ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਰਜੀਲ ਇਮਾਮ ਤੋਂ ਬਾਅਦ ਇੱਕ ਹੋਰ ਲੜਕੀ ਦੀ VIDEO ਵਾਇਰਲ

ਸ਼ਾਹੀਨ ਬਾਗ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਇਤਰਾਜ਼ਯੋਗ ਭਾਸ਼ਣ ਦੇਣ ਵਾਲੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ਦੇ ਵਿਦਿਆਰਥੀ ਸ਼ਰਜੀਲ ਇਮਾਮ ਦੀ ਤਲਾਸ਼ 'ਚ ਦਿੱਲੀ ਪੁਲਿਸ ਦੀਆਂ ਦੋ ਟੀਮਾਂ ਬਿਹਾਰ ਪਹੁੰਚ ਗਈ ਹੈ। ਇਸ ਵਿਚਕਾਰ ਇੱਕ ਹੋਰ ਲੜਕੀ ਦੀ ਵੀਡੀਓ ਵਾਇਰਲ ਹੋ ਰਹੀ ਹੈ। ਲੜਕੀ ਫਾਂਸੀ ਦੀ ਸਜ਼ਾ ਪਾ ਚੁੱਕੇ ਸੰਸਦ ਹਮਲੇ ਦੇ ਦੋਸ਼ੀ ਅਫਜ਼ਲ ਗੁਰੂ ਨੂੰ ਬੇਗੁਨਾਹ ਦੱਸ ਰਹੀ ਹੈ। ਇਹ ਵੀਡੀਓ ਭਾਜਪਾ ਬੁਲਾਰੇ ਸੰਬਿਤ ਪਾਤਰਾ ਨੇ ਵੀ ਸ਼ੇਅਰ ਕੀਤੀ ਹੈ।
 

ਭਾਜਪਾ ਆਗੂ ਵੱਲੋਂ ਸ਼ੇਅਰ ਕੀਤੀ ਗਈ ਵੀਡੀਓ 45 ਸਕਿੰਡ ਦੀ ਹੈ। ਮਾਈਕ ਫੜ੍ਹ ਕੇ ਭਾਸ਼ਣ ਦੇ ਰਹੀ ਲੜਕੀ ਵਿਰੁੱਧ ਦੋਸ਼ ਹੈ ਕਿ ਉਹ ਸੀਏਏ ਵਿਰੁੱਧ ਬੋਲ ਰਹੀ ਸੀ। ਵੀਡੀਓ 'ਚ ਲੜਕੀ ਕਥਿਤ ਤੌਰ 'ਤੇ ਕਹਿ ਰਹੀ ਹੈ ਕਿ ਸੰਸਦ ਹਮਲੇ ਦਾ ਦੋਸ਼ੀ ਅਫਜ਼ਲ ਗੁਰੂ ਬੇਕਸੂਰ ਸੀ। ਇਸ ਤੋਂ ਇਲਾਵਾ ਲੜਕੀ ਕਹਿ ਰਹੀ ਹੈ ਕਿ ਅਯੁੱਧਿਆ ਬਾਰੇ ਸੁਪਰੀਮ ਕੋਰਟ ਨੇ ਜਿਹੜਾ ਫੈਸਲਾ ਸੁਣਾਇਆ ਹੈ ਉਹ ਗਲਤ ਹੈ। ਉੱਥੇ ਰਾਜ ਮੰਦਰ ਨਹੀਂ ਮਸਜਿਦ ਬਣਨੀ ਚਾਹੀਦੀ ਹੈ।
 

 

