ਜੰਮੂ-ਕਸ਼ਮੀਰ ਚ ਪੁੰਛ ਦੇ ਸ਼ਾਹਪੁਰ ਸੈਕਟਰ ਚ ਸੋਮਵਾਰ ਸ਼ਾਮ ਨੂੰ ਪਾਕਿਸਤਾਨ ਵਲੋਂ ਹੋਈ ਭਾਰੀ ਗੋਲਾਬਾਰੀ ਚ ਫ਼ੌਜ ਦਾ ਇਕ ਜਵਾਨ ਸ਼ਹੀਦ ਹੋ ਗਿਆ ਜਦਕਿ ਇਕ ਜਵਾਨ ਜ਼ਖ਼ਮੀ ਹੋ ਗਿਆ ਹੈ। ਗੋਲਾਬਾਰੀ ਦਾ ਮੁੰਹਤੋੜ ਜਵਾਬ ਦਿੰਦਿਆਂ ਹੋਇਆਂ ਭਾਰਤੀ ਫ਼ੌਜ ਨੇ ਪਾਕਿ ਦੀਆਂ ਕਈ ਚੌਕੀਆਂ ਤਬਾਹ ਕਰ ਦਿੱਤੀਆਂ ਹਨ।
ਜਾਣਕਾਰੀ ਮੁਤਾਬਕ ਸੋਮਵਾਰ ਸ਼ਾਮ 5 ਵਜੇ ਦੇ ਨੇੜੇ ਪਾਕਿਸਤਾਨੀ ਫ਼ੌਜ ਨੇ ਗੋਲਬਾਰੀ ਕੀਤੀ। ਇਸ ਦਾ ਫ਼ੌਜ ਨੇ ਵੀ ਮੁੰਹਤੋੜ ਜਵਾਬ ਦਿੱਤਾ। ਗੋਲਾਬਾਰੀ ਨਾਲ ਖੇਤਰ ਚ ਡਰ ਦਾ ਮਾਹੌਲ ਬਣ ਗਿਆ ਹੈ।
ਪਾਕਿ ਫ਼ੌਜ ਨੇ ਭਾਰਤੀ ਚੌਕੀਆਂ ਨੂੰ ਨਿਸ਼ਾਨਾ ਬਣਾਇਆ ਸੀ। ਇਸ ਚ ਇਕ ਜਵਾਨ ਸ਼ਹੀਦ ਹੋ ਗਿਆ ਹੈ। ਦੂਜੇ ਪਾਸੇ ਇਕ ਜਵਾਨ ਗੋਲੀ ਲੱਗਣ ਕਾਰਨ ਜ਼ਖ਼ਮੀ ਹੈ ਜਿਸ ਨੂੰ ਹਸਪਤਾਲ ਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ।
Jammu & Kashmir: Pakistan violates ceasefire in Poonch sector. pic.twitter.com/ikS9td1NAH
— ANI (@ANI) June 10, 2019
.