ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

1 ਜੂਨ ਤੋਂ 'ਇੱਕ ਰਾਸ਼ਟਰ, ਇੱਕ ਰਾਸ਼ਨ ਕਾਰਡ' ਯੋਜਨਾ ਲਾਗੂ ਹੋ ਜਾਵੇਗੀ : ਪਾਸਵਾਨ

ਕੇਂਦਰੀ ਉਪਭੋਗਤਾ ਮਾਮਲੇ, ਖਾਧ ਤੇ ਜਨਤਕ ਵੰਡ ਮੰਤਰੀ ਰਾਮਵਿਲਾਸ ਪਾਸਵਾਨ ਨੇ ਕਿਹਾ ਹੈ ਕਿ ਅਗਲੇ ਸਾਲ 1 ਜੂਨ ਤੋਂ 'ਇੱਕ ਰਾਸ਼ਟਰ, ਇੱਕ ਰਾਸ਼ਨ ਕਾਰਡ' ਯੋਜਨਾ ਦੇਸ਼ ਭਰ 'ਚ ਲਾਗੂ ਹੋਵੇਗੀ। ਪਾਸਵਾਨ ਨੇ ਮੰਗਲਵਾਰ ਨੂੰ ਲੋਕ ਸਭਾ 'ਚ ਪ੍ਰਸ਼ਨ ਕਾਲ ਦੌਰਾਨ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ 'ਚ ਰਾਸ਼ਨ ਕਾਰਡ ਲਈ 14 ਸੂਬਿਆਂ 'ਚ ਪੀ.ਓ.ਐਸ. ਮਸ਼ੀਨ ਦੀ ਸਹੂਲਤ ਸ਼ੁਰੂ ਹੋ ਚੁੱਕੀ ਹੈ। ਛੇਤੀ ਹੀ ਹੋਰ ਸੂਬਿਆਂ 'ਚ ਇਸ ਨੂੰ ਸ਼ੁਰੂ ਕਰ ਦਿੱਤਾ ਜਾਵੇਗੀ। ਇਸ ਪਹਿਲਕਦਮੀ ਰਹੀਂ ਯੋਗ ਲਾਭਪਾਤਰੀ ਰਾਸ਼ਟਰੀ ਖ਼ੁਰਾਕ ਸੁਰੱਖਿਆ ਐਕਟ ਤਹਿਤ ਰਾਸ਼ਨ ਕਾਰਡ ਦੀ ਵਰਤੋਂ ਕਰਦਿਆਂ ਦੇਸ਼ 'ਚ ਕਿਸੇ ਵੀ ਵਾਜਬ ਕੀਮਤ ਦੀ ਦੁਕਾਨ ਤੋਂ ਅਨਾਜ਼ ਲੈ ਸਕਣਗੇ।
 

ਕੇਂਦਰੀ ਮੰਤਰੀ ਨੇ ਦੱਸਿਆ ਕਿ ਇਹ ਸਹੂਲਤ ਸਿਰਫ਼ ਈ-ਪੀ.ਓ.ਐਸ. ਮਸ਼ੀਨ 'ਤੇ ਬਾਇਓਮੈਟ੍ਰਿਕ ਜਾਂ ਆਧਾਰ ਵੈਰੀਫਿਕੇਸ਼ਨ ਤੋਂ ਬਾਅਦ ਉਪਲੱਬਧ ਹੋਵੇਗੀ। 'ਵਨ ਨੇਸ਼ਨ ਵਨ ਰਾਸ਼ਨ ਕਾਰਡ' ਪਹਿਲਕਦਮੀ ਦੇ ਤਹਿਤ ਅੰਤਰਰਾਜੀ ਪੋਰਟੇਬਿਲਟੀ ਸਿਰਫ਼ ਪੂਰੀ ਤਰ੍ਹਾਂ ਆਨਲਾਈਨ ਈ-ਪੀ.ਓ.ਐਸ. ਮਸ਼ੀਨ ਨਾਲ ਇਕ ਉਚਿਤ ਕੀਮਤ ਵਾਲੀ ਦੁਕਾਨ 'ਤੇ ਉਪਲੱਬਧ ਹੋਵੇਗੀ। ਨਾਲ ਹੀ ਉਨ੍ਹਾਂ ਨੇ ਲੋਕ ਸਭਾ 'ਚ ਦੱਸਿਆ ਕਿ ਸਰਕਾਰ ਦਾ ਇਹ ਟੀਚਾ ਹੈ ਕਿ ਅਗਲੇ ਸਾਲ 1 ਜੂਨ ਤਕ 'ਇਕ ਰਾਸ਼ਟਰ, ਇਕ ਰਾਸ਼ਨ ਕਾਰਡ' ਯੋਜਨਾ ਸ਼ੁਰੂ ਹੋ ਜਾਵੇ।
 

ਪਾਸਵਾਨ ਮੁਤਾਬਕ ਇਸ ਯੋਜਨਾ ਦਾ ਸੱਭ ਤੋਂ ਵੱਧ ਲਾਭ ਉਨ੍ਹਾਂ ਲੋਕਾਂ ਨੂੰ ਹੋਵੇਗਾ ਜੋ ਨੌਕਰੀ ਲਈ ਦੂਜੇ ਸੂਬਿਆਂ 'ਚ ਰਹਿੰਦੇ ਹਨ। ਜੇ ਕੋਈ ਵਿਅਕਤੀ ਬਿਹਾਰ-ਉੱਤਰ ਪ੍ਰਦੇਸ਼ ਤੋਂ ਦਿੱਲੀ 'ਚ ਨੌਕਰੀ ਕਰਨ ਜਾਂਦਾ ਹੈ ਤਾਂ ਉਸ ਨੂੰ ਉੱਥੇ ਆਸਾਨੀ ਨਾਲ ਪੀ.ਓ.ਐਸ .ਦੁਕਾਨ 'ਤੇ ਰਾਸ਼ਨ ਮਿਲੇ ਜਾਵੇਗੀ। ਮੌਜੂਦਾ ਸਮੇਂ 'ਚ ਆਂਧਰਾ ਪ੍ਰਦੇਸ਼, ਹਰਿਆਣਾ ਸਮੇਤ ਕਈ ਸੂਬਿਆਂ 'ਚ 100 ਫੀਸਦੀ ਦੁਕਾਨਾਂ 'ਤੇ ਪੀਓਐਸ ਮਸ਼ੀਨਾਂ ਉਪਲੱਬਧ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:One Nation One Ration Card to be effective nationwide from 1 June