ਉੱਧਰ, ਸ਼ਰਜੀਲ ਦੀ ਗ੍ਰਿਫਤਾਰੀ 'ਚ ਜੁਟੀ ਕ੍ਰਾਈਮ ਬ੍ਰਾਂਚ ਦੀ ਜਾਂਚ 'ਚ ਇਹ ਖੁਲਾਸਾ ਹੋਇਆ ਹੈ ਕਿ ਸ਼ਰਜੀਲ ਦਾ ਮੋਬਾਈਲ 25 ਜਨਵਰੀ ਦੀ ਸ਼ਾਮ ਨੂੰ ਪਟਨਾ 'ਚ ਬੰਦ ਹੋਇਆ ਸੀ। ਇਸ ਤੋਂ ਬਾਅਦ ਉਸ ਦਾ ਕੋਈ ਪਤਾ ਨਹੀਂ ਹੈ। ਦਿੱਲੀ ਪੁਲਿਸ ਦੀਆਂ ਦੋ ਟੀਮਾਂ ਬਿਹਾਰ, ਦੋ ਦਿੱਲੀ ਅਤੇ ਇੱਕ ਟੀਮ ਮੁੰਬਈ 'ਚ ਉਸ ਦੀ ਭਾਲ ਕਰ ਰਹੀ ਹੈ।
 

ਕ੍ਰਾਈਮ ਬ੍ਰਾਂਚ ਦੇ 7 ਅਫਸਰਾਂ ਦੀਆਂ ਦੋ ਟੀਮਾਂ ਸ਼ਰਜੀਲ ਦੀ ਭਾਲ ਲਈ ਬਿਹਾਰ ਪਹੁੰਚੀਆਂ ਹਨ। ਇੱਕ ਟੀਮ ਨੇ ਸ਼ਰਜੀਲ ਦੇ ਰਿਸ਼ਤੇਦਾਰਾਂ, ਪਰਿਵਾਰ ਅਤੇ ਦੋਸਤਾਂ ਤੋਂ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ ਹੈ, ਜਦੋਂਕਿ ਦੂਜੀ ਟੀਮ ਸ਼ਰਜੀਲ ਦੇ ਸੰਭਾਵਿਤ ਟਿਕਾਣਿਆਂ 'ਤੇ ਛਾਪੇਮਾਰੀ ਕਰ ਰਹੀ ਹੈ। ਪੁਲਿਸ ਨੇ ਸ਼ਰਜੀਲ ਦੇ ਘਰ ਸਮੇਤ 7 ਥਾਵਾਂ 'ਤੇ ਛਾਪੇ ਮਾਰੇ ਹਨ। ਇਸ ਦੇ ਨਾਲ ਹੀ ਐਤਵਾਰ ਨੂੰ ਸ਼ਰਜੀਲ ਦੀ ਇੱਕ ਨਵੀਂ ਵੀਡੀਓ ਵੀ ਸਾਹਮਣੇ ਆਈ। ਇਸ ਨੂੰ ਸ਼ਾਹੀਨ ਬਾਗ ਦਾ ਦੱਸਿਆ ਜਾ ਰਿਹਾ ਹੈ। ਪੁਲਿਸ ਸ਼ਰਜੀਲ ਦੀ ਅੱਧੀ ਦਰਜਨ ਤੋਂ ਵੱਧ ਵੀਡੀਓ ਦੀ ਫੋਰੈਂਸਿਕ ਜਾਂਚ ਕਰ ਰਹੀ ਹੈ।

 

 

ਉੱਧਰ ਜੇਐਨਯੂ ਪ੍ਰਸ਼ਾਸਨ ਨੇ ਪੀਐਚਡੀ ਦੇ ਵਿਦਿਆਰਥੀ ਸ਼ਰਜੀਲ ਇਮਾਮ ਨੂੰ ਸੰਮਨ ਜਾਰੀ ਕੀਤਾ ਹੈ। ਸ਼ਰਜੀਲ ਵਿਰੁੱਧ ਇਹ ਕਾਰਵਾਈ 16 ਜਨਵਰੀ ਨੂੰ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (ਏ.ਐਮ.ਯੂ.) ਵਿਖੇ ਦਿੱਤੇ ਭਾਸ਼ਣ ਦੇ ਅਧਾਰ 'ਤੇ ਕੀਤੀ ਗਈ ਹੈ। ਜੇਐਨਯੂ ਪ੍ਰਸ਼ਾਸਨ ਨੇ ਸ਼ਰਜੀਲ ਇਮਾਮ ਨੂੰ 3 ਫਰਵਰੀ ਤੱਕ ਆਪਣਾ ਪੱਖ ਰੱਖਣ ਲਈ ਕਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:One more girl Controversial speech video become viral after jnu student sharjeel imam