ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਹਿਮਦਾਬਾਦ ਤੇ ਸ੍ਰੀਨਗਰ ’ਚ ਦੋ ਕੋਰੋਨਾ–ਪਾਜ਼ਿਟਿਵ ਮਰੀਜਾਂ ਦੀ ਮੌਤ

ਅਹਿਮਦਾਬਾਦ ਤੇ ਸ੍ਰੀਨਗਰ ’ਚ ਦੋ ਕੋਰੋਨਾ–ਪਾਜ਼ਿਟਿਵ ਮਰੀਜਾਂ ਦੀ ਮੌਤ

ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਭਾਰਤ ’ਚ ਲਗਾਤਾਰ ਵਧਦੀ ਜਾ ਰਹੀ ਹੈ। ਇਸ ਘਾਤਕ ਵਾਇਰਸ ਦੀ ਲਪੇਟ ’ਚ ਨਿੱਤ ਨਵੇਂ ਵਿਅਕਤੀ ਆਉਂਦੇ ਜਾ ਰਹੇ ਹਨ। ਅੱਜ ਐਤਵਾਰ ਸਵੇਰੇ ਗੁਜਰਾਤ ਤੇ ਜੰਮੂ–ਕਸ਼ਮੀਰ ’ਚ ਇੱਕ–ਇੱਕ ਮਰੀਜ਼ ਦੀ ਮੌਤ ਹੋ ਗਈ ਹੈ।

 

 

ਗੁਜਰਾਤ ਦੇ ਅਹਿਮਦਾਬਾਦ ’ਚ ਅੱਜ ਐਤਵਾਰ ਸਵੇਰੇ 45 ਸਾਲਾ ਕੋਰੋਨਾ–ਪਾਜ਼ਿਟਿਵ ਮਰੀਜ਼ ਦੀ ਮੌਤ ਹੋ ਗਈ। ਉਹ ਡਾਇਬਟੀਜ਼ ਤੋਂ ਪੀੜਤ ਸੀ। ਹੁਣ ਤੱਕ ਗੁਜਰਾਤ ’ਚ ਪੰਜ ਵਿਅਕਤੀ ਕੋਰੋਨਾ ਵਾਇਰਸ ਦੀ ਭੇਟ ਚੜ੍ਹ ਚੁੱਕੇ ਹਨ।

 

 

ਉੱਧਰ ਕੋਵਿਡ–19 ਦੇ ਇੱਕ ਮਰੀਜ਼ ਦੀ ਸ੍ਰੀਨਗਰ (ਜੰਮੂ–ਕਸ਼ਮੀਰ) ਦੇ ਇੱਕ ਹਸਪਤਾਲ ’ਚ ਮੌਤ ਹੋ ਗਈ ਹੈ। ਇੰਝ ਜੰਮੂ–ਕਸ਼ਮੀਰ ’ਚ ਮ੍ਰਿਤਕਾਂ ਦੀ ਗਿਣਤੀ ਹੁਣ ਵਧ ਕੇ ਦੋ ਹੋ ਗਈ ਹੈ।

 

 

ਭਾਰਤ ’ਚ ਹੁਣ ਕੋਵਿਡ–19 ਦੇ ਕੁੱਲ ਮਾਮਲੇ 1,008 ਹੋ ਗਏ ਹਨ। ਮਰਨ ਵਾਲਿਆਂ ਦੀ ਗਿਣਤੀ ਵਧ ਕੇ 25 ਹੋ ਗਈ ਹੈ। 80 ਵਿਅਕਤੀ ਇਸ ਵਾਇਰਸ ਤੋਂ ਠੀਕ ਵੀ ਹੋ ਚੁੱਕੇ ਹਨ; ਜਿਨ੍ਹਾਂ ਵਿੱਚੋਂ ਜ਼ਿਆਦਾਤਰ ਨੂੰ ਹਸਪਤਾਲਾਂ ’ਚੋਂ ਛੁੱਟੀ ਵੀ ਮਿਲ ਚੁੱਕੀ ਹੈ।

 

 

ਭਾਰਤ ’ਚ ਇਹ ਬੀਮਾਰੀ ਹੁਣ ਸਾਰੇ ਹੀ ਰਾਜਾਂ ’ਚ ਫੈਲ ਚੁੱਕੀ ਹੈ। ਇਸ ਵਾਇਰਸ ਦੀ ਵਧੇਰੇ ਲਪੇਟ ਵਿੱਚ ਆਉਣ ਵਾਲੇ ਕੁੱਲ 103 ਜ਼ਿਲ੍ਹੇ ਹਨ।

 

 

ਇਸ ਦੌਰਾਨ ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਕੁਝ ਕਿਲੋਮੀਟਰ ਦੀ ਦੂਰੀ ਉੱਤੇ ਉੱਤਰ ਪ੍ਰਦੇਸ਼ ਦੇ ਸ਼ਹਿਰ ਨੌਇਡਾ ’ਚ ਪੰਜ ਨਵੇਂ ਮਾਮਲਿਆਂ ਦਾ ਪਤਾ ਚੱਲਿਆ ਹੈ।

 

 

ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਕਿਹਾ ਕਿ ਕੇਂਦਰ, ਰਾਜ ਸਰਕਾਰਾਂ ਨਾਲ ਮਿਲ ਕੇ ਸਿਹਤ ਦੇ ਬੁਨਿਆਦੀ ਢਾਂਚੇ ਦੀ ਤਿਆਰੀ ਕਰ ਰਿਹਾ ਹੈ। ਇਸ ਵਿੰਚ ਕੋਵਿਡ–19 ਦੀ ਲਾਗ ਤੋਂ ਪੀੜਤ ਮਰੀਜ਼ਾਂ ਲਈ ਹਸਪਤਾਲਾਂ, ਬਲਾਕਾਂ, ਵੱਖਰੇ ਬਿਸਤਰਿਆਂ ਤੇ ਹੋਰ ਲੌਜਿਸਟਿਕਸ ਦੀ ਉਸਾਰੀ ਕਰਵਾਉਣਾ ਸ਼ਾਮਲ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:One die each in J and K and Gujarat due to Corona Virus