ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਦਾ ਇੱਕ ਮਰੀਜ਼ ਰੋਜ਼ਾਨਾ 4 ਲੋਕਾਂ ਨੂੰ ਕਰ ਸਕਦੈ ਬੀਮਾਰ ; ਵਾਇਰਸ ਨੂੰ ਰੋਕਣ ਦਾ ਤਰੀਕਾ ਹੈ ਲਾਕਡਾਊਨ

ਕੋਰੋਨਾ ਵਾਲਾ ਪੀੜਤ ਵਿਅਕਤੀ ਇੱਕ ਦਿਨ 'ਚ ਚਾਰ ਲੋਕਾਂ ਵਿੱਚ ਬੀਮਾਰੀ ਫੈਲਾ ਸਕਦਾ ਹੈ। ਆਈਸੀਐਮਆਰ ਨੇ ਗਣਿਤ ਮਾਡਲਿੰਗ ਦੇ ਅਧਾਰ 'ਤੇ ਭਾਰਤ ਵਿੱਚ ਕੋਰੋਨਾ ਦੇ ਕਹਿਰ ਦਾ ਸ਼ੁਰੂਆਤੀ ਅਨੁਮਾਨ ਜਾਰੀ ਕੀਤਾ ਹੈ।
 

ਆਈਸੀਐਮਆਰ ਦੇ ਅਨੁਸਾਰ ਕੋਰੋਨਾ ਕਿੰਨੇ ਦਿਨਾਂ 'ਚ ਰੁਕੇਗਾ, ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਅਸੀ ਲੋਕਾਂ ਨੂੰ ਵੱਖ-ਵੱਖ ਰੱਖਣ 'ਚ ਕਿੰਨਾ ਸਫ਼ਲ ਹੋ ਪਾਉਂਦੇ ਹਾਂ। ਇਸ 'ਚ 22 ਦਿਨ ਤੋਂ ਲੈ ਕੇ ਕਈ ਮਰੀਨੇ ਤਕ ਲਗ ਸਕਦੇ ਹਨ। ਉਂਜ ਇਹ ਅਨੁਮਾਨ ਫ਼ਰਵਰੀ ਦੇ ਅੰਤ ਤੱਕ ਦੇ ਅੰਕੜਿਆਂ ਅਤੇ ਸੰਭਾਵਨਾਵਾਂ 'ਤੇ ਅਧਾਰਤ ਹੈ। ਜਦਕਿ ਅਸਲ ਵਿੱਚ ਮਾਰਚ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ।
 

ਆਈਐਮਸੀਆਰ ਦੇ ਡਾ. ਰਮਨ ਗੰਗਾਖੇਡਕਰ ਦੇ ਅਨੁਸਾਰ ਗਣਿਤ ਮਾਡਲਿੰਗ ਵਿੱਚ ਇੱਕ ਚੀਜ਼ 'ਤੇ ਧਿਆਨ ਦਿੱਤਾ ਗਿਆ ਹੈ ਕਿ ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਕਿਹੜਾ ਤਰੀਕਾ ਬਿਹਤਰ ਹੋਵੇਗਾ। ਉਨ੍ਹਾਂ ਦੇ ਅਨੁਸਾਰ ਹਵਾਈ ਅੱਡੇ 'ਤੇ ਥਰਮਲ ਸਕ੍ਰੀਨਿੰਗ ਪੂਰੀ ਤਰ੍ਹਾਂ ਕੋਰੋਨਾ ਦੀ ਤਬਾਹੀ ਨੂੰ ਨਹੀਂ ਰੋਕ ਸਕਦੀ ਅਤੇ ਇਸ ਨੂੰ ਸਿਰਫ਼ ਤਿੰਨ ਦਿਨਾਂ ਤੋਂ ਤਿੰਨ ਹਫ਼ਤੇ ਤੱਕ ਹੀ ਟਾਲ ਸਕਦਾ ਹੈ। ਮਤਲਬ ਇਸ ਦੇ ਬਾਅਦ ਕੋਰੋਨਾ ਦਾ ਮਹਾਂਮਾਰੀ ਦੇ ਰੂਪ 'ਚ ਫੈਲਣਾ ਨਿਸ਼ਚਿਤ ਹੈ।
 

