ਰਾਸ਼ਟਰਪਤੀ ਰਾਮਨਾਥ ਕੋਵਿੰਦ (President Ramnath Kovind) ਨੇ ਵੀਰਵਾਰ ਨੂੰ ਸੰਸਦ ਦੇ ਦੋਹਾਂ ਸਦਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਹੁਣ ਸਮੇਂ ਦੀ ਮੰਗ ਹੈ ਕਿ 'ਇਕ ਰਾਸ਼ਟਰ- ਇਕ ਚੋਣ' ਦੀ ਵਿਵਸਥਾ ਲਿਆਂਦੀ ਜਾਵੇ ਜਿਸ ਨਾਲ ਦੇਸ਼ ਦਾ ਵਿਕਾਸ ਤੇਜ਼ੀ ਨਾਲ ਹੋ ਸਕੇ ਦੇਸ਼ਵਾਸੀ ਲਾਭ ਪ੍ਰਾਪਤ ਕਰਨ ਸਕਣ। ਜਿਹੀ ਵਿਵਸਥਾ ਹੋਣ ਉੱਤੇ ਸਾਰੇ ਰਾਜਨੀਤਿਕ ਦਲ ਆਪਣੀ ਵਿਚਾਰਧਾਰਾ ਅਨੁਸਾਰ, ਵਿਕਾਸ ਅਤੇ ਲੋਕਾਂ ਦੀ ਭਲਾਈ ਦੇ ਕਾਰਜਾਂ ਵਿੱਚ ਆਪਣੀ ਊਰਜਾ ਦਾ ਹੋਰ ਜ਼ਿਆਦਾ ਉਪਯੋਗ ਕਰ ਸਕਣਗੇ।
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ ਪੁਰਬ ਦੇ ਪ੍ਰੋਗਰਾਮਾਂ ਨਾਲ ਅਧਿਆਤਮਿਕ ਗਿਆਨ ਦੀ ਰੋਸ਼ਨੀ ਸਾਰੀ ਦੁਨੀਆਂ ਵਿਚ ਫੈਲੇਗੀ
ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਦੀ 150 ਵੀਂ ਜੈਯੰਤੀ 'ਤੇ ਇਸ ਸਾਲ ਦੁਨੀਆਂ ਭਰ ਵਿੱਚ ਆਯੋਜਿਤ ਪ੍ਰੋਗਰਾਮਾਂ ਨਾਲ ਭਾਰਤ ਦੀ ਵਿਚਾਰਕ ਅਗਵਾਈ ਨੂੰ ਉਤਸ਼ਾਹ ਮਿਲੇਗਾ। ਇਸੇ ਤਰ੍ਹਾਂ, ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਹਾੜੇ ਦੇ ਪ੍ਰੋਗਰਾਮਾਂ ਨਾਲ ਵੀ, ਭਾਰਤ ਦੇ ਅਧਿਆਤਮਿਕ ਗਿਆਨ ਦੀ ਰੋਸ਼ਨੀ ਸਾਰੀ ਦੁਨੀਆਂ ਵਿਚ ਫੈਲ ਜਾਵੇਗੀ।
ਇਸ ਤੋਂ ਪਹਿਲਾਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸੰਬੋਧਨ ਕਰਦਿਆਂ ਕਿਹਾ ਕਿ ਚੋਣਾਂ ਵਿੱਚ ਦੇਸ਼ ਦੀ ਜਨਤਾ ਨੇ ਬਹੁਤ ਹੀ ਸਪੱਸ਼ਟ ਜਨਾਦੇਸ਼ ਦਿੱਤਾ ਹੈ। ਸਰਕਾਰ ਦੇ ਪਹਿਲੇ ਕਾਰਜਕਾਲ ਦਾ ਮੁਲਾਂਕਣ ਤੋਂ ਬਾਅਦ, ਦੇਸ਼ਵਾਸੀਆਂ ਨੇ ਦੂਜੀ ਵਾਰ ਹੋਰ ਵੀ ਮਜ਼ਬੂਤ ਸਮਰੱਥਨ ਦਿੱਤਾ ਹੈ। ਜਿਹਾ ਕਰਕੇ ਦੇਸ਼ ਵਾਸੀਆਂ ਨੇ ਸਾਲ 2014 ਤੋਂ ਚੱਲ ਰਹੀ ਵਿਕਾਸ ਯਾਤਰਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਤੇਜ਼ ਰਫ਼ਤਾਰ ਨਾਲ ਅੱਗੇ ਵੱਧਣ ਦਾ ਜਨਾਦੇਸ਼ ਦਿੱਤਾ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਇਸ ਲੋਕ ਸਭਾ ਵਿੱਚ ਲਗਭਗ ਅੱਧੇ ਸੰਸਦ ਪਹਿਲੀ ਵਾਰ ਚੁਣੇ ਗਏ ਹਨ। ਲੋਕ ਸਭਾ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਗਿਣਤੀ ਵਿੱਚ 78 ਮਹਿਲਾਵਾਂ ਦਾ ਚੁਣਿਆ ਜਾਣਾ ਨਵੇਂ ਭਾਰਤ ਤਸਵੀਰ ਪੇਸ਼ ਕਰਦਾ ਹੈ।