ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰ: ਪਾਕਿ ਫਾਇਰਿੰਗ 'ਚ ਇਕ ਜਵਾਨ ਸ਼ਹੀਦ, ਜਵਾਬੀ ਕਾਰਵਾਈ 'ਚ ਦੋ ਪਾਕਿ ਰੇਂਜਰ ਢੇਰ

 
ਪਾਕਿਸਤਾਨ ਵੱਲੋਂ ਕੀਤੀ ਗੋਲੀਬੰਦੀ ਦੀ ਉਲੰਘਣਾ ਕਾਰਨ ਇਕ ਭਾਰਤੀ ਸੈਨਿਕ ਸ਼ਹੀਦ ਹੋ ਗਿਆ। ਪਾਕਿਸਤਾਨ ਨੇ ਅੱਜ ਕਸ਼ਮੀਰ ਦੇ ਸੁੰਗਰਬਾਨੀ ਇਲਾਕੇ 'ਚ ਸੀਸ ਫਾਇਰ ਦੀ ਉਲੰਘਣਾ ਕੀਤੀ। 

 

 

 

ਇਸ ਤੋਂ ਇਲਾਵਾ ਪਾਕਿਸਤਾਨ ਨੇ ਤੰਗਧਾਰ ਅਤੇ ਕੇਰਨ ਸੈਕਟਰਾਂ ਵਿੱਚ ਵੀ ਫਾਇਰਿੰਗ ਕੀਤੀ। ਉਥੇ ਪਾਕਿਸਤਾਨ ਵੱਲੋਂ ਜਾਰੀ ਗੋਲੀਬਾਰੀ ਦਾ ਭਾਰਤੀ ਸੈਨਾ ਨੇ ਵੀ ਮੂੰਹਤੋੜ ਜਵਾਬ ਦਿੱਤਾ। ਸੈਨਾ ਦੇ ਸੂਤਰਾਂ ਅਨੁਸਾਰ ਭਾਰਤ ਦੀ ਜਵਾਬੀ ਕਾਰਵਾਈ ਵਿੱਚ ਦੋ ਪਾਕਿਸਤਾਨੀ ਸੈਨਿਕ ਵੀ ਮਾਰੇ ਗਏ ਹਨ।

 

ਕੱਲ੍ਹ ਪਾਕਿਸਤਾਨੀ ਫਾਇਰਿੰਗ ਚ ਹੋਈ ਸੀ 10 ਦਿਨ ਦੇ ਨਵਜਾਤ ਦੀ ਮੌਤ 
 

ਪਾਕਿਸਤਾਨ ਸੈਨਾ ਵੱਲੋਂ ਕੰਟਰੋਲ ਰੇਖਾ (ਐਲਓਸੀ) ਕੋਲ ਕੀਤੀ ਗਈ ਭਾਰੀ ਗੋਲੀਬਾਰੀ ਵਿੱਚ ਜ਼ਖ਼ਮੀ ਹੋਏ 10 ਦਿਨ ਦੇ ਨਵਜਾਤ ਬੱਚੇ ਨੇ ਪੁੰਛ ਜ਼ਿਲ੍ਹੇ ਦੇ ਇੱਕ ਹਸਪਤਾਲ ਵਿੱਚ ਸੋਮਵਾਰ ਨੂੰ ਦਮ ਤੋੜ ਦਿੱਤਾ ਸੀ। 
 

ਪੁਲਿਸ ਨੇ ਦੱਸਿਆ ਕਿ ਸ਼ਾਹਪੁਰ ਸੈਕਟਰ ਵਿੱਚ ਐਤਵਾਰ ਦੇਰ ਰਾਤ ਪਾਕਿ ਵੱਲੋਂ ਦਾਗੇ ਇੱਕ ਗੋਲੇ ਦੇ ਲੱਗਣ ਨਾਲ ਇਹ ਨਵਜਾਤ ਬੱਚਾ, ਉਸ ਦੀ ਮਾਂ ਫਾਤਿਮਾ ਜਾਨ (35) ਅਤੇ ਹੋਰ ਨਾਗਰਿਕ ਮੁਹੰਮਦ ਆਰਿਫ (40) ਜ਼ਖ਼ਮੀ ਹੋ ਗਏ ਸਨ।

 

ਇੱਕ ਅਧਿਕਾਰੀ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਪੁੰਛ ਦੇ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ ਜਿਥੇ ਨਵਜਾਤ ਦੀ ਮੌਤ ਹੋ ਗਈ।
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:one indian army jawan died in pak firing in kashmir in retaliatory action by Indian Army 2 Pakistani Rangers killed