ਗਣਿਤ ਦੀ ਮਾਡਲਿੰਗ ਇਹ ਵੀ ਕਹਿੰਦੀ ਹੈ ਕਿ ਇਸ ਨੂੰ ਰੋਕਣ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ ਲੋਕਾਂ ਨੂੰ ਦੂਰ-ਦੂਰ ਕਰਨਾ। ਇਸ ਨਾਲ ਵਾਇਰਸ ਦੀ ਲਪੇਟ 'ਚ 62 ਫੀਸਦੀ ਤੱਕ ਕਮੀ ਆ ਸਕਦੀ ਹੈ। ਡਾ. ਗੰਗਾਖੇੜਕਰ ਅਨੁਸਾਰ ਪੂਰੇ ਦੇਸ਼ ਵਿੱਚ ਤਾਲਾਬੰਦੀ ਸਿਰਫ਼ ਲੋਕਾਂ ਨੂੰ ਹਟਾਉਣ ਲਈ ਹੈ। ਲਾਕਡਾਉਨ ਕਾਰਨ ਲੋਕ ਘਰਾਂ ਤੋਂ ਬਾਹਰ ਨਹੀਂ ਜਾਣਗੇ ਅਤੇ ਦੂਰ ਰਹਿਣਗੇ। ਆਈਸੀਐਮਆਰ ਦੇ ਗਣਿਤਿਕ ਮਾਡਲਿੰਗ ਦੇ ਅਨੁਸਾਰ ਜੇ ਤਾਲਾਬੰਦੀ ਦਾ ਪੂਰੀ ਤਰ੍ਹਾਂ ਪਾਲਣ ਕੀਤਾ ਜਾਂਦੀ ਹੈ ਤਾਂ ਪ੍ਰਭਾਵਿਤ ਹੋਏ ਨਵੇਂ ਮਰੀਜ਼ਾਂ ਦੀ ਗਿਣਤੀ ਇੱਕ ਦਿਨ ਵਿੱਚ 1000 ਦੀ ਥਾਂ 110 ਹੋ ਸਕਦੀ ਹੈ।
 

ਗਣਿਤਿਕ ਮਾਡਲਿੰਗ ਵਿੱਚ ਕਮੀਆਂ ਨੂੰ ਪਛਾਣਦੇ ਹੋਏ ਆਈਸੀਐਮਆਰ ਨੇ ਖੁਦ ਕਿਹਾ ਕਿ ਫ਼ਰਵਰੀ ਤੱਕ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਨਾ ਦੇ ਬਰਾਬਰ ਹੋਣ ਕਾਰਨ ਉਸ ਦਾ ਅਨੁਮਾਨ ਦੂਜੇ ਦੇਸ਼ਾਂ 'ਚ ਕੋਰੋਨਾ ਦੇ ਫੈਲਾਅ ਅਤੇ ਭਾਰਤ 'ਚ ਸੰਚਾਰੀ ਬਿਮਾਰੀਆਂ ਦੇ ਫੈਲਣ ਦੇ ਪਿਛਲੇ ਤਜ਼ਰਬਿਆਂ 'ਤੇ ਅਧਾਰਤ ਹੈ। ਇੰਨਾ ਹੀ ਨਹੀਂ ਗਣਿਤ ਦੇ ਮੁਲਾਂਕਣ 'ਚ ਸਿਰਫ਼ 4 ਮਹਾਨਗਰਾਂ ਦਿੱਲੀ, ਮੁੰਬਈ, ਕੋਲਕਾਤਾ ਅਤੇ ਬੰਗਲੁਰੂ ਨੂੰ ਸ਼ਾਮਿਲ ਕੀਤਾ ਗਿਆ ਹੈ, ਜੋ ਭਾਰਤ ਦੀ ਕੁਲ ਆਬਾਦੀ ਦਾ ਸਿਰਫ਼ 7% ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:One corona patient can suffer four people every day lockdown is the best way to stop