਨ ਜਰਮਨੀ ਵਿਚ ਫ੍ਰੈਂਕਫਰਟ ਹਵਾਈ ਅੱਡੇ ਰੁਕਣਾ ਪਿਆ।  ਕਰੀਬ ਦੋ ਘੰਟੇ ਰੁਕਣ ਬਾਅਦ ਪ੍ਰਧਾਨ ਮੰਤਰੀ ਮੋਦੀ ਅਮਰੀਕਾ ਲਈ ਰਵਾਨਾ ਹੋ ਗਏ। ਜਰਮਨੀ ਵਿਚ ਭਾਰਤ ਦੀ ਰਾਜਦੂਤ ਮੁਕਤਾ ਤੋਮਰ ਅਤੇ ਕੌਸਲ ਜਨਰਲ ਫ੍ਰੈਂਕਫਰਟ ਪ੍ਰਤਿਭਾ ਪਾਰਕਰ ਨੇ ਪ੍ਰਧਾਨ ਮੰਤਰੀ ਮੋਦੀ ਦਾ ਇੱਥੇ ਆਉਣ ਉਤੇ ਸਵਾਗਤ ਕੀਤਾ।

 

ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕਰਕੇ ਕਿਹਾ ਕਿ ਹਊਸਟਨ ਜਾਂਦੇ ਹੋਏ ਪ੍ਰਧਾਨ ਮੰਤਰੀ ਮੋਦੀ ਫ੍ਰੈਂਕਫਰਟ ਰੁਕੇ। ਜਹਾਜ਼ ਦੇ ਤਕਨੀਕੀ ਰੁਕਾਵਟ ਕਾਰਨ ਦੋ ਘੰਟੇ ਲਈ ਪ੍ਰਧਾਨ ਮੰਤਰੀ ਮੋਦੀ ਫ੍ਰੈਂਕਫਰਟ ਪਹੁੰਚੇ ਜਿੱਥੇ ਭਾਰਤੀ ਰਾਜਦੂਤ ਮੁਕਤਾ ਤੋਮਰ ਨੇ ਉਨ੍ਹਾਂ ਦਾ ਸਵਾਗਤ ਕੀਤਾ।

 

ਪ੍ਰਧਾਨ ਮੰਤਰੀ ਸ਼ੁੱਕਰਵਾਰ ਦੇਰ ਰਾਤ ਨੂੰ ਅਮਰੀਕਾ ਲਈ ਰਵਾਨਾ ਹੋਏ। ਮੋਦੀ 27 ਸਤੰਬਰ ਤੱਕ ਅਮਰੀਕਾ ਵਿਚ ਰਹਿਣਗੇ ਜਿੱਥੇ ਉਹ ਸੰਯੁਕਤ ਰਾਸ਼ਟਰ ਮਹਾ ਸਭਾ ਨੂੰ ਸੰਬੋਧਨ ਕਰਨਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:On the way to howdy modi event to Houston USA PM Narendra Modi made a 2-hour technical halt in Frankfurt Germany