ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਾਹਨਾਂ ਦੇ ਪ੍ਰਦੂਸ਼ਣ ਸਰਟੀਫਿਕੇਟ ’ਤੇ ਲਗੇਗਾ 18 ਫੀਸਦ GST

ਵਾਹਨ ਮਾਲਕਾਂ ਨੂੰ ਆਪਣੇ ਵਾਹਨਾਂ ਲਈ ਪ੍ਰਦੂਸ਼ਣ ਸਰਟੀਫਿਕੇਟ ਹਾਸਲ ਕਰਨ ਲਈ 18 ਫ਼ੀਸਦੀ ਦਾ ਵਸਤੂ ਅਤੇ ਸੇਵਾ ਕਰ (GST) ਦੇਣਾ ਹੋਵੇਗਾ। ਅਗਾਊਂ ਫ਼ੈਸਲਾ ਅਥਾਰਟੀ (AAR) ਨੇ ਇਹ ਵਿਵਸਥਾ ਦਿੱਤੀ ਹੈ। ਏ. ਏ. ਆਰ. ਦੀ ਗੋਆ ਬੈਂਚ ਨੇ ਵੈਂਕਟੇਸ਼ਨ ਆਟੋਮੋਬਾਇਲਸ ਦੀ ਅਪੀਲ ’ਤੇ ਇਹ ਵਿਵਸਥਾ ਦਿੱਤੀ ਹੈ।

 

ਵੈਂਕਟੇਸ਼ਨ ਆਟੋਮੋਬਾਇਲਸ ਨੇ ਜਾਣਨਾ ਚਾਹਿਆ ਸੀ ਕਿ ਕੀ ਸੂਬਾ ਸਰਕਾਰ ਵੱਲੋਂ ਜਾਰੀ ਕੀਤੇ ਜਾਣ ਵਾਲੇ ਪ੍ਰਦੂਸ਼ਣ ਕੰਟਰੋਲ ਸਰਟੀਫਿਕੇਟ (PUAC) ’ਤੇ ਜੀ. ਐੱਸ. ਟੀ. ਦੀ ਛੋਟ ਹੈ। ਏ. ਏ. ਆਰ. ਨੇ ਕਿਹਾ ਕਿ ਬਿਨੇਕਾਰ ਵੱਲੋਂ ਵਾਹਨਾਂ ਲਈ ਪ੍ਰਦੂਸ਼ਣ ਕੰਟਰੋਲ ਸਰਟੀਫਿਕੇਟ ਜਾਰੀ ਕਰਨਾ ਸੇਵਾ ਲੇਖਾ ਕੋਡ (ASC) 9991 (ਟੈਕਸੇਸ਼ਨ ਯੋਗ ਸੇਵਾਵਾਂ ਦੀ ਸੂਚਕ ਅੰਕ ਸੂਚੀ) ਦੇ ਤਹਿਤ ਨਹੀਂ ਆਉਂਦਾ।

 

AAR ਨੇ ਇਸ ਸੇਵਾ ਨੂੰ ‘ਬਚੇ ਹੋਏ ਰੁਝਾਨ’ ਵਾਲੀ ਸੇਵਾ ਮੰਨਦਿਆਂ ਇਸ ’ਤੇ 18 ਫੀਸਦੀ GST ਲਾਏ ਜਾਣ ਦੀ ਵਿਵਸਥਾ ਦਿੱਤੀ ਹੈ। ਸੜਕਾਂ ’ਤੇ ਚੱਲਣ ਵਾਲੇ ਹਰ ਇਕ ਵਾਹਨ ਲਈ PUC ਦੀ ਜ਼ਰੂਰਤ ਹੁੰਦੀ ਹੈ। ਇਸ ਸਰਟੀਫਿਕੇਸ਼ਨ ਦਾ ਮਤਲਬ ਹੈ ਕਿ ਵਾਹਨਾਂ ’ਚ ਨਿਕਾਸੀ ਪ੍ਰਦੂਸ਼ਣ ਨਿਯਮਾਂ ਦੇ ਬਰਾਬਰ ਹੈ ਅਤੇ ਇਹ ਵਾਤਾਵਰਣ ਲਈ ਨੁਕਸਾਨਦੇਹ ਨਹੀਂ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:On vehicles pollution certificate will take a 18 percent GST