ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਹਿਲੀ ਜੂਨ ਤੋਂ ਦੇਸ਼ ’ਚ ਲਾਗੂ ਹੋ ਜਾਵੇਗਾ ‘ਇੱਕ ਰਾਸ਼ਟਰ–ਇੱਕ ਰਾਸ਼ਨ ਕਾਰਡ’

ਪਹਿਲੀ ਜੂਨ ਤੋਂ ਦੇਸ਼ ’ਚ ਲਾਗੂ ਹੋ ਜਾਵੇਗਾ ‘ਇੱਕ ਰਾਸ਼ਟਰ–ਇੱਕ ਰਾਸ਼ਨ ਕਾਰਡ’

‘ਇੱਕ ਰਾਸ਼ਟਰ–ਇੱਕ ਰਾਸ਼ਨ ਕਾਰਡ’ ਇਸੇ ਵਰ੍ਹੇ ਇੱਕ ਜੂਨ ਤੋਂ ਸਮੁੱਚੇ ਦੇਸ਼ ਵਿੱਚ ਲਾਗੂ ਕਰ ਦਿੱਤੀ ਜਾਵੇਗੀ। ਇਹ ਜਾਣਕਾਰੀ ਕੇਂਦਰੀ ਖ਼ੁਰਾਕ ਤੇ ਜਨਤਕ ਵੰਡ ਪ੍ਰਣਾਲੀ ਬਾਰੇ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਦਿੱਤੀ।

 

 

ਪ੍ਰਸ਼ਨ ਕਾਲ ਦੌਰਾਨ ਇੱਕ ਪੂਰਕ ਪ੍ਰਸ਼ਨ ਦੇ ਜਵਾਬ ਵਿੱਚ ਸ੍ਰੀ ਪਾਸਵਾਨ ਨੇ ਦੱਸਿਆ ਕਿ ਉਂਝ ਇਸ ਵਰ੍ਹੇ ਦੀ ਪਹਿਲੀ ਜਨਵਰੀ ਤੋਂ ਦੇਸ਼ ਦੇ 12 ਸੁਬਿਆਂ ’ਚ ਇਹ ਯੋਜਨਾ ਲਾਗੂ ਕਰ ਦਿੱਤੀ ਗਈ ਹੈ ਤੇ ਇੱਕ ਜੂਨ ਤੋਂ ਇਸ ਨੂੰ ਸਮੁੱਚੇ ਦੇਸ਼ ਵਿੱਚ ਲਾਗੂ ਕਰ ਦਿੱਤਾ ਜਾਵੇਗਾ।

 

 

ਸ੍ਰੀ ਪਾਸਵਾਨ ਨੇ ਕਿਹਾ ਕਿ ਉੱਤਰ ਪ੍ਰਦੇਸ਼ ਤੇ ਬਿਹਾਰ ਸਮੇਤ ਚਾਰ ਸੂਬਿਆਂ ’ਚ ਮਾਰਚ ਤੱਕ ਇਸ ਨੂੰ ਲਾਗੂ ਕਰਨ ਦੇ ਜਤਨ ਕੀਤੇ ਜਾ ਰਹੇ ਹਨ ਤੇ ਇੱਕ ਜੂਨ ਤੋਂ ਉੱਤਰ–ਪੂਰਬ ਦੇ ਕੁਝ ਰਾਜਾਂ ਨੂੰ ਛੱਡ ਕੇ ਇਹ ਯੋਜਨਾ ਸਮੁੱਚੇ ਦੇਸ਼ ਵਿੱਚ ਲਾਗੂ ਕਰ ਦਿੱਤੀ ਜਾਵੇਗੀ।

 

 

ਇਸ ਤਹਿਤ ਕੋਈ ਵੀ ਰਾਸ਼ਨ ਕਾਰਡ ਧਾਰਕ ਕਿਸੇ ਵੀ ਸੂਬੇ ’ਚ ਰਾਸ਼ਨ ਲੈ ਸਕਦਾ ਹੈ। ਇਸ ਸਹੂਲਤ ਲਈ ਰਾਸ਼ਨ ਕਾਰਡ ਦਾ ਆਧਾਰ ਕਾਰਡ ਤੋਂ ਅਤੇ ਰਾਸ਼ਨ ਕਾਰਡ ਦਾ ‘ਪੁਆਇੰਟ ਆੱਫ਼ ਸੇਲ ਮਸ਼ੀਨ’ ਨਾਲ ਜੁੜੇ ਹੋਣਾ ਜ਼ਰੂਰੀ ਹੈ।

 

 

ਸ੍ਰੀ ਪਾਸਵਾਨ ਨੇ ਕਿਹਾ ਕਿ ਇੱਕ ਰਾਸ਼ਟਰ–ਇੱਕ ਰਾਸ਼ਨ ਕਾਰਡ ਯੋਜਨਾ ਲਾਗੂ ਕਰਦੇ ਸਮੇਂ ਇਹ ਧਿਆਨ ਰੱਖਿਆ ਗਿਆ ਹੈ ਕਿ ਰਾਸ਼ਨ ਕਾਰਡ ਧਾਰਕ ਨੂੰ ਕਿਤੇ ਵੀ ਰਾਸ਼ਨ ਮਿਲਣ ਵਿੱਚ ਕੋਈ ਔਕੜ ਪੇਸ਼ ਨਾ ਆਵੇ। ਇਸ ਲਈ ਵਾਧੂ ਰਾਸ਼ਨ ਉਪਲਬਧ ਕਰਵਾਇਆ ਜਾ ਰਿਹਾ ਹੈ।

 

 

ਕੇਂਦਰੀ ਮੰਤਰੀ ਨੇ ਕਿਹਾ ਕਿ ਨਵੇਂ ਰਾਸ਼ਨ ਕਾਰਡ ਬਣਾਉਣ ਦੀ ਕੋਈ ਯੋਜਨਾ ਨਹੀਂ ਹੈ ਤੇ ਇਸ ਬਾਰੇ ਕੁਝ ਲੋਕ ਭਰਮ ਫੈਲਾ ਰਹੇ ਹਨ। ਸਰਕਾਰ ਨੇ ਸੁਬਿਆਂ ਨੂੰ ਕਿਹਾ ਹੈ ਕਿ ਨਵੇਂ ਰਾਸ਼ਨ ਕਾਰਡ ਨੂੰ ਲੈ ਕੇ ਕੋਈ ਵਿਅਕਤੀ ਭਰਮ ਫੈਲਾਉਣ ਵਾਲੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

 

 

ਰਾਜਾਂ ਨੂੰ ਕਿਹਾ ਗਿਆ ਹੈ ਕਿ ਜ਼ਰੂਰਤ ਪਈ, ਤਾਂ ਇਸ ਤਰ੍ਹਾਂ ਦੇ ਮਾਮਲੇ ਦੀ ਕੇਂਦਰੀ ਜਾਂਚ ਬਿਊਰੋ ਤੋਂ ਵੀ ਜਾਂਚ ਕਰਵਾਉਣ ਦੀ ਸਿਫ਼ਾਰਸ਼ ਕੀਤੀ ਜਾ ਸਕਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:One Country One Ration Card to be implemented from 1st June